‘ਗਿੱਲ ਸਾਬ ਸਕੂਟਰ ਵਾਲੇ’ 19 ਮਈ ਨੂੰ 🎞️🎞️🎞️

By  |  0 Comments

(ਪ:ਸ) ਇੰਡੋ ਕੀਵੀ ਫ਼ਿਲਮਜ਼ ਦੀ ਬੈਨਰ ਹੇਠ ਬਣੀ ਫ਼ਿਲਮ ਗਿੱਲ ਸਾਬ ਸਕੂਟਰ ਵਾਲੇ 19 ਮਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਇਸ ਦੇ ਮੁੱਖ ਸਿਤਾਰਿਆਂ ਵਿਚ ਸਰਦਾਰ ਸੋਹੀ, ਅਮਰਿੰਦਰ ਬੋਬੀ, ਦਿਵਿਆ ਸ਼ਰਮਾ, ਹੋਬੀ ਧਾਲੀਵਾਲ, ਬਲਵੀਰ ਬੋਪਾਰਾਏ, ਹੈਪੀ ਗੋਸਲ, ਸਾਜਨ ਕਪੂਰ ਅਤੇ ਕੇ.ਕੇ ਗਿੱਲ ਦੇ ਨਾਂ ਸ਼ਾਮਲ ਹਨ। ਇਸ ਦੇ ਲੇਖਕ ਅਤੇ ਨਿਰਦੇਸ਼ਕ ਰਾਜੀਵ ਦਾਸ ਹਨ। ਇਸ ਫ਼ਿਲਮ ਨੂੰ ਰਾਜੀਵ ਦਾਸ , ਕੇ.ਕੇ ਗਿੱਲ ਅਤੇ ਸਹਿ ਨਿਰਮਾਤਾ ਜੇ.ਪੀ ਪਰਦੇਸੀ ਨੇ ਪ੍ਰੋਡੀਊਸ ਕੀਤਾ ਹੈ। ਇਸ ਫ਼ਿਲਮ ਦੇ
ਡੀ.ਓ.ਪੀ. ਜਸਬੀਰ ਗੋਰਾ ਅਤੇ ਅਨਿਲ ਢਾਂਡਾ ਹਨ। ਇਸ ਫ਼ਿਲਮ ਦਾ ਐਕਸ਼ਨ ਦਰਸ਼ਨ ਸਿੰਘ ਦੁਆਰਾ ਦਿੱਤਾ ਗਿਆ ਹੈ, ਇਸ ਦਾ ਮਿਊਜ਼ਿਕ ਦਿਲੀਪ ਸੇਨ ਅਤੇ ਸੋਨੀ ਵਿਰਦੀ ਨੇ ਤਿਆਰ ਕੀਤਾ ਹੈ ਅਤੇ ਗੀਤ ਅਮਰਿੰਦਰ ਬੋਬੀ, ਬਲਵੀਰ ਬੋਪਾਰਾਏ, ਮੈਂਡੀ ਸੰਧੂ, ਦੀਪ ਅਟਵਾਲ ਅਤੇ ਤਰੰਨੁਮ ਮਲਿਕ ਨੇ ਗਾਏ ਹਨ।

Comments & Suggestions

Comments & Suggestions