“ਜੀ ਵੇ ਸੋਹਣਿਆ ਜੀ” ਦਾ ਪਹਿਲਾ ਪੋਸਟਰ ਜਾਰੀ, 16 ਫਰਵਰੀ ਨੂੰ ਹੋਵੇਗੀ ਰਿਲੀਜ਼।

By  |  0 Comments

24 ਜਨਵਰੀ 2024(ਪੰ:ਸ) ਪਿਆਰ,ਬਹਾਰ ਤੇ ਰੋਮਾਂਸ ਦੇ ਫਰਵਰੀ ਮਹੀਨੇ ਵਿਚ ਪੰਜਾਬੀ ਇੰਡਸਟਰੀ ਵਲੋਂ ਇਕ ਸਰਪ੍ਰਾਈਜ਼ ਪੇਸ਼ ਹੋਣ ਜਾ ਰਿਹਾ ਹੈ, ਕਿਉਂਕਿ ਨਵੀਂ ਪੰਜਾਬੀ ਫ਼ਿਲਮ “ਜੀ ਵੇ ਸੋਹਣਿਆ ਜੀ” 16 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਦਾ ਪਹਿਲਾ ਸ਼ਾਨਦਾਰ ਰੋਮਾਂਟਿਕ ਦਿੱਖ ਵਾਲਾ ਪੋਸਟਰ ਦਰਸ਼ਕਾਂ ਸਨਮੁੱਖ ਪੇਸ਼ ਕੀਤਾ ਗਿਆ ਹੈ। ਯੂ ਐਂਡ ਆਈ ਫਿਲਮਜ਼ ਅਤੇ ਵੀ.ਐੱਚ. ਐਂਟਰਟੇਨਮੈਂਟ ਦੀ ਪੇਸ਼ਕਸ਼ ਇਸ ਫ਼ਿਲਮ ਵਿਚ ਦਰਸ਼ਕਾਂ ਨੂੰ ਸਿਮੀ ਚਾਹਲ ਅਤੇ ਇਮਰਾਨ ਅੱਬਾਸ ਮੁੱਖ ਭੂਮਿਕਾ ਵਿਚ ਦਿਖਾਈ ਦੇਣਗੇ। ਫ਼ਿਲਮ ਪ੍ਰਤਿਭਾਸ਼ਾਲੀ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਡਾ. ਪ੍ਰਭਜੋਤ ਸਿੱਧੂ ਦੇ ਨਾਲ ਸਰਲਾ ਰਾਣੀ ਦੁਆਰਾ ਸਹਿ-ਨਿਰਮਤ ਹੈ। ਫ਼ਿਲਮ ਨੂੰ “ਥਾਪਰ” ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। “ਜੀ ਵੇ ਸੋਹਣਿਆ ਜੀ” ਦਾ ਸੰਗੀਤ ਯੂ ਐਂਡ ਆਈ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।”

ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਅਤੇ ਪ੍ਰਭਜੋਤ ਸਿੱਧੂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਅਸੀਂ “ਜੀ ਵੇ ਸੋਹਣਿਆ ਜੀ” ਪਿਆਰ-ਰੋਮਾਂਸ ਦੀ ਇਸ ਮਨਮੋਹਕ ਕਹਾਣੀ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਬਹੁਤ ਖੁਸ਼ ਹਾਂ। ਇਹ ਰੋਮਾਂਸ ਦਾ ਜਸ਼ਨ ਹੈ, ਜਿਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਫਿਲਮ ਵਿਚ ਦਰਸਾਇਆ ਹੈ। ਸਾਡੀ ਪ੍ਰਤਿਭਾਸ਼ਾਲੀ ਕਾਸਟ ਅਤੇ ਸਾਥੀਆਂ ਨੇ ਪੂਰੀ ਮਿਹਨਤ ਦੇ ਨਾਲ ਇਸ ਫ਼ਿਲਮ ਨੂੰ ਬਣਾਉਣ ਵਿਚ ਆਪਣਾ ਸਾਂਝਾ ਯੋਗਦਾਨ ਪਾਇਆ ਹੈ।”

ਲੇਖਕ ਅਤੇ ਨਿਰਦੇਸ਼ਕ ਥਾਪਰ ਨੇ ਫ਼ਿਲਮ ਪ੍ਰਤੀ ਆਪਣਾ ਉਤਸ਼ਾਹ ਸਾਂਝਾ ਕਰਦਿਆਂ ਕਿਹਾ ਕਿ “ਮੈਂ ‘ਜੀ ਵੇ ਸੋਹਣਿਆ ਜੀ’ ਨੂੰ ਦੁਨੀਆ ਭਰ ਦੇ ਦਰਸ਼ਕਾਂ ਨੂੰ ਵਿਆਉਣ ਲਈ ਬਹੁਤ ਉਤਾਵਲਾ ਹਾਂ। ਇਹ ਫ਼ਿਲਮ ਸਿਰਫ਼ ਇਕ ਰੋਮਾਂਟਿਕ ਕਹਾਣੀ ਹੀ ਨਹੀਂ, ਸਗੋਂ ਪਿਆਰ ਅਤੇ ਭਾਵਨਾਵਾਂ ਦਾ ਸੁਮੇਲ ਹੈ। ਸ਼ਾਨਦਾਰ ਕਲਾਕਾਰਾਂ ਅਤੇ ਸਮਰਪਿਤ ਪ੍ਰੋਡਕਸ਼ਨ ਟੀਮ ਦੇ ਨਾਲ ਮਿਲ ਕੇ ਕੰਮ ਕਰਨਾ ਮੇਰੇ ਲਈ ਇਕ ਬਹੁਤ ਵਧੀਆ ਅਨੁਭਵ ਰਿਹਾ, ਮੈਂ ਉਮੀਦ ਕਰਦਾ ਹਾਂ ਕਿ ਦਰਸ਼ਕ ਇਸ ਫ਼ਿਲਮ ਨੂੰ ਆਪਣਾ ਭਰਪੂਰ ਪਿਆਰ ਦੇਣਗੇ।”

ਚੇਤਾ ਰਹੇ ਕਿ ਫ਼ਿਲਮ “ਜੀ ਵੇ ਸੋਹਣਿਆ ਜੀ” 16 ਫਰਵਰੀ 2024 ਨੂੰ ਸਿਨੇਮਾਘਰਾਂ ਦੀ ਸ਼ਾਨ ਬਣਨ ਜਾ ਰਹੀ ਹੈ!!

Comments & Suggestions

Comments & Suggestions