ਚੰਗਾ ਸਿਨੇਮਾ – ਚੰਗੇ ਵਿਚਾਰ। 🎞🎞🎞🎞 Film Review ‘Shinda Shinda No Papa’

By  |  0 Comments


ਫ਼ਿਲਮ “ਸ਼ਿੰਦਾ ਸ਼ਿੰਦਾ ਨੋ ਪਾਪਾ” ਨੂੰ ਵੇਖਣ ਉਪਰੰਤ ਇਹ ਮਹਿਸੂਸ ਹੋਇਆ ਕਿ ਸਾਡੇ ਪੰਜਾਬੀ ਫ਼ਿਲਮ ਮੇਕਰਾਂ ਕੋਲ ਸਾਰਥਿਕ ਸਿਨੇਮਾ ਸਿਰਜਨ ਦੀ ਸਮਰੱਥਾ ਵੀ ਹੈ ਅਤੇ ਯੋਗ ਐਕਟਰ ਵੀ। ਬਾਪ-ਬੇਟੇ ਵਿਚਲੇ ਗੁੱਝੇ ਜਜ਼ਬਾਤਾਂ ਸਮੇਤ, ਦੁਨਿਆਵੀ ਅਤੇ ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਸਮਝਾਉਣ ਦੇ ਨਾਲ ਨਾਲ ਜਨਰੇਸ਼ਨ ਗੈਪ ਨੂੰ ਦੂਰ ਕਰਨ ਦੇ ਸਹਿਜ ਅਤੇ ਮਨੋਰੰਜਨ ਭਰਪੂਰ ਤਰੀਕੇ ਨੇ ਦਰਸ਼ਕਾ ਦਾ ਸੱਚਮੁੱਚ ਦਿਲ ਜਿੱਤਿਆ ਹੈ,ਜਿਸ ਦਾ ਅੰਦਾਜ਼ਾ ਸਿਨੇਮਾ ਹਾਲ ਵਿਚ ਬੈਠੇ ਦਰਸ਼ਕਾਂ ਦੇ ਹਾਵ-ਭਾਵ ਦੇਖ ਕੇ ਲੱਗ ਰਿਹਾ ਸੀ।
ਬਾਕੀ ਜੇ ਅਮਰੀਸ਼ ਪੁਰੀ,ਅਮਜਦ ਖਾਨ ਸਮੇਤ ਕਈ ਦਿੱਗਜ ਬਾਲੀਵੁੱਡ-ਖਲਨਾਇਕ, ਹਾਂ ਪੱਖੀ ਕਿਰਦਾਰ ਨਿਭਾ ਕੇ ਨਵਾਂ ਇਤਿਹਾਸ ਸਿਰਜ ਸਕਦੇ ਹਨ ਤਾਂ ਮੇਰੇ ਮੁਤਾਬਿਕ ਪ੍ਰਿੰਸ ਕੰਵਲਜੀਤ ਸਿੰਘ ਵਿਚ ਵੀ ਕੋਈ ਕਮੀ ਨਹੀਂ 😊l ਬਾਕੀ ਸ਼ਿੰਦੇ ਗਰੇਵਾਲ ਨੂੰ ਉਸ ਦੀ ਦੱਮਦਾਰ ਅਦਾਕਾਰੀ ਲਈ ਮੇਰੇ ਵਲੋਂ ਸ਼ਾਬਾਸ਼ੀ ਭਰਪੂਰ 5💥stars ਅਤੇ ਗਿੱਪੀ ਗਰੇਵਾਲ ਨੂੰ ਉਸ ਦੀ ਸਾਰੀ ਟੀਮ ਸਮੇਤ, ਸੋਹਣੀ ਅਤੇ ਕਾਮਯਾਬ ਫ਼ਿਲਮ ਲਈ ਮੁਬਾਰਕਾਂ। go and enjoy with families 👍👌

-ਦਲਜੀਤ ਅਰੋੜਾ (ਪੰਜਾਬੀ ਸਕਰੀਨ)

Comments & Suggestions

Comments & Suggestions