ਈਡੀਅਟ ਕਲੱਬ ਦਾ 10ਵਾਂ ‘ਜਸਪਾਲ ਭੱਟੀ ਐਵਾਰਡ’ ਯਾਦਗਾਰੀ ਹੋ ਨਿਬੜਿਆ

By  |  0 Comments

ਚਾਚਾ ਰੌਣਕੀ ਰਾਮ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, (ਪੰ:ਸ) ਈਡੀਅਟ ਕਲੱਬ ਵੱਲੋਂ ਪਦਮ ਭੂਸ਼ਣ ਜਸਪਾਲ ਭੱਟੀ ਦੇ ਜਨਮ ਦਿਨ ਨੂੰ ਸਮਰਪਿਤ 10ਵਾਂ ਜਸਪਾਲ ਭੱਟੀ ਐਵਾਰਡ ਸ਼ੋਅ ਪੰਜਾਬ ਨਾਟਸ਼ਾਲਾ ਵਿਚ ਕਰਵਾਇਆ ਗਿਆ। ਇਸ ਐਵਾਰਡ ਸ਼ੋਅ ਦੇ ਮੁੱਖ ਆਯੋਜਕ ਈਡੀਅਟ ਕਲੱਬ ਦੇ ਪ੍ਰਧਾਨ ਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ‘ਈਡੀਅਟ’ ਅਤੇ ਸੀ.ਮੀਤ ਪ੍ਰਧਾਨ ਧਵਨੀ ਮਹਿਰਾ ਨੇ ਕਿਹਾ ਕਿ ਉਹਨਾਂ ਵੱਲੋਂ ਇਹ ਐਵਾਰਡ ਸ਼ੋਅ ਵੱਖ-ਵੱਖ ਖੇਤਰਾਂ ਵਿਚ ਬੁਲੰਦੀਆਂ ਹਾਸਲ ਕਰ ਚੁੱਕੀਆਂ ਸ਼ਖਸੀਅਤਾਂ ਲਈ ਕਰਵਾਇਆ ਜਾਂਦਾ ਹੈ।ਇਸ ਐਵਾਰਡ ਸ਼ੋਅ ਵਿਚ ਵਿਸ਼ੇਸ ਮਹਿਮਾਨ ਵਜੋਂ ਕਲੱਬ ਦੇ ਪੈਟਰਨ ਸ਼ੰਮੀ ਚੌਧਰੀ, ਹਰਿੰਦਰਪਾਲ ਸਿੰਘ ਟਿੱਕਾ ਨਾਰਵੇ ਅਤੇ ਜਤਿੰਦਰ ਬਰਾੜ ਨੇ ਸ਼ਿਰਕਤ ਕੀਤੀ।ਸਾਰੇ ਹੀ ਐਵਾਰਡੀਆਂ ਨੂੰ ਨਾਟਸ਼ਾਲਾ ਦੇ ਮੇਨ ਗੇਟ ਤੋਂ ਢੋਲ ਦੇ ਨਾਲ ਆਡੀਟੋਰੀਅਮ ਤੱਕ ਲਿਜਾਇਆ ਗਿਆ ਅਤੇ ਫਿਰ ਕਲੱਬ ਦੀ ਸੀਨੀ.ਮੀਤ ਪ੍ਰਧਾਨ ਧਵਨੀ ਮਹਿਰਾ ਨੇ ਸਾਰੇ ਐਵਾਰਡੀਆਂ ਦਾ ਤਿਲਕ ਕਰਦੇ ਹੋਏ ਉਹਨਾਂ ਉਪਰ ਫੁੱਲਾਂ ਦੀ ਵਰਖਾ ਕੀਤੀ।

ਪ੍ਰੋਗਰਾਮ ਦੀ ਸ਼ੁਰੂਆਤ ਮੈਲੋਡੀਅਸ ਮਿਊਜਿਕ ਅਕੈਡਮੀ ਦੇ ਬੱਚਿਆਂ ਵੱਲੋਂ ਗਿਟਾਰ ਦੀ ਇਕ ਖੂਬਸੂਰਤ ਆਇਟਮ ਨਾਲ ਕੀਤੀ ਗਈ।ਵਿਸ਼ੇਸ਼ ਮਹਿਮਾਨਾਂ ਨੇ ਇਸ ਵਾਰ ਦੇ ਚੁਣੇ ਗਏ ਐਵਾਰਡੀਆਂ ਨੂੰ ਸਨਮਾਨ ਚਿੰਨ ਅਤੇ ਫੁਲਕਾਰੀਆਂ ਦੇ ਨਾਲ ਸਨਮਾਨਿਤ ਕੀਤਾ। ਇਸ ਵਾਰ ਲਾਈਫ ਟਾਈਮ ਅਚੀਵਮੈਂਟ ਐਵਾਰਡ ਵਿਸ਼ਵ ਪ੍ਰਸਿੱਧ ਹਾਸ ਕਲਾਕਾਰ ਬਲਵਿੰਦਰ ਬਿੱਕੀ ਉਰਫ ਚਾਚਾ ਰੌਣਕੀ ਰਾਮ, ਆਰਟ ਪਰਮੋਟਰ ਪੰਡਿਤ ਕ੍ਰਿਸ਼ਨ ਦਵੇਸਰ, ਨਰਿਤਯ ਸਮਰਾਟ ਪ੍ਰਸਿੱਧ ਕਲਾਸੀਕਲ ਡਾਂਸਰ ਅਤੇ ਗਾਇਕ ਕੁਮਾਰ ਸ਼ਰਮਾ, ਕਲਮ ਦਾ ਧਨੀ ਨਾਮਵਰ ਸ਼ਾਇਰ ਦੇਵ ਦਰਦ, ਹੱਸਦਾ ਮੁੱਖੜਾ ਰਿਿਤਕਾ ਠਾਕੁਰ(ਚੰਬਾ), ਮੋਸਟ ਵੈਲਿਊਏਬਲ ਖਿਡਾਰੀ ਅੰਤਰਰਾਸ਼ਟਰੀ ਪਾਵਰ ਲਿਫਟਰ ਅਜੇ ਗੋਗਨਾ, ਮਾਨਵਤਾ ਦੇ ਸੇਵਕ ਐਵਾਰਡ ਲਾਇਨਜ਼ ਕਲੱਬ ਰਈਆ ਬਿਆਸ ਨਾਈਟਸ ਨੂੰ ਡਿਸਟ੍ਰਿਕਟ 321-ਡੀ ਦੇ ਵਾਈਸ ਗਵਰਨਰ ਸੁਰਿੰਦਰਪਾਲ ਸੋਂਧੀ ਅਤੇ ਟੀਮ,ਸੰਗੀਤ ਦੇ ਵਾਰਸ ਪ੍ਰਸਿੱਧ ਗਾਇਕ ਰੋਮੀ ਰੰਜਨ ਅਤੇ ਮਸਖ਼ਰੇ ਪੰਜਾਬ ਦੇ ਹਾਸਰਸ ਕਲਾਕਾਰ ਲਵਲੀ ਕੋਹਾਲੀ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਕੁਮਾਰ ਸ਼ਰਮਾ ਅਤੇ ਰੋਮੀ ਰੰਜਨ ਨੇ ਆਪਣੇ ਗੀਤਾਂ ਦੇ ਨਾਲ ਖੂਬ ਸਮਾਂ ਬੰਨਿਆਂ। ਹਾਸਰਸ ਕਲਾਕਾਰਾਂ ਲਵਲੀ ਕੋਹਾਲੀ, ਟਵਿਨ ਬ੍ਰਦਰਜ਼, ਮਿੰਟੂ ਪਾਹਵਾ ਨੇ ਹਸਾ ਹਸਾ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਈਆਂ।

ਇਸ ਮੌਕੇ ਬੋਲਦੇ ਹੋਏ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਨੇ ਕਿਹਾ ਕਿ ਉਹਨਾਂ ਵੱਲੋਂ ਕਰਵਾਏ ਜਾਂਦੇ ਇਹਨਾਂ ਐਵਾਰਡਾਂ ਵਿਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿਚੋਂ ਅਤੇ ਵੱਖ-ਵੱਖ ਖੇਤਰਾਂ ਵਿਚੋਂ ਚੁਣ ਕੇ ਉਹਨਾਂ ਵਿਅਕਤੀਆਂ ਨੂੰ ਹੀ ਐਵਾਰਡ ਦਿਤੇ ਜਾਂਦੇ ਹਨ ਜਿਨਾਂ ਨੇ ਆਪਣੇ ਖੇਤਰ ਵਿਚ ਬਹੁਤ ਵਧੀਆ ਕਾਰਗੁਜਾਰੀ ਕੀਤੀ ਹੋਵੇ।ਸਟੇਜ ਸੰਚਾਲਨ ਚੰਬਾ ਤੋਂ ਆਈ ਹੋਈ ਅਦਾਕਾਰਾ ਰਿਤਿਕਾ ਠਾਕੁਰ ਅਤੇ ਕਲੱਬ ਦੇ ਪ੍ਰਧਾਨ ਰਾਜਿੰਦਰ ਰਿਖੀ ਨੇ ਬਾਖੂਬੀ ਕੀਤਾ। ਇਸ ਐਵਾਰਡ ਸ਼ੋਅ ਵਿਚ ਸਰ ਡਾਂਸ ਸਟੂਡੀਓ ਦੇ ਬੱਚਿਆਂ ਵੱਲੋਂ ਡਾਂਸ ਆਈਟਮ ਪੇਸ਼ ਕੀਤੀਆਂ ਗਈਆਂ।ਇਸ ਮੌਕੇ ਪੰਝਾਬ ਨਾਟਸ਼ਾਲਾ ਦੇ ਸੰਸਥਾਪਕ ਜਤਿੰਦਰ ਬਰਾੜ, ਸਾਵਨ ਮਦਾਨ, ਕੁਲਵਿੰਦਰ ਸਿੰਘ ਬੁੱਟਰ, ਸੁਮੀਤ ਕਾਲੀਆ, ਦੀਪਕ ਮਹਿਰਾ, ਕਾਰਤਿਕ ਰਿਖੀ, ਧੈਰਿਆ ਮਹਿਰਾ, ਯੁਵਰਾਜ ਰਾਣਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।

Comments & Suggestions

Comments & Suggestions