‘ਚਲਾਕਾ’ ਗੀਤ ਰਾਹੀਂ ਖ਼ੂਬਸੂਰਤ ਮੁਟਿਆਰ ਮੀਤ ਕੌਰ ਦਾ ਸੰਗੀਤ ਜਗਤ ਵਿਚ ਪਹਿਲਾ ਕਦਮ

By  |  0 Comments

_A4A7380ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਦੀ ਮੀਤ ਕੌਰ ਨੇ ਆਖਰ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲ ਹੀ ਲਿਆ ਹੈ। ਮੋਹਾਲੀ ਦੀ ਰਹਿਣ ਵਾਲੀ ਖ਼ੂਬਸੂਰਤ ਮੁਟਿਆਰ ਮੀਤ ਕੌਰ ਨੇ ਆਪਣੇ ਡੈਬਿਊ ਗੀਤ ‘ਚਲਾਕਾ’ ਨਾਲ ਸੰਗੀਤ ਜਗਤ ਵਿਚ ਆਪਣਾ ਪਹਿਲਾ ਕਦਮ ਰੱਖਿਆ ਹੈ।
ਨਿਰਮਾਤਾ ਬਬਲੀ ਸਿੰਘ ਅਤੇ ਸ਼ਮਾਰੂ ਕੰਪਨੀ ਦੀ ਪੇਸ਼ਕਸ਼ ਇਸ ਗੀਤ ਵਿਚ ਮਸ਼ਹੂਰ ਗਾਇਕ ਅਤੇ ਅਦਾਕਾਰ ਨਿਸ਼ਾਨ ਭੁੱਲਰ ਨੇ ਮੀਤ ਕੌਰ ਨਾਲ ਮਾਡਲਿੰਗ ਕੀਤੀ ਹੈ। ਇਸ ਗੀਤ ਨੂੰ ਲਿਖਿਆ ਹੈ ਜਸਕਰਨ ਰਿਆੜ ਨੇ ਅਤੇ ਮਿਊਜ਼ਿਕ ਦਿੱਤਾ ਹੈ ਰੂਪਨ ਕਾਹਲੋਂ ਨੇ। ਪੇਜੀ ਮੀਆਂ ਵੱਲੋਂ ਨਿਰਦੇਸ਼ਤ ਇਹ ਗੀਤ ਵੱਖ-ਵੱਖ ਪੰਜਾਬੀ ਮਿਊਜ਼ਿਕ ਚੈਨਲਾਂ ‘ਤੇ ਧਮਾਲਾਂ ਪਾ ਰਿਹਾ ਹੈ।
ਮੀਤ ਦੱਸਦੀ ਹੈ ਕਿ ਗੀਤ ‘ਚਲਾਕਾ’ ਦੇ ਰਿਲੀਜ਼ ਹੋਣ ਤੋਂ ਬਾਅਦ ਉਸ ਨੂੰ ਫ਼ਿਲਮਾਂ ਦੇ ਵੀ ਕਾਫ਼ੀ ਆਫ਼ਰਜ਼ ਆ ਰਹੇ ਹਨ ਪਰ ਉਹ ਪਹਿਲਾਂ ਸੰਗੀਤ ਖੇਤਰ ਵਿਚ ਹੀ ਕਾਮਯਾਬੀ ਹਾਸਲ ਕਰਕੇ ਫ਼ਿਲਮ ਲਾਈਨ ਵਿਚ ਜਾਣ ਬਾਰੇ ਸੋਚੇਗੀ।
ਮਾਤਾ ਕਮਲਜੀਤ ਕੌਰ ਅਤੇ ਪਿਤਾ ਨਰਿੰਜਨ ਸਿੰਘ ਦੀ ਇਹ ਲਾਡਲੀ ਧੀ ਮਿਊਜ਼ਿਕ ਵਿਚ ਮਾਸਟਰ ਡਿਗਰੀ ਕਰ ਰਹੀ ਹੈ ਤੇ ਉਸ ਨੇ ਕਲਾਸੀਕਲ ਮਿਊਜ਼ਿਕ ਵੀ ਸਿੱਖਿਆ ਹੈ। ਆਪਣੇ ਕਾਲਜ ਦੇ ਪ੍ਰੋ: ਰਵੀ ਸ਼ਰਮਾ ਜਿਨ੍ਹਾਂ ਤੋਂ ਮੀਤ ਨੇ ਗਾਇਕੀ ਸਿੱਖੀ, ਨੂੰ ਹੀ ਉਹ ਆਪਣਾ ਉਸਤਾਦ ਮੰਨਦੀ ਹੈ।
ਮੀਤ ਨੇ ਦੂਰਦਰਸ਼ਨ ਦਾ ਫੋਕ ਆਡੀਸ਼ਨ ਵੀ ਪਾਸ ਕੀਤਾ ਹੈ ਅਤੇ ਨਾਈਨ ਐਕਸ ਟਸ਼ਨ ਦੇ ਐਕਸਕਲੂਸਿਵ ਸ਼ੋਅ ਵਿਚ ਵੀ ਪ੍ਰਫੋਰਮ ਕਰ ਚੁੱਕੀ ਹੈ। ਜਦੋਂ ਮੀਤ ਨੂੰ ਪੁੱਛਿਆ ਕਿ ਉਹ ਇਸ ਖੇਤਰ ਵਿਚ ਸਭ ਤੋਂ ਜ਼ਿਆਦਾ ਸਹਿਯੋਗ ਕਿਸ ਦਾ ਮੰਨਦੀ ਹੈ ਤਾਂ ਉਸ ਦਾ ਕਹਿਣਾ ਹੈ ਕਿ ਨਿਰਮਾਤਾ ਬਬਲੀ ਸਿੰਘ ਨੇ ਉਸ ਦਾ ਬਹੁਤ ਸਾਥ ਦਿੱਤਾ ਹੈ, ਜਿਸ ਲਈ ਉਹ ਉਨ੍ਹਾਂ ਦੀ ਬਹੁਤ ਧੰਨਵਾਦੀ ਹੈ। ਮੀਤ ਦਾ ਕਹਿਣਾ ਹੈ ਕਿ ਦਰਸ਼ਕਾਂ ਨੇ ਮੇਰੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਹੈ ਤੇ ਛੇਤੀ ਹੀ ਮੇਰਾ ਅਗਲਾ ਸਿੰਗਲ ਟ੍ਰੈਕ ਵੀ ਰਿਲੀਜ਼ ਹੋਣ ਜਾ ਰਿਹਾ ਹੈ।

Comments & Suggestions

Comments & Suggestions