ਗਾਇਕ ਗੁਰਮੀਤ ਸਿੰਘ ਦਾ ਨਵਾਂ ਗੀਤ ਜੱਟ ਦੀਆਂ ਲਾਵਾਂ

By  |  0 Comments

‘ਜੱਟੀ ਵਰਸਿਜ਼ ਜੰਝ’ ਦੀ ਕਾਮਯਾਬੀ ਤੋਂ ਬਾਅਦ ‘ਜੱਟ ਦੀਆਂ ਲਾਵਾਂ’ ਦੇ ਨਾਲ ਹਾਜ਼ਰ ਹੈ ਗਾਇਕ ਅਤੇ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ। ਇਸ ਗੀਤ ਨੂੰ ਹਿੰਦੁਸਤਾਨ ਦੀ ਪ੍ਰਸਿੱਧ ਕੰਪਨੀ ਟੀ. ਸੀਰੀਜ਼ ਰਿਲੀਜ਼ ਕਰ ਰਹੀ ਹੈ ਅਤੇ ਇਸ ਦਾ ਵਰਲਡ ਪ੍ਰੀਮੀਅਰ ਪੀ. ਟੀ. ਸੀ. ਪੰਜਾਬੀ ‘ਤੇ 26 ਦਸੰਬਰ ਨੂੰ ਹੋ ਰਿਹਾ ਹੈ। ਇਸ ਗੀਤ ਦੇ ਬੋਲ ਲਿਖੇ ਹਨ ਪ੍ਰਸਿੱਧ ਗੀਤਕਾਰ ਵੀਤ ਬਲਜੀਤ ਨੇ ਅਤੇ ਸੰਗੀਤ ਖ਼ੁਦ ਗੁਰਮੀਤ ਸਿੰਘ ਨੇ ਦਿੱਤਾ ਹੈ। ਗੁਰਮੀਤ ਸਿੰਘ ਨੇ ਇਸ ਗੀਤ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਗੀਤ ਇਸ ਸਾਲ ਦੇ ਚੋਣਵੇ ਗੀਤਾਂ ਵਿੱਚੋਂ ਇਕ ਹੋਵੇਗਾ ਅਤੇ ਸੰਗੀਤ ਪ੍ਰੇਮੀਆਂ ਦਾ ਪਸੰਦੀਦਾ ਗੀਤ ਬਣੇਗਾ।

Comments & Suggestions

Comments & Suggestions