ਗਿੱਪੀ ਗਰੇਵਾਲ ਦੀ ਨਵੀਂ ਫ਼ਿਲਮ ‘ਇਕ ਸੰਧੂ ਹੁੰਦਾ ਸੀ’ ਦੀ ਸ਼ੂਟਿੰਗ ਸ਼ੁਰੂ

By  |  0 Comments

(ਪ:ਸ) ਫ਼ਿਲਮ ‘ਵਾਪਸੀ’, ‘ਰੰਗ ਪੰਜਾਬ’ ਅਤੇ ‘ਯਾਰਾ ਵੇ’ ਬਣਾ ਕੇ ਪਰਦੇ ਤੇ ਪੇਸ਼ ਕਰ ਚੁੱਕੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਹੁਣ ਗਿੱਪੀ ਗਰੇਵਾਲ ਅਤੇ ਬਾਲੀਵੁੱਡ ਅਭਿਨੇਤਰੀ ਨੇਹਾ ਸ਼ਰਮਾ, ਜੋਕਿ ਪਾਲੀਵੁੱਡ ‘ਚ ਡੈਬਿਊ ਕਰ ਰਹੀ ਹੈ, ਨੂੰ ਲੈ ਕੇ ਨਵੀਂ ਫ਼ਿਲਮ ‘ਇਕ ਸੰਧੂ ਹੁੰਦਾ ਸੀ’ ਚੰਡੀਗੜ ਵਿਖੇ ਸ਼ੁਰੂ ਕਰ ਦਿੱਤੀ ਹੈ । ਫ਼ਿਲਮ ਦੀ ਕਹਾਣੀ ਜੱਸ ਗਰੇਵਾਲ ਨੇ ਲਿਖੀ ਹੈ, ਬਾਕੀ ਦੇ ਕਲਾਕਾਰਾਂ ਵਿਚ ਰੋਸ਼ਨ ਪਿ੍ੰਸ, ਬੱਬਲ ਰਾਏ, ਹੌਬੀ ਧਾਲੀਵਾਲ, ਆਦਿ ਦੇ ਨਾਮ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਰਾਕੇਸ਼ ਮਹਿਤਾ ਰਾਜਵੀਰ ਜਵੰਦਾ ਨੂੰ ਲੈ ਕੇ ਫ਼ਿਲਮ ‘ਯਮਲਾ’ ਵੀ ਪੂਰੀ ਕਰ ਚੁੱਕੇ ਹਨ, ਜੋਕਿ ਅਜੇ ਰਿਲੀਜ਼ ਹੋਣੀ ਹੈ। ਫ਼ਿਲਮ ‘ਅਰਦਾਸ ਕਰਾਂ’ ਦੀ ਸਫਲਤਾ ਦੇ ਤੁਰੰਤ ਬਾਅਦ ਗਿੱਪੀ ਗਰੇਵਾਲ ਬੜੇ ਜੋਸ਼ ਨਾਲ ਇਸ ਫ਼ਿਲਮ ਦੀ ਸ਼ੂਟਿੰਗ ‘ਚ ਰੁੱਝ ਗਏ ਹਨ। ਫ਼ਿਲਮ ਦੇ ਰਿਲੀਜ਼ ਹੋਏ ਪੋਸਟਰ ਨੂੰ ਵੇਖ ਕੇ ਲਗ ਰਿਹਾ ਹੈ ਕਿ ਇਹ ਇਕ ਐਕਸ਼ਨ ਮੂਵੀ ਹੋਵੇਗੀ। ਗਿੱਪੀ ਗਰੇਵਾਲ ਦੀ ਇਕ ਹੋਰ ਐਕਸ਼ਨ ਮੂਵੀ ‘ਡਾਕਾ’ ਵੀ 1 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਗੋਲਡਨ ਬ੍ਰਿਜ ਫ਼ਿਲਮਸ ਐਂਡ ਐਂਟਰਟੇਨਮੈਂਟ ਲਿਮਿਟਡ ਦੇ ਬੈਨਰ ਹੇਠ ਡਿਸਟ੍ਰੀਬਿਊਟਰ ਓਮ ਜੀ ਗੁਰੱਪ ਵਲੋਂ  ਇਹ ਨਵੀਂ ਫ਼ਿਲਮ  ‘ਇਕ ਸੰਧੂ ਹੁੰਦਾ ਸੀ’ 2020 ਵਿਚ ਪਰਦਾਪੇਸ਼ ਹੋਵੇਗੀ।

Comments & Suggestions

Comments & Suggestions