“ਐਂਡਲੈਸ ਜੱਟੀ’’

By  |  0 Comments

ਪੰਜਾਬੀ ਸਿਨੇਮੇ ਦੀਆਂ ਹਿੱਟ ਫ਼ਿਲਮਾਂ ਵਿਚ ਵੱਖਰੇ ਵੱਖਰੇ ਰੋਲ ਕਰਕੇ ਚਰਚਾ ’ਚ ਚੱਲ ਰਹੀ ਮਾਨਸਾ ਸ਼ਹਿਰ ਦੀ ਰਹਿਣ ਵਾਲੀ ਨਿਸ਼ਾ ਬਾਨੋ ਆਪਣੇ ਨਵਂੇ ਗੀਤ “ਐਂਡਲੈਸ ਜੱਟੀ’’ਨਾਲ ਅੱਜਕੱਲ੍ਹ ਫੇਰ ਸੰਗੀਤਕ ਖੇਤਰ ’ਚ ਚਰਚਾ ਵਿਚ ਹੈ! ਇਸ ਗੀਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਨਿਸ਼ਾ ਨੇ ਦੱਸਿਆ ਕਿ ‘ਟੀ-ਸੀਰੀਜ਼’ ਕੰਪਨੀ ਵੱਲੋਂ ਇਹ ਗੀਤ ਵੱਡੇ ਪੱਧਰ ’ਤੇ ਲਾਂਚ ਕੀਤਾ ਗਿਆ ਹੈ। ਗੀਤ ਨੂੰ ਕਲਮ ’ਚ ਪਰੋਇਆ ਹੈ ਪੀ. ਐਸ. ਚੌਹਾਨ ਨੇ ਅਤੇ ਸੰਗੀਤ ਕੇਵੀ ਸਿੰਘ ਨੇ ਤਿਆਰ ਕੀਤਾ ਹੈ।
ਗੀਤ ਦਾ ਵੀਡੀਉ ਫ਼ਿਲਮਾਂਕਣ ਸੰਦੀਪ ਸ਼ਰਮਾ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ‘ਪੀ. ਟੀ. ਸੀ. ਪੰਜਾਬੀ’ ਅਤੇ ‘ਪੀ. ਟੀ. ਸੀ. ਚੱਕਦੇ’ ਤੇ ਸਫ਼ਲਤਾ ਪੂਰਵਕ ਚੱਲ ਰਿਹਾ ਹੈ। ਸੋਸ਼ਲ ਸਾਈਟਾਂ ’ਤੇ ਵੀ ਇਹ ਗੀਤ ਦਰਸ਼ਕਾਂ ਵੱਲੋਂ ਦੇਖਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵਕਤ ਇਹ ਗੀਤ ‘ਯੂ ਟਿਊਬ’ ਤੇ ਕਾਫੀ ਵਿਊਜ਼ ਪਾਰ ਕਰ ਚੁੱਕਾ ਹੈ। ਨਿਸ਼ਾ ਬਾਨੋ ਨੇ ਸਰੋਤਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਦਰਸ਼ਕ ਮੇਰੀ ਅਦਾਕਾਰੀ ਵਾਂਗ ਮੇਰੇ ਗੀਤਾਂ ਨੂੰ ਵੀ ਪਿਆਰ ਦਿੰਦੇ ਹਨ, ਬਹੁਤ ਬਹੁਤ ਸ਼ੁਕਰੀਆ।

Comments & Suggestions

Comments & Suggestions