Featured Categories

Latest Posts

Punjabi Screen News

Put bonuses, incentive revolves, and you may commitment rewards all fortune house symbols the provides loads of additional value for taking advantageous asset of! Local casino apps aren’t no more than the ease foundation—nevertheless they have the best promotions out there. – Open the internet browser and visit the gambling establishment’s certified website.– See a relationship to down load the brand new Android os software.– Obtain the fresh APK file to your unit.

ਫ਼ਿਲਮ ਸਮੀਖਿਆ ਬੰਬੂਕਾਟ 2 । ਫ਼ਿਲਮ ਦਾ ਜੋਨਰ ਕਾਮੇਡੀ ਹੋਣਾ ਕੋਈ ਗੁਨਾਹ ਨਹੀਂ ਪਰ …..!? #filmreview -ਦਲਜੀਤ ਸਿੰਘ ਅਰੋੜਾ #bambukat2 🛩️🏍️


∃ਫ਼ਿਲਮ ਨੂੰ ਕਿਸੇ ਹੱਦ ਤੱਕ ਮਨੋਰੰਜਨ ਭਰਪੂਰ ਤਾਂ ਕਿਹਾ ਜਾ ਸਕਦਾ ਹੈ ਪਰ ਕਹਾਣੀ ਐਨੀ ਵੀ ਬੇਦਲੀਲੀ ਨਹੀਂ ਹੋਣੀ ਚਾਹੀਦੀ ਕਿ ਲਿਖ਼ਤ ਵਿਚ ਖੋਖਲਾਪਣ ਨਜ਼ਰ ਆਵੇ ਅਤੇ ਪੰਜਾਬੀ ਸਿਨੇਮਾ ਦੀ ਸਾਹਿਤਕ ਅਮੀਰੀ ਵਿਚ ਕੋਈ ਯੋਗਦਾਨ ਨਾ ਪਾ ਸਕੇ, ਜਿਸ ਤੋਂ ਕਿ ਅਸੀਂ ਸੱਖਣੇ ਤੁਰੇ ਫਿਰਦੇ ਹਨ।!
➡️ਫ਼ਿਲਮ ਦਾ ਜੋਨਰ ਕਾਮੇਡੀ ਹੋਣਾ ਕੋਈ ਗੁਨਾਹ ਨਹੀਂ ਪਰ ਸਿਨੇਮਾ ਸਿਰਫ ਇਸੇ ਹੀ ਦਾਇਰੇ ਵਿਚ ਐਨਾ ਵੀ ਨਾ ਸੀਮਟਿਆ ਨਜ਼ਰ ਆਵੇ ਕਿ ਫ਼ਿਲਮ ਸਿਨੇਮਾ ਲਾਇਬ੍ਰੇਰੀ ਵਿਚ ਰੈਂਡਰੈਂਸ ਵੱਜੋ ਕਿਸੇ ਕੰਮ ਨਾ ਸਕੇ ਅਤੇ ਆਮ ਲੋਕਾਂ ਕੋਲੋਂ ਫਿਰ ਉਹੀ ਗੱਲਾਂ ਸੁਣਨੀਆਂ ਪੈਣ ਕਿ ਸਾਡੇ ਕੋਲ ਕਾਮੇਡੀ ਤੋਂ ਇਲਾਵਾ ਕੁਝ ਨਹੀਂ !?
➡️ਖੈਰ !ਗੱਲ ‘ਬੰਬੂਕਾਟ 2’ ਦੀ ਤਾਂ ਫ਼ਿਲਮ ਦਾ ਜੋਨਰ ਕਾਮੇਡੀ ਹੋਣ ਕਰਕੇ, ਹੋ ਸਕਦਾ ਹੈ ਕਿ ਮੇਕਰਾਂ ਦਾ ਫੋਕਸ ਸਿਰਫ ਦਰਸ਼ਕਾਂ ਨੂੰ ਹਸਾਉਣ ਤੱਕ ਹੀ ਸੀਮਤ ਹੋਵੇ!?ਇਸੇ ਲਈ ਇਸ ਵਿਚ ਜ਼ਿਆਦਤਰ ਸਟੈਸ਼ਡਅੱਪ ਕਾਮੇਡੀ ਨੂੰ ਸਿਚੂਏਸ਼ਨਜ਼ ਵਿਚ ਘੋਲ ਕੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਫ਼ਿਲਮ ਵਿਚਲੇ ਕੁਝ ਸੰਵਾਦ ਅਤੇ ਦ੍ਰਿਸ਼ ਖਾਸਕਰ ਥਾਣੇ ਵਾਲਾ ਇਕ ਸੀਨ ਅਤੇ ਕਲਾਈਮੈਕਸ ਵਾਲੇ ਸਿਕਿਉਂਸ ਨੂੰ ਮਨੋਰੰਜਨ ਦਾ ਬੈਸਟ ਪਾਰਟ ਕਿਹਾ ਜਾ ਸਕਦਾ ਹੈ।!
➡️ਜੱਸ ਗਰੇਵਾਲ ਦੀ ਕਹਾਣੀ/ਪਟਕਥਾ ਵਾਲੀ ਇਸ ਫ਼ਿਲਮ ਦੇ
ਗੁਰਦੀਪ ਸਿੰਘ ਅਤੇ ਜੱਸ ਗਰੇਵਾਲ ਲਿਖਤ ਹਾਸਰਸ ਤੇ ਜਜ਼ਬਾਤੀ ਸੰਵਾਦਾਂ ਅਤੇ ਕਲਾਕਾਰਾਂ ਦੀ ਪ੍ਰਫੋਰਮੈਂਸ ਰਾਹੀਂ ਨਿਰਦੇਸ਼ਕ ਨੇ ਆਪਣੇ ਵਧੀਆ ਹੁਨਰ ਦਾ ਇਸਤੇਮਾਲ ਕਰਦੇ ਇਹਨਾਂ ਦ੍ਰਿਸ਼ਾਂ ਅਤੇ ਹੋਰ ਵੀ ਕਈ ਜਗਾਹ ਮਜਬੂਤ ਸਸਟੇਨੇਬਿਲਟੀ ਨਾਲ
ਦਰਸ਼ਕਾਂ ਦੀ ਉਤਸੁਕਤਾ ਬਰਕਰਾਰ ਰੱਖਦਿਆਂ ਉਹਨਾਂ ਨੂੰ ਹਸਾਉਣ ਅਤੇ ਅੰਦਰ ਭਾਵੁਕਤਾ ਲਿਆ ਕੇ ਉਹਨਾਂ ਦੀ ਨਜ਼ਰਾਂ ਪਰਦੇ ਤੇ ਟਿਕਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ।!
ਗੱਲ ਜੇ ਫ਼ਿਲਮ ਨਿਰਦੇਸ਼ਨ ਦੀ ਕਰ ਰਹੇ ਹਾਂ ਤਾਂ ਪੰਕਜ ਬੱਤਰਾ ਦਾ ਕੰਮ ਬਿਹਤਰ ਦਿਸਿਆ ਪਰ ਪੀਰੀਅਡ ਨੁਮਾ ਫ਼ਿਲਮ ਦਿਖਾਉਂਦਿਆ ਪ੍ਰਾਪਰਟੀ ਨੂੰ ਲੈ ਕਈ ਥਾਂਈ ਅਣਗਹਿਲੀਆਂ ਵੀ ਨਜ਼ਰ ਆਉਂਦੀਆਂ ਹਨ ਜਿਸ ਦਾ ਧਿਆਨ ਰੱਖਣ ਵਿਚ ਪੈਸੇ ਨਹੀਂ ਖਰਚ ਹੁੰਦੇ ਸਿਰਫ ਧਿਆਨ ਹੀ ਰੱਖਣ ਦਾ ਮਸਲਾ ਹੁੰਦਾ ਹੈ ਅਤੇ ਇਹ ਜੁੰਮੇਵਾਰੀ ਵੀ ਨਿਰਦੇਸ਼ਕ ਦੀ ਹੀ ਬਣਦੀ ਹੈ ਅਤੇ ਕਿਤੇ-ਕਿਤੇ ਫ਼ਿਲਮ ਵਿਚਲਾ ਧੀਮੀ ਗਤੀ ਵਾਲਾ ਸਕਰੀਨ ਪਲੇਅ ਵੀ ਸਿਨੇਮਾ ਹਾਲ ‘ਚ ਬੈਠੇ ਦਰਸ਼ਕਾਂ ਨੂੰ ਬੋਰ ਕਰਦਾ ਨਜ਼ਰ ਆਉਂਦਾ ਹੈ।!
➡️ਮਗਰ! ਫ਼ਿਲਮ ਦੀ ਸ਼ੁਰੂਆਤ ਪ੍ਰਭਾਵਿਤ ਕਰਦੀ ਹੈ ਅਤੇ ਖਾਸਕਰ ਗਾਇਕਾ ਨੇਹਾ ਭਸੀਨ ਦਾ ਗੀਤ ‘ਸਿਨਮਾ’ ਜਿਸ ਨੂੰ ਹੈਪੀ ਰਾਏਕੋਟੀ ਨੇ ਸੋਹਣਾ ਲਿਖਿਆ ਤੇ ਜਤਿੰਦਰ ਸ਼ਾਹ ਨੇ ਸੋਹਣੇ ਸੰਗੀਤ ਨਾ ਸਜਾਇਆ ਹੈ ਫ਼ਿਲਮ ਦੀ ਪੇਸ਼ਕਾਰੀ ਅਤੇ ਸੰਗੀਤ ਦਾ ਮਜਬੂਤ ਪੱਖ ਹੈ ਅਤੇ ਬਾਕੀ ਸੰਗੀਤ ਵੀ ਸੋਹਣਾ ਹੈ!
➡️ਗੱਲ ਕਲਾਕਾਰਾਂ ਦੇ ਪ੍ਰਦਰਸ਼ਨ ਦੀ ਤਾਂ ਕੋਈ ਵੀ ਕਿਸੇ ਤੋਂ ਘੱਟ ਨਹੀ,ਬਸ ਵੇਖਣ ਵਾਲੀ ਗੱਲ ਇਹ ਹੈ ਕਿ ਕਿਸ-ਕਿਸ ਦੇ ਹਿੱਸੇ ਆਪਣੀ ਅਦਾਕਾਰੀ ਵਿਖਾਉਣ ਲਈ ਕੀ ਕੁਝ ਆਇਆ।
ਜੇ ਗੱਲ ਸਿੰਮੀ ਚਾਹਲ ਦੀ ਸੁਭਾਵਿਕ ਅਦਾਕਾਰੀ ਦੀ ਕਰੀਏ ਤਾਂ ਵਿਸ਼ੇਸ਼ ਪ੍ਰਸ਼ੰਸਾ ਖੱਟਦੀ ਹੈ, ਐਮੀ ਵਿਰਕ ਵੀ ਆਪਣੀ ਸੁਭਾਵਿਕ ਅਦਾਕਾਰੀ ਕਾਰਨ ਫ਼ਿਲਮ ਵਿਚ ਫਿਟ ਨਜ਼ਰ ਆਉਂਦਾ ਹੈ, ਗੁਰਪ੍ਰੀਤ ਘੁੱਗੀ ਦੇ ਅਭਿਨੈ ਵਿੱਚ ਹਮੇਸ਼ਾ ਵਿਲੱਖਣਤਾ ਨਜ਼ਰ ਆਈ ਹੈ ਅਤੇ ਇਸ ਵਾਰ ਵੀ ਉਸ ਹਿੱਸੇ ਆਏ ਰੋਲ ਦੇ ਨਾਲ-ਨਾਲ ਉਸ ਦੀ ਬਕਮਾਲ ਲੁਕ ਵੀ ਉਸ ਦੀ
ਸੰਵਾਦ ਅਦਾਇਗੀ ਅਤੇ ਹਾਵ-ਭਾਵਾਂ ਨੂੰ ਚਾਰ ਚੰਦ ਲਾਉਂਦੀ ਹੈ।
ਬੀਨੂੰ ਢਿਲੋਂ ਦੀ ਸੰਵਾਦ ਅਦਾਈਗੀ ਵਿਚ ਬਹੁਤਾ ਫਰਕ ਤਾਂ ਨਹੀਂ ਪਰ ਦਰਸ਼ਕ ਉਸ ਨੂੰ ਓਦਾਂ ਹੀ ਸਵਿਕਾਰ ਕਰਦੇ ਹਨ ਅਤੇ ਇਸ ਫ਼ਿਲਮ ਵਿਚ ਉਸ ਦੀ ਪਗੜੀ ਵਾਲੀ ਲੁਕ ਉਸ ਦੀ ਖੂਬਸੂਰਤੀ ਹੋਰ ਵਧਾਉਂਦੀ ਹੈ,ਕਰਮਜੀਤ ਅਨਮੋਲ ਵੀ ਆਪਣੀ ਜਗਾਹ ਦਰਸ਼ਕਾਂ ਵਿਚ ਬਰਕਰਾਰ ਰੱਖਦਾ ਹੈ, ਸਰਦਾਰ ਸੋਹੀ,ਅਨੀਤਾ ਦੇਵਗਨ, ਹੋਬੀ ਧਾਲੀਵਾਲ,ਦੀਦਾਰ ਗਿੱਲ, ਮਲਕੀਤ ਰੌਣੀ, ਹਰਜੀਤ ਵਾਲੀਆ ਅਤੇ ਸੁਖਵਿੰਦਰ ਰਾਜ ਆਦਿ ਅਤੇ ਬਾਕੀ ਸਾਰੇ ਹੀ ਵਧੀਆ ਹਨ, ਜੋ ਉਹਨਾਂ ਦੇ ਹਿੱਸੇ ਆਇਆ ਉਹ ਵਧੀਆ ਨਿਭਾ ਗਏ।
➡️ਮੁਕਦੀ ਗੱਲ ਕਿ ! ਕੁਲ ਮਿਲਾ ਕੇ ਇਹ ਇਕ ਕਾਮੇਡੀ ਜੋਨਰ ਦੀ ਔਸਤਨ ਫ਼ਿਲਮ ਹੈ ਜੋ ਦਰਸ਼ਕਾਂ ਦਾ ਮਨੋਰੰਜਨ ਤਾਂ ਕਰਦੀ ਹੈ ਪਰ ਪੰਜਾਬੀ ਸਿਨੇਮਾ ਦਾ ਮਿਆਰ ਉੱਚਾ ਚੁੱਕਣ ਵਿਚ ਆਪਣਾ ਕੋਈ ਯੋਗਦਾਨ ਨਹੀਂ ਪਾਉਂਦੀ ਅਤੇ ਨਾ ਹੀ ਅਸਲ ਦਰਸ਼ਕ ਸਿਨੇਮਾ ਹਾਲ ਚੋਂ ਪਹਿਲੀ ‘ਬੰਬੂਕਾਟ’ ਵਾਂਗ ਅਸ਼-ਅਸ਼ ਕਰ ਕੇ ਬਾਹਰ ਨਿਕਲਦਾ ਹੈ।
➡️ਬਾਕੀ ਰਹੀ ਗੱਲ ਹੁਣ ਤੱਕ ਦੀ ਫ਼ਿਲਮ ਕੁਲੈਕਸ਼ਨ ਦੀ ਤਾਂ ਭਾਵੇਂ ਬੀਤੇ ਦਿਨੀ ਰਿਲੀਜ਼ ਹੋਈਆਂ ਫ਼ਿਲਮਾਂ ਦੇ ਮੁਕਾਬਲਤਨ ਇਸ ਦਾ ਪ੍ਰਦਰਸ਼ਨ ਵਧੀਆ ਜਾ ਰਿਹਾ ਹੈ ਪਰ ਫ਼ਿਲਮ ਦੀ ਸਟਾਰ ਵੈਲੀਊ ਦੇ ਮੁਤਾਬਕ ਬਹੁਤ ਘੱਟ ਹੈ ਜੋ ਕਿ ਅਜੇ ਤਾਈਂ ਨਿਰਮਾਤਾਵਾਂ ਦਾ ਘਰ ਪੂਰਾ ਕਰਦੀ ਨਜ਼ਰ ਨਹੀਂ ਆਉਂਦੀ, ਕਿਉਂ ਅਸੀਂ ਸਭ ਜਾਣਦੇ ਹਾਂ ਕਿ ਪਹਿਲੇ ਤਿੰਨ ਦਿਨਾਂ ਤੇ ਹੀ ਨਿਰਮਾਤਾਵਾਂ ਦੀ ਆਸ ਟਿਕੀ ਹੁੰਦੀ ਹੈ,ਬਾਕੀ ਸਾਡੇ ਵੱਲੋਂ ਨਿਰਮਾਤਾਵਾਂ ਕਾਰਜ ਗਿੱਲ ਅਤੇ ਦਰਸ਼ਨ ਸ਼ਰਮਾ ਨੂੰ ਸ਼ੁੱਭ ਇੱਛਾਵਾਂ!
➡️ਗੱਲ ਇੱਥੇ ਖਤਮ ਕਰਦੇ ਹਾਂ ਕਿ ਵਰਲਡ-ਵਾਈਡ ਸਿਨੇਮਾ ਮੁਕਾਬਲੇ ਦੇ ਮੌਜੂਦਾ ਦੌਰ ਵਿੱਚ ਪੰਜਾਬੀ ਸਿਨੇਮਾ ਨੂੰ ਦਰਸ਼ਕ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਮਨੋਰੰਜਨ ਭਰਪੂਰ ਫ਼ਿਲਮਾਂ ਦੇ ਨਾਲ-ਨਾਲ ਕਹਾਣੀਆਂ/ਵਿਸ਼ਿਆਂ ਵਿਚ ਮਜਬੂਤੀ ਅਤੇ ਤਾਜ਼ਗੀ ਦੀ ਸਖ਼ਤ ਲੋੜ ਹੈ ਨਹੀਂ ਤਾਂ 2025 ਵਿਚ ਜੋ ਸਾਡਾ ਹਸ਼ਰ ਰਿਹਾ ਸਭ ਨੂੰ ਪਤਾ ਹੈ।
➡️ਸੋਸ਼ਲ ਮੀਡੀਆ ਦੇ ਪਿਆਰੇ ਅਤੇ ਸੁਹਿਰਦ ਪਾਠਕੋ ! ਮੇਰੇ ਸ਼ਬਦਾਂ ਵਿਚ ਫ਼ਿਲਮ ਸਮੀਖਿਆ ਨੂੰ ਲੈ ਕੇ ਜੇ ਕਿਤੇ ਸਖ਼ਤੀ ਨਜ਼ਰ ਆਵੇ ਤਾਂ ਇਸ ਵਿਚੋਂ ਆਪਣੇ ਮਾਤਰ ਭਾਸ਼ਾ ਦੇ ਸਿਨੇਮਾ ਲਈ ਮੇਰਾ ਪਿਆਰ ਵੀ ਲੱਭਣ ਦੀ ਕੋਸ਼ਿਸ਼ ਕਰਿਓ !
➡️ਬਾਕੀ ਫ਼ਿਲਮ ਨੂੰ 50% ਨੰਬਰਾਂ ਨਾਲ ਪਾਸ ਕਹਿਣ ਵਿੱਚ ਕੋਈ ਹਰਜ਼ ਨਹੀਂ ਤੇ ਜੇ ਫ਼ਿਲਮ ਦੀ ਕਹਾਣੀ ਅਤੇ ਵਿਸ਼ੇ ਵਿਚ ਤਰਕ ਭਰਪੂਰ ਮਜਬੂਤੀ ਹੁੰਦੀ ਤਾਂ ਇਹ ਨੰਬਰ ਵੱਧ ਵੀ ਜਾਣੇ ਸਨ😊।
➡️ਖੈਰ! ਕਾਮੇਡੀ ਪਸੰਦ ਕਰਨ ਵਾਲੇ ਦਰਸ਼ਕਾਂ ਨੂੰ ਇਹ ਫ਼ਿਲਮ ਨਿਰਾਸ਼ ਨਹੀਂ ਕਰਦੀ !
-ਧੰਨਵਾਦ

high odds betting sites
WP2Social Auto Publish Powered By : XYZScripts.com