ਗੁਰਦਾਸ ਮਾਨ ਵੱਲੋਂ ਗਾਇਕ ਯੂਵੀ ਸਿੰਘ ਦਾ ਗੀਤ ‘ਤੂੰਬਾ’ ਰਿਲੀਜ਼

By  |  0 Comments

(ਪੰ:ਸ:) ਬੀਤੀ 31 ਅਗਸਤ ਨੂੰ ਕਲਾਕਾਰਾਂ ਦਾ ਮੱਕਾ ਮੰਨੇ ਜਾਂਦੇ ਡੇਰਾ ਬਾਬਾ ਮੁਰਾਦ ਸ਼ਾਹ ਨਕੋਦਰ ਵਿਖੇ ਪੰਜਾਬੀ ਗਾਇਕ ਯੂਵੀ ਸਿੰਘ ਦਾ ਨਵਾਂ ਗੀਤ ‘ਤੂੰਬਾ’ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਤੇ ਨਿਰਮਾਤਾ ਬਬਲੀ ਸਿੰਘ ਦੁਆਰਾ ਰਿਲੀਜ਼ ਕੀਤਾ ਗਿਆ। ਇਸ ਮੌਕੇ ਗਾਇਕ ਯੂਵੀ ਸਿੰਘ ਤੋਂ ਇਲਾਵਾ ਗਾਇਕ ਸਲੀਮ ਅਤੇ ਪ੍ਰੀਤ ਥਿੰਦ ਵੀ ਹਾਜ਼ਰ ਸਨ। ਪ੍ਰਸਿੱਧ ਨਿਰਮਾਤਾ ਬਬਲੀ ਸਿੰਘ (ਸ਼ਮਾਰੂ) ਦੀ ਦੇਖ-ਰੇਖ ਹੇਠ ਇਸ ਗੀਤ ਦਾ ਸੰਗੀਤ ਰਾਜੂ ਮੱਟੂ ਨੇ ਤਿਆਰ ਕੀਤਾ ਹੈ ਅਤੇ ਇਸ ਗੀਤ ਨੂੰ ਲਿਖਿਆ ਹੈ ਰਾਜੂ ਹਰੀਪੁਰੀਆ ਨੇ। ਨਿਰਦੇਸ਼ਕ ਜੈ ਭਾਰਤੀ ਅਤੇ ਅੰਕੁਸ਼ ਕੇਸ਼ਵ ਵੱਲੋਂ ਨਿਰਦੇਸ਼ਤ ਇਹ ਗੀਤ ਟੀਮ ਏ. ਜੇ. ਕ੍ਰਿਏਸ਼ਨ ਨੇ ਤਿਆਰ ਕੀਤਾ ਹੈ। ਜਿਸ ਦੇ ਨਿਰਮਾਤਾ ਰੀਤੂ ਓਬਰਾਏ ਹਨ ਅਤੇ ਪ੍ਰੋਜੈਕਟ ਕੋ-ਆਰਡੀਨੇਟਰ ਰਾਜਨ ਮੱਕੜ ਹੈ। ਗਾਇਕ ਯੂਵੀ ਸਿੰਘ ਨੇ ਇਸ ਗੀਤ ਦੇ ਸਹਿਯੋਗੀ ਮਾਸਟਰ ਸਲੀਮ, ਅਭਿਸ਼ੇਕ ਜੋਸ਼, ਸ਼੍ਰੀ ਦੇਸ ਰਾਜ ਕਲੀ ਅਤੇ ਰਾਜਨ ਮੱਕੜ ਦਾ ਵਿਸ਼ੇਸ਼ ਧੰਨਵਾਦ ਕੀਤਾ। ਬਬਲੀ ਸਿੰਘ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਪੂਰਾ ਗੀਤ ਸ਼ਮਾਰੂ ਪੰਜਾਬੀ ਯੂ ਟਿਊਬ ਚੈਨਲ ‘ਤੇ ਵੇਖਿਆ ਜਾ ਸਕਦਾ ਹੈ ਅਤੇ ਛੈਤੀ ਹੀ ਸਾਰੇ ਟੀ. ਵੀ. ਚੈਨਲਾਂ ਦਾ ਸ਼ਿੰਗਾਰ ਵੀ ਬਣ ਰਿਹਾ ਹੈ।

Comments & Suggestions

Comments & Suggestions