ਜਮਰੌਦ ਦਾ ਪਹਿਲਾ ਸ਼ਡਿਊਲ ਮਿੱਥੇ ਸਮੇ ਤੋਂ ਪਹਿਲਾਂ ਮੁਕੰਮਲ -ਬੋਬੀ ਸਚਦੇਵਾ

By  |  0 Comments

ਪ੍ਰਸਿੱਧ ਲੇਖਕ ਵਰਿਆਮ ਸਿੰਘ ਸੰਧੂ ਦੀ ਲਿਖੀ ਕਹਾਣੀ `ਤੇ ਅਧਾਰਿਤ ਫ਼ਿਲਮ `ਜਮਰੌਦ` ਜੋ ਕਿ `ਅਜਬ ਪ੍ਰੋਡਕਸ਼ਨਸ’ ਵੱਲੋਂ WhatsApp Image 2018-12-17 at 14.04.09ਨਵਤੇਜ ਸਿੰਘ ਸੰਧੂ ਦੇ ਨਿਰਦੇਸ਼ਨ ਹੇਠ ਬਣਾਈ ਜਾ ਰਹੀ ਹੈ, ਬਾਰੇ ਨਿਰਮਾਤਾ ਬੌਬੀ ਸਚਦੇਵਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਿਰਦੇਸ਼ਕ ਨਵਤੇਜ ਸੰਧੂ, ਡੀ. ਓ. ਪੀ. ਪਰਮਿੰਦਰ ਪੈਰੀ ਅਤੇ ਕਾਰਜਕਾਰੀ ਨਿਰਮਾਤਾ ਹੈਰੀ ਬਰਾੜ ਦੀ ਮਿਹਨਤ ਅਤੇ ਸਿਆਣਪ ਸਦਕਾ ਸਾਡੀ ਫ਼ਿਲਮ ਦਾ ਪਹਿਲਾ ਸ਼ਡਿਊਲ ਮਿੱਥੇ ਸਮੇਂ ਤੋਂ ਦੋ ਦਿਨ ਪਹਿਲਾਂ ਮੁਕੰਮਲ ਹੋ ਗਿਆ ਹੈ, ਜਿਸ ਲਈ ਮੈਂ ਫ਼ਿਲਮ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਹਾਂ ਅਤੇ ਫ਼ਿਲਮ ਵਿਚ ਕੰਮ ਕਰਨ ਵਾਲੇ ਸਾਰੇ ਕਲਾਕਾਰਾਂ ਦਾ ਵਿਸ਼ੇਸ਼ ਤੌਰ `ਤੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਮੇਂ ਦੀ ਕਦਰ ਨੂੰ ਸਮਝਦਿਆਂ ਸਾਨੂੰ ਪੂਰਨ ਸਹਿਯੋਗ ਦਿੱਤਾ, ਜਿਸ ਦੇ ਕਾਰਨ ਅਸੀਂ ਆਪਣਾ ਟੀਚਾ ਮਿੱਥੇ ਸਮੇਂ ਤੋਂ ਪਹਿਲਾਂ ਮੁਕੰਮਲ ਕੀਤਾ। ਫ਼ਿਲਮ ਦੇ ਬਾਕੀ ਸ਼ਡਿਊਲ ਲਈ ਵੀ ਮੈਂ ਸਭ ਤੋਂ ਇਸੇ ਤਰ੍ਹਾਂ ਦੀ ਆਸ ਕਰਦਾ ਹਾਂ।

Comments & Suggestions

Comments & Suggestions