ਜਸਪਿੰਦਰ ਨਰੂਲਾ ਨੇ ਗਾਇਆ ਫ਼ਿਲਮ ਆਸਰਾ ਦਾ ਗੀਤ

By  |  0 Comments

ਅਬੀਤੇ ਦਿਨੀਂ ਮੁੰਬਈ ਵਿਚ ਫ਼ਿਲਮ ‘ਆਸਰਾ’ ਦੇ ਇਕ ਧਾਰਮਿਕ ਗੀਤ ‘ਸ਼ੁਕਰਾਨਾ ਦਾਤਿਆ’ ਦੀ ਰਿਕਾਰਡਿੰਗ ਕੀਤੀ ਗਈ। ਇਸ ਗੀਤ ਨੂੰ ਪ੍ਰਸਿੱਧ ਗਾਇਕਾ ਜਸਪਿੰਦਰ ਨਰੂਲਾ ਨੇ ਗਾਇਆ ਹੈ। ਗੀਤ ਦੇ ਬੋਲ ਲਿਖੇ ਹਨ ਦਲਜੀਤ ਅਰੋੜਾ ਨੇ ਅਤੇ ਸੰਗੀਤ ਦਿੱਤਾ ਹੈ ਧਰੋਮਨੀ ਨੇ। ਫ਼ਿਲਮ ਦੇ ਨਿਰਦੇਸ਼ਕ ਬਲਕਾਰ ਸਿੰਘ ਬਾਲੀ ਹਨ ਅਤੇ ਨਿਰਮਾਤਾ ਰਾਜਕੁਮਾਰ ਹਨ। ਐਗਜ਼ੀਕਿਊਟਿਵ ਪੋ੍ਡਿਊਸਰ ਅਸ਼ੋਕ ਮਲਹੋਤਰਾ ਹਨ। ਦਿਵਿਆ ਜੋਤੀ ਮੂਵੀਜ਼ ਐਂਟਰਟੇਨਮੈਂਟ ਅਤੇ ਬਾਲੀ ਫ਼ਿਲਮਜ਼ ਦੇ ਬੈਨਰ ਹੇਠ ਤਿਆਰ ਹੋਈ ਇਸ ਫ਼ਿਲਮ ਵਿਚ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੇ ਕਲਾਕਾਰਾਂ ਵਿਚ ਗੁੱਗੂ ਗਿੱਲ, ਰਾਣੀ ਚੈਟਰਜੀ, ਟੀਨੂੰ ਵਰਮਾ, ਗੁਰਪਾਲ ਸਿੰਘ, ਸ਼ੁਭਮ ਕਸ਼ਯਪ, ਸੀਮਾ ਸ਼ਰਮਾ, ਅਮਰੀਕ ਰੰਧਾਵਾ ਆਦਿ ਹਨ।’ਪੰਜਾਬੀ ਸਕਰੀਨ’ ਅਦਾਰੇ ਵੱਲੋਂ ਫ਼ਿਲਮ ਦੀ ਸਾਰੀ ਟੀਮ ਨੂੰ ਸ਼ੁੱਭ ਇੱਛਾਵਾਂ।

Comments & Suggestions

Comments & Suggestions