ਇਹੋ ਜਿਹੇ ਹੀ ਹੋਣੇ ਚਾਹੀਦੇ ਨੇ ਫ਼ਿਲਮੀ ਗੀਤ (ਸਮੀਖਿਆ-ਟਾਇਟਲ ਗੀਤ ਫ਼ਿਲਮ ‘ਤੇਰੀ ਮੇਰੀ ਜੋੜੀ’)

By  |  0 Comments

ਫ਼ਿਲਮੀ ਗੀਤਾਂ ਦੀ ਜੇ ਗੱਲ ਕਰੀਏ ਤਾਂ ਹਰ ਕੋਈ ਨਿਰਦੇਸ਼ਕ ਅਤੇ ਕੋਰੀਓਗਰਾਫ਼ਰ ਆਪਣੀ ਸੋਚ-ਸਮਝ ਮੁਤਾਬਕ ਵਧੀਆ ਕਰਨ ਦੀ ਕੋਸ਼ਿਸ ਕਰਦਾ ਹੈ, ਪਰ 13 ਸਤੰਬਰ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਟਾਈਟਲ ਗੀਤ ਵੇਖ ਕਿ ਇਸ ਵਿੱਚ ਕੁਝ ਖਾਸ ਨਵੀਨਤਾ ਵੇਖਣ ਨੂੰ ਮਿਲੀ ਜੋ ਕਿ ਆਮ ਤੌਰ ਤੇ ਪੰਜਾਬੀ ਫ਼ਿਲਮਾਂ ਵਿੱਚ ਨਹੀਂ ਵੇਖਣ ਨੂੰ ਮਿਲਦੀ। ਫ਼ਿਲਮੀ ਗੀਤ ਭਾਂਵੇ ਕੋਰੀਓਗਰਾਫ਼ਰ ਨੇ ਹੀ ਫ਼ਿਲਮਾਉਣਾ ਹੁੰਦਾ ਹੈ ਪਰ ਉਸ ਪਿੱਛੇ ਸੋਚ ਤਾਂ ਫ਼ਿਲਮ ਨਿਰਦੇਸ਼ਕ ਦੀ ਹੀ ਕੰਮ ਕਰਦੀ ਹੈ, ਅਤੇ ਫ਼ਿਲਮ ਦੇ ਗੀਤਾਂ ਤੋਂ ਹੀ ਫ਼ਿਲਮ ਦੀ ਖੂਬਸੂਰਤੀ ਵੀ ਝਲਕਦੀ ਹੈ, ਜੋ ਕਿ ਇੱਥੇ ਵੀ ਨਜ਼ਰ ਆ ਰਹੀ ਹੈ।


ਪ੍ਰਭ ਗਿੱਲ ਅਤੇ ਰਾਸ਼ੀ ਸੂਦ ਦੀਆਂ  ਖੂਬਸੂਰਤ ਆਵਾਜ਼ਾਂ ਵਿੱਚ ਗਇਆ ਗਿਆ ਇਹ ‘ਜੇ.ਕੇ’ ਦੇ ਮਧੁਰ ਸੰਗੀਤ ਵਾਲਾ ਦੋਗਾਣਾ ਗੀਤ ‘ਤੇਰੀ ਮੇਰੀ ਜੋੜੀ’ ਜਿਸ ਉਤੇ ਅਦਾਕਾਰ ਸੈਮੀ ਗਿੱਲ ਅਤੇ ਮੋਨੀਕਾ ਸ਼ਰਮਾ ਨੇ ਆਪਣੀ ਅਦਾਕਰੀ ਦੀਆਂ ਦਿਲਕਸ਼ ਅਦਾਵਾਂ ਨਾਲ ਮਹਿਕਾ ਕੇ ਇਸ ਤੇ ਚਾਰ ਚੰਨ ਲਾਏ ਹਨ। ਦਲਵੀਰ ਸਾਰੋਬਾਦ ਦੀ ਕਲਮ ਚੋਂ ਉਪਜਿਆ ਇਹ ਗੀਤ ਵਾਕਿਆ ਹੀ ਹਰ ਪੱਖੋਂ ਕਾਬਿਲ-ਏ-ਤਾਰੀਫ਼ ਹੈ। ਅਸਲ ਵਿੱਚ ਫ਼ਿਲਮੀ ਗੀਤ ਇਸੇ ਤਰ੍ਹਾਂ ਹੀ ਅਮੀਰ ਦਿੱਖ ਵਾਲੇ ਹੋਣੇ ਚਾਹੀਦੇ ਹਨ ਭਾਵੇਂ ਸਿਚੂਏਸ਼ਨ ਕੋਈ ਵੀ ਹੋਵੇ। ਇਸ ਫ਼ਿਲਮੀ ਗੀਤ ਲਈ ਵਰਤੀਆਂ ਗਈਆਂ ਪੁਰਾਤਣ ਦਿੱਖ ਵਾਲੀਆਂ ਲੋਕੇਸ਼ਨਾਂ ਨੂੰ ਜਿਸ ਤਰ੍ਹਾਂ ਵੱਖੋ ਵੱਖਰੇ ਦਿਲਕਸ਼ ਰੰਗਾਂ ਅਤੇ ਪ੍ਰੋਪਸ ਨਾਲ ਸਜਾ ਕੇ ਦਿਨ-ਰਾਤ ਦੇ ਰੋਮਾਂਚਕ ਦ੍ਰਿਸ਼ਾਂ ਵਿਚ ਢਾਲਿਆ ਗਿਆ ਹੈ ਅਤੇ ਜਿਸ ਤਰ੍ਹਾਂ ਅਦਾਕਾਰਾਂ ਦੀਆਂ ਰੰਗੀਨ ਪੋਸ਼ਾਕਾਂ ਦੀ ਚੋਣ ਕੀਤੀ ਗਈ ਹੈ ਸੱਚ ਮੁੱਚ ਹੀ ਗੀਤ ਰਾਹੀਂ ਦਿਲ ਖਿੱਚਵਾਂ ਨਜ਼ਾਰਾ ਪੇਸ਼ ਕਰਦਾ ਹੋਇਆ ਆਪਣੀ ਵੱਖਰੀ ਹੀ ਕਹਾਣੀ ਦਰਸਾਉਂਦਾ ਦਿੱਖ ਰਿਹਾ ਹੈ, ਜਿਸ ਤੋਂ ਫ਼ਿਲਮ ਨਿਰਦੇਸ਼ਕ ਅਦਿਤਿਯ ਸੂਦ ਦੀ ਲਗਨ ਅਤੇ ਮੇਹਨਤ ਸਾਫ ਝਲਕ ਰਹੀ ਹੈ।ਜਿਸ ਤਰ੍ਹਾਂ ਥ੍ਹੋੜੇ ਹੀ ਦਿਨਾਂ ਵਿਚ ਇਹ ਗੀਤ 1 ਮੀਲੀਅਨ ਤੋਂ ਵੱਧ ਸਿਨੇ ਪਸੰਦ ਲੋਕਾਂ ਤੱਕ ਪਹੁੰਚ ਕੇ ਨੌਜਵਾਨਾਂ ਤੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਆਪਣੀ ਜਗਾ ਬਣਾ ਰਿਹਾ ਹੈ ਜ਼ਰੂਰ ਹੀ ਫ਼ਿਲਮ ਰਿਲੀਜ਼ ਵਾਲੇ ਦਿਨ ਦਰਸ਼ਕਾਂ ਨੂੰ ਸਿਨੇਮਾ ਘਰਾਂ ਵੱਲ ਖਿੱਚਣ ਦਾ ਕੰਮ ਕਰੇਗਾ ਅਤੇ ਉਮੀਦ ਹੈ ਕਿ ਫ਼ਿਲਮ ਦਾ ਪੂਰਾ ਗੀਤ-ਸੰਗੀਤ ਫ਼ਿਲਮ ਦੀ ਰੀੜ ਦੀ ਹੱਢੀ ਸਾਬਤ ਹੋਵੇਗਾ।

Comments & Suggestions

Comments & Suggestions