ਆਓ ਜਾਣਦੇ ਹਾਂ ਫ਼ਿਲਮ `ਮਿਸਟਰ ਐਂਡ ਮਿਸਿਜ਼ 420 ਰਿਟਰਨਸ` ਬਾਰੇ

By  |  0 Comments

ਮਿਲਦੇ ਹਾਂ  ਫ਼ਿਲਮ ਦੀ ਸਾਰੀ ਟੀਮ ਨੂੰ   

ਸਾਲ 2014 ਵਿਚ ਆਈ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਸ’ ਦੀ ਪੇਸ਼ਕਸ਼ ‘ਮਿਸਟਰ ਐਂਡ ਮਿਸਿਜ਼ 420’ ਨੂੰ ਦਰਸ਼ਕਾਂ ਨੇ ਖ਼ੂਬ ਪਸੰਦ ਕੀਤਾ। ਇਸ ਫ਼ਿਲਮ ਨੇ ਕਮਾਈ ਅਤੇ ਮਨੋਰੰਜਨ ਪੱਖੋਂ ਵੱਡੇ ਮਾਪਦੰਡ ਸਿਰਜੇ ਸੀ। ਹਰ ਵਰਗ ਦੇ ਲੋਕਾਂ ਵੱਲੋਂ ਸਰਾਹੀ ਗਈ ਇਸ ਫ਼ਿਲਮ ਦਾ ਸੀਕਵਲ ‘ਮਿਸਟਰ ਐਂਡ ਮਿਸਿਜ਼ 420 ਰਿਟਰਨਸ’ ਬਣ ਕੇ ਤਿਆਰ ਹੈ। ਮਨੋਰੰਜਨ ਭਰਪੂਰ ਇਸ ਫ਼ਿਲਮ ਨੂੰ ਪਹਿਲੀ ਫ਼ਿਲਮ ਵਾਲੇ ਨਿਰਦੇਸ਼ਕ ਸ਼ਿਤਿਜ ਚੌਧਰੀ ਨੇ ਹੀ ਨਿਰਦੇਸ਼ਤ ਕੀਤਾ ਹੈ। ਆਓ ਮਾਰਦੇ ਹਾਂ ਇਕ ਨਜ਼ਰ ਇਸ ਫ਼ਿਲਮ ਵੱਲ:-
ਨਿਰਮਾਤਾ001
‘ਫਰਾਈਡੇਅ ਰਸ਼ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਨਿਰਮਾਤਾ ਦੀਪਕ ਗੁਪਤਾ ਤੇ ਰੁਪਾਲੀ ਗੁਪਤਾ ਹਨ। ਖਾਸ ਕਰ ਰੁਪਾਲੀ ਗੁਪਤਾ ਦੀ ਇਸ ਪੋ੍ਰਜੈਕਟ ਵਿਚ ਬੇਹੱਦ ਦਿਲਚਸਪੀ ਹੈ। ਇਸ ਫ਼ਿਲਮ ਦੇ ਨਿਰਮਾਤਾ ਹੋਣ ਦੇ ਨਾਲ-ਨਾਲ ਉਨਾਂ ਨੇ ਇਸ ਫ਼ਿਲਮ ਵਿਚ ਅਦਾਕਾਰੀ ਵੀ ਕੀਤੀ ਹੈ। ਰੁਪਾਲੀ ਗੁਪਤਾ ਦੇ ਕਿਰਦਾਰ ਦਾ ਨਾਂਅ ਦਲਜੀਤ ਕੌਰ ਹੈ। ਫ਼ਿਲਮ ’ਚ ਉਹ ਗੁਰਪ੍ਰੀਤ ਘੁੱਗੀ ਦੀ ਪਤਨੀ ਦਾ ਕਿਰਦਾਰ ਨਿਭਾ ਰਹੀ ਹੈ।

ਨਿਰਦੇਸ਼ਕ ਅਤੇ ਲੇਖਕ
002ਸ਼ਿਤਿਜ ਚੌਧਰੀ ਇਸ ਫ਼ਿਲਮ ਦੇ ਨਿਰਦੇਸ਼ਕ ਹਨ। ਜੋ ਇਸ ਤੋਂ ਪਹਿਲਾਂ ਪੰਜਾਬੀ ਸਿਨੇਮਾ ਨੂੰ ਕਈ ਬਿਹਤਰੀਨ ਫ਼ਿਲਮਾਂ ਜਿਵੇਂ ਵੇਖ ਬਰਾਤਾਂ ਚੱਲੀਆਂ, ਗੋਲਕ ਬੁਗਨੀ ਬੈਂਕ ਤੇ ਬਟੂਆ ਅਤੇ ਕਈ ਹੋਰ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ‘ਮਿਸਟਰ ਐਂਡ ਮਿਸਿਜ਼ 420’ ਵੀ ਉਨਾਂ ਹੀ ਨਿਰਦੇਸ਼ਤ ਕੀਤੀ ਸੀ।
ਪ੍ਰਸਿੱਧ ਲੇਖਕ ਨਰੇਸ਼ ਕਥੂਰੀਆ ਨੇ ਇਸ ਫ਼ਿਲਮ ਦੀ ਕਹਾਣੀ, ਸੰਵਾਦ ਤੇ ਪਟਕਥਾ ਲਿਖੇ ਹਨ। ਉਨਾਂ ਅਨੁਸਾਰ ‘ਮਿਸਟਰ ਐਂਡ ਮਿਸਿਜ਼ 420’ ਦਾ ਸੀਕਵਲ ਦਰਸ਼ਕਾਂ ਨੂੰ ਐਂਟਰਟੇਨ ਕਰਨ ਵਿਚ ਕਾਮਯਾਬ ਹੋਵੇਗਾ। ਇਸ ਫ਼ਿਲਮ ਵਿਚ ਨਰੇਸ਼ ਕਥੂਰੀਆ ਨੇ ਅਦਾਕਾਰੀ ਵੀ ਕੀਤੀ ਹੈ।
ਕੀ ਹੈ ਖਾਸ ਇਸ ਫ਼ਿਲਮ ਵਿਚ
ਇਸ ਫ਼ਿਲਮ ਦੀ ਸਭ ਤੋਂ ਵੱਡੀ ਖਾਸ ਗੱਲ ਇਹ ਹੈ ਕਿ ਇਹ ਪਹਿਲੀ ਪੰਜਾਬੀ ਫ਼ਿਲਮ ਹੈ ਜੋ 15 ਅਗਸਤ ਨੂੰ ਬੁੱਧਵਾਰ ਰਿਲੀਜ਼ ਹੋ ਰਹੀ ਹੈ। ਨਿਰਦੇਸ਼ਕ ਸ਼ਿਤਿਜ ਚੌਧਰੀ ਅਨੁਸਾਰ ਇਹ ਫ਼ਿਲਮ ਆਪਣੇ ਆਪ ਵਿਚ ਬਹੁਤ ਖਾਸ ਹੈ, ਜਿਵੇਂ ਇਸ ਦੇ ਪਹਿਲੇ ਪਾਰਟ ਨੂੰ ਦਰਸ਼ਕਾਂ ਨੇ ਪਸੰਦ ਕੀਤਾ, ਉਵੇਂ ਹੀ ਇਸ ਦੇ ਸੀਕਵਲ ਨੂੰ ਵੀ ਪਸੰਦ ਕਰਨਗੇ। ਫ਼ਿਲਮ ਵਿਚ ਡਬਲ ਐਂਟਰਟੇਨਮੈਂਟ ਹੈ। ਦਰਸ਼ਕਾਂ ਨੂੰ ਉਹ ਕੁਝ ਫ਼ਿਲਮ ਵਿਚ ਵੇਖਣ ਨੂੰ ਮਿਲੇਗਾ, ਜਿਵੇਂ ਦੀ ਉਹ ਸਾਡੇ ਕੋਲੋਂ ਆਸ ਰੱਖਦੇ ਹਨ। ਹਾਲਾਂ ਕਿ ਇਸ ਫ਼ਿਲਮ ਵਿਚ ਪਹਿਲੀ ਫ਼ਿਲਮ ਨਾਲੋਂ ਕੁਝ ਕੁ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ, ਜੋ ਦਰਸ਼ਕਾਂ ਨੂੰ ਪਸੰਦ ਆਉਣਗੀਆਂ।
ਨਿਰਮਾਤਰੀ ਰੁਪਾਲੀ ਗੁਪਤਾ ਦੀ ਅਦਾਕਾਰੀ ਵੀ ਦਰਸ਼ਕ ਵੇਖ ਸਕਣਗੇ।

ਸਟਾਰਕਾਸਟ

ਪਹਿਲੀ ਫ਼ਿਲਮ ਵਾਂਗ ਇਸ ਸੀਕਵਲ ਦੀ ਸਟਾਰਕਾਸਟ ਲੰਮੀ ਚੌੜੀ ਹੈ। ਕੁਝ ਕੁ ਕਲਾਕਾਰਾਂ ’ਚ ਤਬਦੀਲੀ ਕੀਤੀ ਗਈ ਹੈ। ਜੱਸੀ ਗਿੱਲ, ਰਣਜੀਤ ਬਾਵਾ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਅਨੀਤਾ ਦੇਵਗਨ, ਅਵੰਤਿਕਾ ਹੁੰਦਲ, ਪਾਇਲ ਰਾਜਪੂਤ, ਗੁਰਪ੍ਰੀਤ ਘੁੱਗੀ, ਹਰਦੀਪ ਗਿੱਲ, ਗੁਰਮੀਤ ਸਾਜਨ, ਨਰੇਸ਼ ਕਥੂਰੀਆ, ਜਸਵੰਤ ਦਮਨ, ਰਵੀ ਚੌਹਾਨ, ਮਿਥੀਲਾ ਪੁਰੋਹਿਤ, ਡਿੰਪੀ ਤੇ ਹੈਪੀ ਆਦਿ ਕਲਾਕਾਰਾਂ ਦੀ ਅਦਾਕਾਰੀ ਫ਼ਿਲਮ ਵਿਚ ਵੇਖਣ ਨੂੰ ਮਿਲੇਗੀ। ਇਸ ਵਾਰ ਇਸ ਫ਼ਿਲਮ ਦੀ ਨਿਰਮਾਤਰੀ ਰੁਪਾਲੀ ਗੁਪਤਾ ਦੀ ਅਦਾਕਾਰੀ ਵੀ ਦਰਸ਼ਕ ਵੇਖ ਸਕਣਗੇ।

ਮਿਊਜ਼ਿਕ ਫ਼ਿਲਮ ਰਿਲੀਜ਼ ਤੇ ਡਿਸਟੀਬਿਊਟਰ003

ਜੇ ਫ਼ਿਲਮ ਦੀ ਕਹਾਣੀ ਅਤੇ ਸਟਾਰਕਾਸਟ ਵਧੀਆ ਹੋਵੇ ਤਾਂ ਉਸ ਦਾ ਮਿਊਜ਼ਿਕ ਵੀ ਵਧੀਆ ਹੋਣਾ ਲਾਜ਼ਮੀ ਹੈ। ਫ਼ਿਲਮ ਲਈ ਨਾਮੀ ਗੀਤਕਾਰਾਂ ਤੋਂ ਗੀਤ ਲਿਖਵਾਏ ਗਏ ਹਨ, ਜਿਨਾਂ ਨੂੰ ਆਵਾਜ਼ਾਂ ਜੱਸੀ ਗਿੱਲ, ਰਣਜੀਤ ਬਾਵਾ, ਸਲੀਮ ਤੇ ਕਰਮਜੀਤ ਅਨਮੋਲ ਨੇ ਦਿੱਤੀਆਂ ਹਨ। ਇਸ ਵਿਚ ਕੁੱਲ ਪੰਜ ਗੀਤ ਹਨ। ਸਾਰਿਆਂ ਗਾਣਿਆਂ ਨੂੰ ਸੰਗੀਤ ਨੌਜਵਾਨ ਨਿਰਦੇਸ਼ਕ ਜੱਸੀ ਕਟਿਆਲ ਨੇ ਦਿੱਤਾ ਹੈ। ਫ਼ਿਲਮ ਦਾ ਟਾਈਟਲ ਗੀਤ ਜੱਸੀ ਗਿੱਲ ਤੇ ਰਣਜੀਤ ਬਾਵਾ ਨੇ ਸਾਂਝੇ ਤੌਰ ’ਤੇ ਗਾਇਆ ਹੈ।
ਇਸ ਵੱਡੀ ਫ਼ਿਲਮ ਨੂੰ ਵੱਡੇ ਪੱਧਰ ’ਤੇ ਰਿਲੀਜ਼ ਕਰਨ ਦੀ ਜ਼ਿੰਮੇਵਾਰੀ ‘ਓਮਜੀ’ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ  ਮੁਨੀਸ਼ ਸਾਹਨੀ ਨੇ ਲਈ ਹੈ। ਮੁਨੀਸ਼ ਸਾਹਨੀ 15 ਅਗਸਤ ਨੂੰ ਇਸ ਫ਼ਿਲਮ ਨੂੰ ਵੱਡੇ ਪੱਧਰ ’ਤੇ ਰਿਲੀਜ਼ ਕਰਨ ਜਾ ਰਹੇ ਹਨ।

-ਲਖਨ ਪਾਲ।

Comments & Suggestions

Comments & Suggestions