ਗਾਇਕ ਫ਼ਿਰੋਜ਼ ਖ਼ਾਨ ਦਾ ਧਾਰਮਿਕ ਗੀਤ ‘ਮਈਆ ਦੇ ਜਗਰਾਤੇ ਵਿਚ’

By  |  0 Comments

ਪੰਜਾਬ ਦੇ ਪ੍ਰਸਿੱਧ ਮੈਲੋਡੀ ਗਾਇਕ ਫ਼ਿਰੋਜ਼ ਖ਼ਾਨ ਵੱਲੋਂ ਧਾਰਮਿਕ ਗੀਤ ‘ਮਈਆ ਦੇ ਜਗਰਾਤੇ ਵਿਚ’ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਜੈ ਬਾਲਾ ਕੰਪਨੀ ਦੇ ਬੈਨਰ ਹੇਠ ਇਹ ਮਾਤਾ ਦੀ ਭੇਟ ਨਿਰਮਾਤਾ ਅਨਿਲ ਕੁਮਾਰ ਚੌਹਾਨ ਵੱਲੋਂ ਤਿਆਰ ਕੀਤੀ ਗਈ ਹੈ, ਜਿਸ ਨੂੰ ਲਿਖਿਆ ਹੈ ਸਰਜੀਵਨ ਨੇ ਅਤੇ ਇਸ  ਦਾ ਖ਼ੂਬਸੂਰਤ ਫ਼ਿਲਮਾਂਕਣ ਕੀਤਾ ਹੈ ਬਾਬਾ ਕਮਲ ਨੇ। ਜਤਿੰਦਰ ਜੀਤੂ ਦੀ ਸੰਗੀਤਬੱਧ ਇਹ ਭੇਟ ਜਲਦੀ ਹੀ ਟੀ.ਵੀ. ਚੈਨਲਾਂ ਤੇ ਨਜ਼ਰ ਆਵੇਗੀ ਅਤੇ ਮਈਆ ਦੇ ਜਗਰਾਤਿਆਂ ਦੀ ਸ਼ਾਨ ਬਣੇਗੀ।

Comments & Suggestions

Comments & Suggestions