ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ਅੰਮ੍ਰਿਤਸਰ `ਚ ਹੋਵੇਗੀ ਸ਼ੁਰੂ

By  |  0 Comments

ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਦੀ ਅਪਾਰ ਸਫਲਤਾ ਤੋਂ ਬਾਅਦ ‘ਰਿਦਮ ਬੁਆਏਜ਼’ ਦੀ ਟੀਮ ਹੁਣ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਵਿਚ ਰੁੱਝ ਗਈ ਹੈ। ਨਿਰਮਾਤਾ ਕਾਰਜ ਗਿੱਲ ਦੀ ਇਸ ਸਾਲ ਦੀ ਰਿਲੀਜ਼ ਹੋਣ ਵਾਲੀ ਇਹ ਦੂਜੀ ਫ਼ਿਲਮ ਹੋਵੇਗੀ। ਧੀਰਜ ਰਤਨ ਦੀ ਲਿਖੀ ਕਹਾਣੀ ਨੂੰ ਪੰਕਜ ਬੱਤਰਾ ਨਿਰਦੇਸ਼ਿਤ ਕਰਨਗੇ। ਭੰਗੜੇ ’ਤੇ ਅਧਾਰਿਤ ਇਸ ਫ਼ਿਲਮ ਦਾ ਹੀਰੋ ਅਮਰਿੰਦਰ ਗਿੱਲ ਹੋਵੇਗਾ। 1 ਮਈ ਤੋਂ ਇਸ ਫ਼ਿਲਮ ਦੀ ਸ਼ੂਟਿੰਗ ਅੰਮਿ੍ਰਤਸਰ ਵਿਚ ਸ਼ੁਰੂ ਹੋ ਰਹੀ ਹੈ ਤੇ ਇਸੇ ਸਾਲ 27 ਜੁਲਾਈ ਨੂੰ ਇਹ ਫ਼ਿਲਮ ‘ਓਮਜੀ ਗਰੁੱਪ’ ਦੇ ਮੁਨੀਸ਼ ਸਾਹਨੀ ਵੱਲੋਂ ਰਿਲੀਜ਼ ਕੀਤੀ ਜਾਵੇਗੀ। ਇਸ ਤੋਂ ਪਹਿਲਾ ਪੰਕਜ ਬੱਤਰਾ ਅਮਰਿੰਦਰ ਗਿੱਲ ਨੂੰ ਲੈ ਕੇ ਫ਼ਿਲਮ ‘ਗੋਰਿਆਂ ਨੂੰ ਦਫ਼ਾ ਕਰੋ’ ਵੀ ਬਣਾ ਚੁੱਕੇ ਹਨ।

Comments & Suggestions

Comments & Suggestions