“ਅਰਦਾਸ ਕਰਾਂ” ਦਾ ਫਸਟ ਲੁੱਕ ਪੋਸਟਰ ਅਤੇ ਰਿਲੀਜ਼ ਡੇਟ ਜਾਰੀ / ‘Ardaas Karaan’ First Look..

By  |  0 Comments


(ਪ:ਸ) ਫ਼ਿਲਮ ਅਰਦਾਸ ਦੀ ਭਰਪੂਰ ਸਫ਼ਲਤਾ ਤੋਂ ਬਾਅਦ ਹੰਬਲ ਮੋਸ਼ਨ ਪਿਕਚਰਜ਼ ਵਲੋਂ ਫ਼ਿਲਮ “ਅਰਦਾਸ ਕਰਾਂ” ਦਾ ਫਸਟ ਲੁੱਕ ਪੋਸਟਰ ਅਤੇ ਰਿਲੀਜ਼ ਡੇਟ ਬੀਤੇ ਹਫ਼ਤੇ ਅਨਾਊਂਸ ਕੀਤੀ ਗਈ ਹੈ। ਗਿੱਪੀ ਗਰੇਵਾਲ ਦੁਆਰਾ ਨਿਰਦੇਸ਼ਿਤ ਅਤੇ ਨਿਰਮਤ ਇਸ ਫ਼ਿਲਮ ਦੀ ਕੋ-ਨਿਰਮਾਤਰੀ ਰਵਨੀਤ ਕੌਰ ਗਰੇਵਾਲ ਹੈ ਅਤੇ ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਕੀਤੀ ਜਾਵੇਗੀ। ਇਸ ਫ਼ਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਵਲੋਂ ਸਾਂਝੇ ਤੌਰ ਤੇ ਲਿਖੇ ਗਏ ਹਨ ਜਦਕਿ ਸੰਵਾਦ ਰਾਣਾ ਰਣਬੀਰ ਦੀ ਕਲਮ ਚੋਂ ਉਪਜੇ ਹਨ। ਫ਼ਿਲਮ ਦਾ ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ ਜਿਸ ਨੂੰ ਪ੍ਰਸਿੱਧ ਸੰਗੀਤ ਕੰਪਨੀ ਸਾਗਾ ਮਿਊਜ਼ਿਕ ਵਲੋਂ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਵਿੱਚ ਸ਼ਾਨਦਾਰ ਅਭਿਨੈ ਕਰਨ ਵਾਲੇ ਪ੍ਰਮੁੱਖ ਸਿਤਾਰਿਆਂ ਵਿਚ ਗਿੱਪੀ ਗਰੇਵਾਲ ਤੋਂ ਇਲਾਵਾ ਜਪੁਜੀ ਖਹਿਰਾ, ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ, ਸਪਨਾ ਪੱਬੀ, ਹੈਪੀ ਰਾਏਕੋਟੀ, ਬੱਬਲ ਰਾਏ ਅਤੇ ਰਾਣਾ ਰਣਬੀਰ ਦੇ ਨਾਮ ਸ਼ਾਮਲ ਹਨ।

‘Ardaas Karaan’ First Look Poster Opned With Release Date

(P.S) After the record breaking success of punjabi film ‘Ardaas’ produced by Humble Motion Pictures, the makers have surprised the audience by announcing the release date of its sequel ‘Ardaas Karaan’ with first look poster. ‘Ardaas Karaan’ has been produced & directed by Gippy Grewal, co-produced by Ravneet Kaur Grewal. The story and screenplay of the film has been done by Gippy Grewal and Rana Ranbir, music by Jatinder Shah and the dialogues have been written by Rana Ranbir. The film’s music will be released by Saga Music, which have earlier released the music of films like ‘Manje Bistre’ and ‘Manje Bistre 2’. The film has some really big names of the industry associated with it like Gippy Grewal, Gurpreet Ghuggi, Japji Khaira, Sapna Pabbi, Happy Raikoti, SardarSohi, Yograj Singh, Rana Jang Bahadur, Babbal Rai, Malkeet Rauni, Rana Ranbir, and many more. The Worldwide release date of film is settled as 19th July 2019.

Comments & Suggestions

Comments & Suggestions