ਗੈਵੀ ਚਾਹਲ ਹੁਣ ਟਾਈਗਰ ਜ਼ਿੰਦਾ ਹੈ ਵਿਚ ਵੀ ਨਜ਼ਰ ਆਉਣਗੇ ਸਲਮਾਨ ਅਤੇ ਕੈਟਰੀਨਾ ਨਾਲ !

By  |  0 Comments

ਹਿੰਦੀ ਫ਼ਿਲਮ ‘ਏਕ ਥਾ ਟਾਈਗਰ’ ਵਿਚ ਦਮਦਾਰ ਭੂਮਿਕਾ ਨਿਭਾ ਚੁੱਕੇ ਅਦਾਕਾਰ ਗੈਵੀ ਚਾਹਲ ਹੁਣ ਇਸ ਫ਼ਿਲਮ ਦੇ ਸੀਕਵਲ ‘ਟਾਈਗਰ ਜ਼ਿੰਦਾ ਹੈ’ ਵਿਚ ਨਜ਼ਰ ਆਉਣਗੇ। ਗੈਵੀ ਚਾਹਲ ਨੇ ‘ਪੰਜਾਬੀ ਸਕਰੀਨ’ ਨਾਲ ਗੱਲ ਕਰਦਿਆਂ ਦੱਸਿਆ ਕਿ ‘ਏਕ ਥਾ ਟਾਈਗਰ’ ਵਾਂਗ ਹੀ ਇਸ ਦੇ ਸੀਕਵਲ ਵਿਚ ਵੀ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਨਾਲ ਉਨ੍ਹਾਂ ਦੀ ਤਿੱਕੜੀ ਇਕ ਵਾਰ ਫਿਰ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਅੱਬਾਸ ਅਲੀ ਕਰ ਰਹੇ ਹਨ, ਜਿਨ੍ਹਾਂ ਨੇ ਸੁਪਰਹਿੱਟ ਫ਼ਿਲਮ ‘ਸੁਲਤਾਨ’ ਦਾ ਨਿਰਦੇਸ਼ਨ ਕੀਤਾ ਸੀ। ਗੈਵੀ ਇਸ ਫ਼ਿਲਮ ਵਿਚ ਕੈਪਟਨ ਅਬਰਾਰ ਦੇ ਪਹਿਲੇ ਕਿਰਦਾਰ ਵਿਚ ਹੀ ਵਿਖਾਈ ਦੇਣਗੇ, ਜੋ ਇਸ ਵਾਰ ਪਹਿਲਾਂ ਦੀ ਬਜਾਏ ਹੋਰ ਜ਼ਿਆਦਾ ਦਮਦਾਰ ਤੇ ਪ੍ਰਭਾਵਸ਼ਾਲੀ ਹੋਵੇਗਾ।
ਗੈਵੀ ਨੇ ਦੱਸਿਆ ਕਿ ਸੈਟ ‘ਤੇ ਸਲਮਾਨ ਖ਼ਾਨ ਬਹੁਤ ਖੁਸ਼ਨੁਮਾ ਮਾਹੌਲ ਬਣਾਈ ਰੱਖਦੇ ਹਨ। ਮੈਨੂੰ ਖੁਸ਼ੀ ਹੈ ਕਿ ਮੈਨੂੰ ਸਲਮਾਨ ਖ਼ਾਨ ਜਿਹੇ ਕਲਾਕਾਰ ਨਾਲ ਦੂਜੀ ਵਾਰ ਕੰਮ ਕਰਨ ਦਾ ਮੌਕਾ ਮਿਲਿਆ ਹੈ। ਇਸ ਫ਼ਿਲਮ ਦੀ ਸ਼ੂਟਿੰਗ ਆਸਟ੍ਰੇਲੀਆ ਵਿਚ ਮਨਫ਼ੀ 10 ਡਿਗਰੀ ਦੇ ਤਾਪਮਾਨ ਵਿਚ ਕੀਤੀ ਜਾ ਰਹੀ ਹੈ, ਇਸ ਫ਼ਿਲਮ ਲਈ ਹੋਰ ਮੁਲਕਾਂ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਵੀ ਚੁਣੀਆਂ ਗਈਆਂ ਹਨ।  ਗੈਵੀ ਚਾਹਲ ਦੀ ਬਤੌਰ ਨਾਇਕ ਹਿੰਦੀ ਫ਼ਿਲਮ ‘ਯੇ ਹੈ ਇੰਡੀਆ’ ਤੇ ਪੰਜਾਬੀ ਫ਼ਿਲਮ ‘ਵੀਜ਼ਾ’ ਵੀ ਜਲਦੀ ਹੀ ਆ ਰਹੀਆਂ ਹਨ।

 

Comments & Suggestions

Comments & Suggestions

Leave a Reply

Your email address will not be published. Required fields are marked *

Enter Code *