14 ਜੁਲਾਈ ਨੂੰ ਰਿਲੀਜ਼ ਹੋਈ ਫ਼ਿਲਮ ‘ਚੰਨਾ ਮੇਰਿਆ’

By  |  0 Comments

ਉਘੀ ਫ਼ਿਲਮ ਅਤੇ ਸੰਗੀਤ ਨਿਰਮਾਣ ਕੰਪਨੀ ‘ਵਾਈਟ ਹਿੱਲ ਪ੍ਰੋਡਕਸ਼ਨ’ ਦੇ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਤੇ ਮਨਮੌੜ ਸਿੱਧੂ ਵਲੋਂ ਪੰਜਾਬੀ ਨੌਜਵਾਨ ਗਾਇਕ ਨਿੰਜਾ ਤੇ ਅੰਮ੍ਰਿਤ ਮਾਨ ਨੂੰ ਲੈ ਕੇ ‘ਚੰਨਾ ਮੇਰਿਆ’, ਫ਼ਿਲਮ ਬਣਾਈ ਹੈ,ਜਿਸ ਨੂੰ ਨਿਰਦੇਸ਼ਿਤ ਕੀਤਾ ਹੈ ਪੰਕਜ ਬਤਰਾ ਨੇ।ਨਿੰਜਾ ਇਸ ਫ਼ਿਲਮ ਵਿਚ ਲੀਡ ਕਿਰਦਾਰ ਵਿਚ ਹੈ, ਜਦਕਿ ਅੰਮ੍ਰਿਤ ਮਾਨ ਵਿਲੇਨ ਹੈ।ਮਰਾਠੀ ਫ਼ਿਲਮ ‘ਸਹਿਰਾਤ’ ਦੀ ਰੀਮੇਕ ਇਸ ਫ਼ਿਲਮ ਦੀ ਹੀਰੋਇਨ ਪਾਇਲ ਰਾਜਪੂਤ ਹੈ। ਯੋਗਰਾਜ ਸਿੰਘ, ਅਨੀਤਾ ਦੇਵਗਨ, ਕਰਮਜੀਤ ਅਨਮੋਲ ਤੇ ਮਲਕੀਤ ਰੌਣੀ ਵੀ ਇਸ ਫ਼ਿਲਮ ਵਿਚ ਖਾਸ ਭੂਮਿਕਾ ਨਿਭਾ ਰਹੇ ਹਨ।ਫ਼ਿਲਮ ਦਾ ਜ਼ਿਆਦਾ ਹਿੱਸਾ ਰਾਜਸਥਾਨ (ਗੰਗਾਨਗਰ/ਅਬੋਹਰ) ਸ਼ੂਟ ਕੀਤਾ ਗਿਆ ਹੈ।ਨਿਰਦੇਸ਼ਕ ਪੰਕਜ ਬਤਰਾ ਇਸ ਤੋਂ ਪਹਿਲਾਂ ਪੰਜਾਬੀ ਸਿਨੇਮਾ ਨੂੰ ਗੋਰਿਆਂ ਨੂੰ ਦਫ਼ਾ ਕਰੋ, ਦਿਲਦਾਰੀਆਂ, ਚੰਨੋ ਤੇ ਬੰਬੂਕਾਟ ਵਰਗੀਆਂ ਹਿੱਟ ਫ਼ਿਲਮਾਂ ਦੇ ਚੁੱਕੇ ਹਨ ਤੇ ਗਾਇਕ ਨਿੰਜਾ ਆਪਣੇ ਹਿੱਟ ਗਾਣਿਆਂ ਰਾਹੀਂ ਸਰੋਤਿਆਂ ‘ਚ ਮਸ਼ਹੂਰ ਹੈ।ਜੇ ਗੱਲ ਕਰੀਏ ‘ਵਾਈਟ ਹਿੱਲ ਪ੍ਰੋਡਕਸ਼ਨ’ਕੰਪਨੀ ਦੀ ਤਾਂ ਹੁਣ ਤੱਕ ਪੰਜਾਬ ਦੇ  ਵੱਡੇ ਗਾਇਕਾਂ ਨੂੰ ਲੈ ਕਿ ਉਨ੍ਹਾਂ ਜੋ ਵੀ ਫ਼ਿਲਮਾਂ ਬਣਾਈਆਂ ਇਕ-ਦੋ ਨੂੰ ਛੱਡ ਕੇ ਬਾਕੀ ਸਭ ਕਾਮਯਾਬ ਹੀ ਰਹੀਆ।ਉਮੀਦ ਹੈ ਕਿ 14 ਜੁਲਾਈ ਨੂੰ ਰਿਲੀਜ਼ ਹੋਈ ਇਸ ਫ਼ਿਲਮ ਦਾ ਹੀਰੋ ਵੀ ਸਟਾਰ ਐਕਟਰ ਬਣ ਕੇ ਉਭਰੇਗਾ।

Comments & Suggestions

Comments & Suggestions