ਉਸਤਾਦ ਸ੍ਰੀ ਪਿਆਰੇ ਲਾਲ ਵਡਾਲੀ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਜਲੀਂ ਸਮਾਰੋਹ 20 ਮਾਰਚ ਨੂੰ

By  |  0 Comments

ਬੀਤੇ ਸ਼ੁੱਕਰਵਾਰ ਸੂਫ਼ੀ ਗਾਇਕੀ ਦੇ ਇਕ ਮਹਾਨ ਥੰਮ ਉਸਤਾਦ ਪਿਆਰੇ ਲਾਲ ਵਡਾਲੀ ਜੀ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੇ ਇਸ ਤਰ੍ਹਾਂ ਇਸ ਜਹਾਨ ਤੋਂ ਚਲੇ ਜਾਣ ਨਾਲ ਸੰਗੀਤ ਜਗਤ ਨੂੰ ਇਕ ਵੱਡਾ ਘਾਟਾ ਪਿਆ ਹੈ। ਉਸਤਾਦ ਸ੍ਰੀ ਪੂਰਨ ਚੰਦ ਵਡਾਲੀ ਤੇ ਸ੍ਰੀ ਪਿਆਰੇ ਲਾਲ ਵਡਾਲੀ ਦੀ ਜੋੜੀ ਵਡਾਲੀ ਬ੍ਰਦਰਜ਼ ਦੇ ਨਾਂਅ ਨਾਲ ਪੂਰੀ ਦੁਨੀਆ ਵਿਚ ਮਸ਼ਹੂਰ ਸੀ। ਸ੍ਰੀ ਪਿਆਰੇ ਲਾਲ ਵਡਾਲੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਜਲੀਂ ਸਮਾਰੋਹ ਉਨ੍ਹਾਂ ਦੇ ਜੱਦੀ ਪਿੰਡ ਗੁਰੂ ਕੀ ਵਡਾਲੀ ਦੇ ਗੁਰਦੁਆਰਾ ਸਾਹਿਬ (ਜਨਮ ਅਸਸਥਾਨ ਸ੍ਰੀ ਗੁਰੂ ਹਰਗੋਬਿੰਦ ਜੀ) ਵਿਖੇ 20 ਮਾਰਚ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗਾ।  ਇਸ ਬੇਹੱਦ ਦੁਖਦਾਈ ਘੜੀ ਵਿਚ ਸੰਗੀਤ ਜਗਤ, ਫ਼ਿਲਮ ਜਗਤ ਅਤੇ ‘ਪੰਜਾਬੀ ਸਕਰੀਨ’ ਅਦਾਰਾ ਡੂੰਘੇ ਦੁੱਖ ਦਾ ਇਜ਼ਹਾਰ ਕਰਦਾ ਹੈ।

Comments & Suggestions

Comments & Suggestions