ਐਡੀਟੋਰੀਅਲ: ਫ਼ਿਲਮ ਨਿਰਮਾਤਾਵਾਂ ਦੇ ਧਿਆਨ ਹਿੱਤ

By  |  0 Comments

ਲਾਕਡਾਊਨ ਅਤੇ ਕੋਰੋਨਾ ਮਾਹਾਂਮਾਰੀ ਚੋਂ ਉੱਭਰਦਿਆਂ ਇਕ ਵਾਰ ਫੇਰ ਪੰਜਾਬੀ ਸਿਨੇਮਾ ਬੁਲੰਦੀਆਂ ਛੂਹਣ ਦੀਆਂ ਤਿਆਰੀਆਂ ਵੱਲ ਹੈ, ਜਿਸ ਦਾ ਅੰਦਾਜ਼ਾ ਰੋਜ਼ ਅਨਾਊਂਸ ਹੋ ਰਹੀਆਂ ਪੰਜਾਬੀ ਫ਼ਿਲਮਾਂ ਦੀਆਂ ਰਿਲੀਜ਼ ਡੇਟਾਂ ਤੋਂ ਲਾਇਆ ਜਾ ਸਕਦਾ ਹੈ ਅਤੇ ਇਕ ਤਾਜ਼ਾ ਮਿਸਾਲ ਹਾਲ ਹੀ ਵਿਚ ਰਿਲੀਜ਼ ਹੋਈਆਂ ਦੋ ਪੰਜਾਬੀ ਫ਼ਿਲਮਾਂ ਤੁਣਕਾ ਤੁਣਕਾ ਅਤੇ ਪੁਆੜਾ ਹਨ। ਭਾਵੇਂ ਕਿ ਪੰਜਾਬੀ ਸਕਰੀਨ ਵਲੋਂ ਇਨ੍ਹਾਂ ਫ਼ਿਲਮਾਂ ਦੀ ਸਮੀਖਿਆ ਅਜੇ ਕੀਤੀ ਜਾਣੀ ਬਾਕੀ ਹੈ ਪਰ ਇਨ੍ਹਾਂ ਫ਼ਿਲਮਾਂ ਦਾ ਪਬਲਿਕ ਰਿਵੀਊ ਹਾਂ ਪੱਖੀ ਹੁੰਗਾਰਾ ਭਰਦਾ ਹੈ, ਜੋ ਕਿ ਇਕ ਵਧੀਆ ਸ਼ੁਰੂਆਤ ਦੀ ਨਿਸ਼ਾਨੀ ਹੈ।
ਇਸ ਮੌਕੇ ਸਾਰੀ ਪੰਜਾਬੀ ਸਿਨੇਮਾ ਇੰਡਸਟਰੀ ਅਤੇ ਪੰਜਾਬੀ ਫ਼ਿਲਮ ਨਿਰਮਾਤਾਵਾਂ ਦੇ ਧਿਆਨ ਹਿੱਤ ਇਕ ਵਿਚਾਰ ਸਾਂਝਾ ਕਰ ਰਿਹਾ ਹਾਂ। ਦੋਸਤੋ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੇ ਸਮੇਂ ਦੇ ਰੁਕੇ ਫ਼ਿਲਮੀ ਕਾਰੋਬਾਰ ਕਾਰਨ 100 ਦੇ ਕਰੀਬ ਫ਼ਿਲਮਾਂ ਬਿਲਕੁਲ ਤਿਆਰ ਹਨ ਅਤੇ 50/60 ਅੰਡਰ ਕੰਸਟ੍ਰਕਸ਼ਨ ਵੀ ਹੋਣਗੀਆਂ। ਸਭ ਦੇ ਪੈਸੇ ਲੱਗੇ ਅਤੇ ਰੁਕੇ ਵੀ ਹੋਏ ਹਨ। ਇਸ ਲਈ ਸਭ ਨੂੰ ਆਪੋ ਆਪਣੀਆਂ ਫ਼ਿਲਮਾਂ ਰਿਲੀਜ਼ ਕਰਨ ਲਈ ਢੁਕਵਾਂ ਸਮਾ ਅਤੇ ਸਥਾਨ ਚਾਹੀਦਾ ਹੈ। ਸੋ ਚਾਹੇ ਕਿਸੇ ਦੀ ਫ਼ਿਲਮ ਛੋਟੀ ਜਾਂ ਵੱਡੀ ਮਤਲਬ ਘੱਟ ਜਾਂ ਵੱਧ ਲਾਗਤ ਵਾਲੀ ਹੈ, ਸਭਨਾਂ ਦਾ ਰਿਲੀਜ਼ ਲਈ ਆਪਸ ਵਿਚ ਤਾਲ-ਮੇਲ,ਸਲਾਹ-ਮਸ਼ਵਰਾਂ ਜ਼ਰੂਰੀ ਸਮਝਿਆ ਜਾਵੇ ਤਾਂ ਕਿ ਨਾਂ ਹੀ ਸਿਨੇਮਾ ਘਰਾਂ ਵਿਚ ਜ਼ਿੱਦਬਾਜ਼ੀ ਨਾਲ ਫ਼ਿਲਮ ਤੇ ਫ਼ਿਲਮ ਚੜੇ, ਨਾ ਹੀ ਕਿਸੇ ਦਾ ਨੁਕਸਾਨ ਹੋਵੇ ਅਤੇ ਨਾ ਹੀ ਕਿਸੇ ਨੂੰ ਮਾਨਸਿਕ ਪਰੇਸ਼ਾਨੀ ਚੋਂ ਗੁਜ਼ਰਨਾ ਪਵੇ। ਜੇ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਐਨਾ ਕੁ ਮਸਲਾ ਵਿਚਾਰ ਲਿਆ ਜਾਵੇ ਤਾਂ ਇਹ ਪੰਜਾਬੀ ਸਿਨੇਮਾ ਦੀ ਬੇਹਤਰੀ, ਖੁਸ਼ਹਾਲੀ ਅਤੇ ਇਕਜੁੱਟਤਾ ਦੀ ਨਿਸ਼ਾਨੀ ਵੱਲ ਸਲਾਹੁਣਯੋਗ ਉਪਰਾਲਾ ਮੰਨਿਆ ਜਾਵੇਗਾ।
ਧੰਨਵਾਦ

Comments & Suggestions

Comments & Suggestions