‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦਾ ਟ੍ਰੇਲਰ ਰਿਲੀਜ਼।

By  |  0 Comments

ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਹਨ ਮੁੱਖ ਕਿਰਦਾਰਾਂ ਵਿੱਚ!

ਸੁਮੀਤ ਦੱਤ ਅਤੇ ਡ੍ਰੀਮ ਬੁਕ ਪ੍ਰੋਡਕਸ਼ਨ ਨੇ ਲਿਓਸਟ੍ਰਾਇਡ ਐਂਟਰਟੇਨਮੈਂਟ ਨਾਲ ਮਿਲਕੇ ਅੱਜ ਆਪਣੀ ਆਉਣ ਵਾਲੀ ਫਿਲਮ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ ਦਾ ਟ੍ਰੇਲਰ ਰਿਲੀਜ਼ ਕੀਤਾ। ਸੁਮੀਤ ਦੱਤ ਅਤੇ ਡ੍ਰੀਮ ਬੁੱਕ ਪ੍ਰੋਡਕਸ਼ਨ ਦੀ ਪੇਸ਼ਕਸ਼ ਵਾਲੀ ਇਸ ਫ਼ਿਲਮ ਵਿੱਚ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਮੁੱਖ ਕਿਰਦਾਰ ਨਿਭਾ ਰਹੇ। ਇਸ ਫ਼ਿਲਮ ਨੂੰ ਕਰਨ.ਆਰ.ਗੁਲਿਆਣੀ ਨੇ ਡਾਇਰੈਕਟ ਕੀਤਾ ਅਤੇ ਇਹ ਇਕ ਰੋਮਾਂਟਿਕ ਕਾਮੇਡੀ ਫ਼ਿਲਮ ਹੈ।
ਲਿਓਸਟ੍ਰਾਇਡ ਤੋਂ ਸੁਮੀਤ ਦੱਤ ਨੇ ਬੋਲਦਿਆਂ ਕਿਹਾ ਕਿ ” ਅਸੀਂ ਬਾਲੀਵੁੱਡ ਦੇ ਕਈ ਪ੍ਰੋਜੈਕਟਾਂ ਤੇ ਕੰਮ ਕੀਤਾ ਹੈ। ਪਰ ਇਹ ਪਹਿਲੀ ਵਾਰ ਹੈ ਕਿ ਅਸੀਂ ਆਪਣੇ ਕੰਫਰਟ ਜ਼ੋਨ ਵਿੱਚੋਂ ਬਾਹਰ ਆਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਇਸ ਫ਼ਿਲਮ ਨੂੰ ਲੈ ਕੇ ਥੋੜੀ ਟੈਨਸ਼ਨ ਵਿਚ ਵੀ ਹਾਂ ਪਰ ਉਤਸ਼ਾਹਿਤ ਵੀ ਹਾਂ ਅਤੇ ਹੁਣ ਦੇਖਣਾ ਹੈ ਕਿ ਦਰਸ਼ਕ ਆਮ ਵਿਸ਼ਆਂ ਤੋਂ ਹਟਕੇ ਇਸ ਫ਼ਿਲਮ ਨੂੰ ਕਿੰਨਾ ਪਿਆਰ ਦੇਣਗੇ।”
ਸਰਗੁਨ ਮਹਿਤਾ ਨੇ ਕਿਹਾ, ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਮਿਲਆ। ਫ਼ਿਲਮ ਦਾ ਵਿਸ਼ਾ ਬਿਲਕੁਲ ਨਵਾਂ ਹੈ ਅਤੇ ਦਰਸ਼ਕਾਂ ਨੇ ਪਹਿਲਾ ਨਹੀਂ ਦੇਖਿਆ ਹੋਵੇਗਾ। ਅਸੀਂ ਦੋਹਾਂ ਨੇ ਪਹਿਲੀ ਵਾਰ ਸਕਰੀਨ ਸਾਂਝੀ ਕੀਤੀ ਹੈ ਅਤੇ ਮੈਨੂੰ ਇਸ ਗੱਲ ਦੀ ਪੂਰੀ ਪੂਰੀ ਉਮੀਦ ਹੈ ਕਿ ਦਰਸ਼ਕ ਸਾਡੀ ਮਿਹਨਤ ਨੂੰ ਜ਼ਰੂਰ ਪਸੰਦ ਕਰਨਗੇ।
ਗਿੱਪੀ ਗਰੇਵਾਲ ਨੇ ਬੋਲਦਿਆਂ ਕਿਹਾ ਕਿ ” ਪੰਜਾਬੀ ਸਿਨੇਮਾ ਹੁਣ ਵਿਸ਼ਆਂ ਨਾਲ ਪ੍ਰਯੋਗ ਕਰ ਰਿਹਾ ਹੈ। ਸਾਨੂੰ ਇਸ ਗੱਲ ‘ਤੇ ਮਾਣ ਹੈ ਕਿ ਅਸੀਂ ਲੋਕਾਂ ਨੂੰ ਹਸਾਉਂਦੇ ਹਾਂ ਅਤੇ ਉਹਨਾਂ ਦਾ ਪੂਰਾ ਮਨੋਰੰਜਨ ਵੀ ਕਰਾਉਂਦੇ ਹਾਂ। ਅਸੀਂ ਇਸ ਫ਼ਿਲਮ ਲਈ ਦਿਨ-ਰਾਤ ਜ਼ੋਰ-ਸ਼ੋਰ ਨਾਲ ਕੰਮ ਕੀਤਾ ਹੈ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਸਾਡੀ ਪੂਰੀ ਟੀਮ ਵਲੋਂ ਕੀਤੇ ਕੰਮ ਨੂੰ ਬਹੁਤ ਪਸੰਦ ਕਰਨਗੇ।
ਫ਼ਿਲਮ ਦੇ ਡਾਇਰੈਕਟਰ ਕਰਨ. ਆਰ. ਗੁਲਿਆਣੀ ਨੇ ਕਿਹਾ ਕਿ ” ਇੰਡਸਟਰੀ ਦੇ ਦੋ ਸਭ ਤੋਂ ਵਧੀਆ ਐਕਟਰਾਂ ਦਾ ਇਸ ਫ਼ਿਲਮ ਵਿੱਚ ਇਕੱਠਿਆਂ ਕੰਮ ਕਰਨਾ ਆਪਣੇ ਆਪ ਵਿੱਚ ਵੱਡੀ ਗੱਲ ਹੈ। ਸ਼ੂਟਿੰਗ ਦੌਰਾਨ ਸਰਗੁਨ ਮਹਿਤਾ ਅਤੇ ਗਿੱਪੀ ਗਰੇਵਾਲ ਦੋਵਾਂ ਨੇ ਆਪਣੀ ਰਚਨਾਤਮਕਤਾ ਨਾਲ ਟੀਮ ਨੂੰ ਕਈ ਵਾਰ ਹੈਰਾਨ ਕੀਤਾ।ਦਰਸ਼ਕਾਂ ਨੂੰ ਦੋਨਾਂ ਦੀ ਸਿਤਾਰਿਆਂ ਦੀ ਕੈਮਿਸਟਰੀ ਇਸ ਫ਼ਿਲਮ ਵਿਚ ਬਾਖੂਬੀ ਵੇਖਣ ਨੂੰ ਮਿਲੇਗੀ।ਫ਼ਿਲਮ ਦਾ ਵਰਲਡ ਵਾਈਡ ਡਿਸਟ੍ਰੀਬਿਊਸ਼ਨ ਮੁਨੀਸ਼ ਸਾਹਨੀ (ਓਮ ਜੀ ਗਰੁੱਪ ਦੁਆਰਾ) ਕੀਤਾ ਜਾ ਰਿਹਾ ਹੈ ਅਤੇ ਫ਼ਿਲਮ ‘ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ’ 24 ਮਈ 2019 ਨੂੰ ਰਿਲੀਜ਼ ਹੋਵੇਗੀ।

Comments & Suggestions

Comments & Suggestions