ਇਹ ਗੱਲ ਠੀਕ ਨਹੀਂ !

By  |  0 Comments

ਮੇਰੇ ਖਿਆਲ ਮੁਤਾਬਕ ਇਸ ਗੱਲ ਨੂੰ ਅਖ਼ਬਾਰ ਦਾ ਮੁੱਦਾ ਬਨਾਉਣ ਦੀ ਬਜਾਏ ਗਿੱਪੀ ਗਰੇਵਾਲ ਨੂੰ ਨਿੱਜੀ ਤੌਰ ਤੇ ਫ਼ਿਲਮ ਦਾ ਨਾਮ ਬਦਲਣ ਲਈ ਕਹਿਣਾ ਚਾਹੀਦਾ ਸੀ, ਮੈ ਵੀ ਸਾਰੀ ਟੀਮ ਨੂੰ ਜਾਣਦਾ ਹਾਂ, ਸਾਰੇ ਸੁਲਝੇ ਹੋਏ ਅਤੇ ਸਿੱਖ ਘਰਾਨਿਆਂ ਨਾਲ ਹੀ ਸਬੰਧਤ ਨੇ, ਤੇ ਉਹ ਇਸ ਮੁੱਦੇ ਤੇ ਕਦੇ ਵੀ ਜਿੱਦ ਕਰਨ ਵਾਲੇ ਨਹੀ ਅਤੇ ਫ਼ਿਲਮ ਆਉਣ ਵਿਚ ਵੀ ਅਜੇ ਸਮਾ ਬਾਕੀ ਹੈ, ਕਿਉਂਕਿ ਅਰਦਾਸ ਫ਼ਿਲਮ ਪਹਿਲਾਂ ਬਣਾ ਚੁੱਕੀ ਅਤੇ ਹਰ ਘਰ ‘ਚ ਸਲਾਹੀ ਜਾ ਚੁੱਕੀ ਫਿਲਮ ਹੈ ਅਤੇ ਹੁਣ ਉਸ ਦਾ ਦੂਸਰਾ ਪਾਰਟ ਬਣਿਆ ਹੈ, ਇਸ ਲਈ ਸ਼ਾਇਦ ਉਸੇ ਨਾਮ ਤੇ ਦੁਬਾਰਾ ਬਣਨ ਵਾਲੀਆਂ ਹੋਰ ਫਿਲਮਾਂ ਵਾਂਗ ਇਸ ਦਾ ਨਾਮ ਵੀ ਅਰਦਾਸ 2 ਰੱਖ ਦਿੱਤਾ ਗਿਆ ਹੈ ਨਾ ਕਿ ਸਿੱਖੀ ਸਿਧਾਂਤਾ ਦੇ ਉਲਟ ਜਾਣਬੁਝ ਕੇ। ਫ਼ਿਲਮ ਤੇ ਰੋਕ ਵਾਲੀ ਗੱਲ ਤਾਂ ਬਿਲਕੁਲ ਬੇਤੁਕੀ ਹੈ। ਮੈਨੂੰ ਵੀ ਨਿੱਜੀ ਤੌਰ ਤੇ ਇਹ ਨਾਮ ਠੀਕ ਨਹੀਂ ਲੱਗਾ ਪਰ ਇਹ ਨਹੀਂ ਕਿ ਇਸ ਦਾ ਕੋਈ ਬਦਲ ਨਹੀ, ਅਰਦਾਸ 2 ਤਾਂ ਨਹੀਂ ਹੋ ਸਕਦੀ ਪਰ “ਅਰਦਾਸ ਦੁਬਾਰਾ” ਤਾਂ ਕੀਤੀ ਜਾ ਹੀ ਸਕਦੀ ਹੈ 😊, ਹਾਂ ਜੇ ਨਿੱਜੀ ਸੰਦੇਸ਼ ਜਾਂ ਗੱਲਬਾਤ ਦੇ ਬਾਵਜੂਦ ਕੋਈ ਤੁਹਾਡੇ ਆਖੇ ਨਹੀਂ ਲੱਗਦਾ ਤਾਂ ਅਧਿਕਾਰ ਤੁਹਾਡੇ ਕੋਲ ਨੇ, ਮਸਲਾ ਪਬਲਿਕਲੀ ਸੁਲਝਾਉਣ ਦੇ।

-ਦਲਜੀਤ ਸਿੰਘ ਅਰੋੜਾ

Comments & Suggestions

Comments & Suggestions