ਜੇ ਕੰਮ ਕਰਨਾ ਹੈ ਰਸਤੇ ਬਹੁਤ, ਜੇ ਨਹੀਂ ਕਰਨਾ ਤਾਂ ਬਹਾਨੇ ਬਹੁਤ- ਮੁਨੀਸ਼ ਸਾਹਨੀ

By  |  0 Comments

ਪੰਜਾਬੀ ਸਕਰੀਨ ਦੀ ਚੰਡੀਗੜ੍ਹ ਤੋਂ ਵਿਸ਼ੇਸ਼ ਫ਼ਿਲਮ ਜਰਨਲਿਸਟ ਦੀਪ ਗਿੱਲ ਨੇ ਪੰਜਾਬ ਦੇ ਪ੍ਰਸਿੱਧ ਫ਼ਿਲਮ ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ ਨਾਲ ਉਨ੍ਹਾਂ ਦੀ ਬਤੌਰ ਸਹਿ ਨਿਰਮਾਤਾ ਆਉਣ ਵਾਲੀ ਫ਼ਿਲਮ `ਹਰਜੀਤਾ` ਬਾਰੇ ਇਕ ਮੁਲਾਕਾਤ ਦੌਰਾਨ ਕੁਝ ਸਵਾਲ ਪੁੱਛੇੇ, ਜੋ ਪਾਠਕਾਂ ਦੀ ਜਾਣਕਾਰੀ ਹਿੱਤ ਪੇਸ਼ ਕੀਤੇ ਜਾ ਰਹੇ ਹਨ।

ਸਤਿ ਸ੍ਰੀ ਅਕਾਲ ਮੁਨੀਸ਼ ਸਾਹਨੀ ਜੀ।DSC_0272(1)_resized
ਸਤਿ ਸ੍ਰੀ ਅਕਾਲ।

18 ਮਈ ਨੂੰ ਰਿਲੀਜ਼ ਹੋਣ ਜਾ ਰਹੀ ਤੁਹਾਡੀ ਫ਼ਿਲਮ `ਹਰਜੀਤਾ` ਲਈ ਅਦਾਰਾ ਪੰਜਾਬੀ ਸਕਰੀਨ ਵੱਲੋਂ ਸ਼ੁਭ ਕਾਮਨਾਵਾਂ।
ਸ਼ੁਕਰੀਆ ਜੀ।

ਮੁਨੀਸ਼ ਜੀ, ਇਹ ਗੱਲ ਤਾਂ ਜੱਗ ਜ਼ਾਹਿਰ ਹੈ ਕਿ 85/90% ਪੰਜਾਬੀ ਫ਼ਿਲਮਾਂ ਦੇ ਡ੍ਰਿਸਟੀਬਿਊਟਰ ਤੁਸੀਂ ਹੋ। `ਹਰਜੀਤਾ` `ਚ ਤੁਸੀਂ ਇਕ ਨਿਰਮਾਤਾ ਵਜੋਂ ਵੀ ਜੁੜੇ ਹੋ। ਕੋਈ ਖਾਸ ਕਾਰਨ ?
ਵਧੀਆ ਸਕ੍ਰਿਪਟ! ਬਹੁਤ ਦੇਰ ਤੋਂ ਨਿਰਮਾਤਾ ਦੇ ਤੌਰ `ਤੇ ਕੰਮ ਕਰਨ ਲਈ ਵਧੀਆ ਸਕ੍ਰਿਪਟ ਦੀ ਭਾਲ ਸੀ, ਜੋ `ਹਰਜੀਤਾ` `ਤੇ ਆ ਕੇ ਖ਼ਤਮ ਹੋਈ।
ਤੁਹਾਡੀ ਫ਼ਿਲਮ ਇੰਡੀਆ ਤੋਂ ਇਲਾਵਾ ਵਰਲਡ ਵਾਈਡ ਕਿੱਥੇ-ਕਿੱਥੇ ਰਿਲੀਜ਼ ਹੋ ਰਹੀ ਹੈ ?
ਇੰਡੀਆ ਤੋਂ ਇਲਾਵਾ ਕੈਨੇਡਾ, ਨਿਊਜ਼ੀਲੈਂਡ, ਆਸਟੇ੍ਰਲੀਆ, ਯੂ. ਐਸ. ਯੋਰੂਪ `ਚ ਅਸੀਂ ਇਹ ਫ਼ਿਲਮ ਰਿਲੀਜ਼ ਕਰ ਰਹੇ ਹਾਂ। ਨਾਲ ਹੀ ਪਾਕਿਸਤਾਨ ਤੇ ਯੂ. ਏ. ਈ. `ਚ ਰਿਲੀਜ਼ ਕਰਨ ਦੀ ਵੀ ਕੋਸ਼ਿਸ਼ ਹੈ।

ਕਿੰਨੀਆਂ ਸਕ੍ਰੀਨਜ਼ `ਤੇ ਪ੍ਰਦਰਸ਼ਿਤ ਕਰਨ ਜਾ ਰਹੇ ਹੋ ਇਸ ਫ਼ਿਲਮ ਨੂੰ ?
ਇਹ ਫ਼ਿਲਮ ਅੱਜ ਤੱਕ ਦੀ ਸਭ ਤੋਂ ਵੱਡੀ ਰੇਂਜ ਵਿਚ ਰਿਲੀਜ਼ ਹੋਵੇਗੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ 300 ਸਕ੍ਰੀਨਾਂ ਇੰਡੀਆ `ਚ ਤੇ 200 ਦੇ ਲਗਭਗ ਵਿਦੇਸ਼ਾਂ `ਚ ਰਿਲੀਜ਼ ਕਰੀਏ।

ਕੀ `ਹਰਜੀਤਾ` ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਹੈ ਜਾਂ ਕਹਾਣੀ ਕੁਝ ਅਲੱਗ ਹੈ ?
ਨਹੀਂ ਇਸ ਤਰ੍ਹਾਂ ਨਹੀਂ ਹੈ। ਇਹ ਫ਼ਿਲਮ ਇਕ ਉਸ ਇਨਸਾਨ ਦੀ ਸੰਘਰਸ਼ਮਈ ਕਹਾਣੀ ਹੈ, ਜਿਸ ਕੋਲ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲੋਂੜੀਦੇ ਸਾਧਨ ਨਹੀਂ ਸਨ, ਇਹ ਉਸ ਮੁੰਡੇ ਦੇ ਹਿੰਮਤ ਹੌਸਲੇ ਦੀ ਕਹਾਣੀ ਹੈ। ਇਸਨੂੰ ਸਿਰਫ਼ ਹਾਕੀ ਨੂੰ ਪ੍ਰਮੋਟ ਕੀਤੇ ਜਾਣ ਵਜੋਂ ਹੀ ਨਹੀਂ ਲੈਣਾ ਚਾਹੀਦਾ। ਇਸ ਵਿਚ ਮਾਂ-ਪੁੱਤ ਦੀਆਂ ਭਾਵਨਾਵਾਂ ਹਨ। ਦੋ ਭਰਾਵਾਂ ਦੀ ਬਾਉਂਡਿੰਗ ਹੈ। ਇਹ ਫ਼ਿਲਮ ਹਾਕੀ ਬੈਕ ਡਰੌਪ ਦੇ ਨਾਲ ਹੋਰ ਵੀ ਕਾਫ਼ੀ ਚੀਜ਼ਾਂ ਦਾ ਮਿਕਸਚਰ ਹੈ।

`ਚੱਕ ਦੇ ਇੰਡੀਆ` ਜੋ ਕਿ ਸੇਮ ਥੀਮ ਦੀ ਸੁੱਪਰਹਿੱਟ ਫ਼ਿਲਮ ਰਹੀ ਹੈ। ਕੀ `ਹਰਜੀਤਾ` ਕਿਤੇ ਨਾ ਕਿਤੇ `ਚੱਕ ਦੇ ਇੰਡੀਆ` ਦੇ ਨਾਲ ਮੇਲ ਖਾਂਦੀ ਹੈ ? ਖਿੱਦੋ-ਖੂੰਡੀ ਵੀ ਕੁਝ ਖਾਸ ਨਹੀਂ ਕਰ ਪਾਈ, ਇਸੇ ਥੀਮ ਨਾਲ ਮੇਲ ਖਾਂਦੀ ਫ਼ਿਲਮ ਸੀ ਉਹ ਵੀ ?
ਨਹੀਂ ਜੀ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਫ਼ਿਲਮ ਹਾਕੀ ਦੇ ਨਾਲ ਕਾਫ਼ੀ ਕੁਝ ਹੋਰ ਲੈ ਕੇ ਆ ਰਹੀ ਹੈ। ਇਹ ਇਕ ਬਾਇਓਪਿਕ ਹੈ, ਜੋ ਇਕ ਆਮ ਮੁੰਡੇ ਦੇ ਬੇਮਿਸਾਲ ਹੌਸਲੇ ਦੀ ਕਹਾਣੀ ਹੈ, ਇਹ ਫ਼ਿਲਮ ਬਹੁਤ ਵਧੀਆ ਸਬਕ ਸਿਖਾਉਂਦੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਲੋਂੜੀਦੇ ਸਾਧਨਾਂ ਦੇ ਬਾਵਜੂਦ ਹੀ ਤੁਸੀਂ ਤਰੱਕੀ ਕਰ ਸਕਦੇ ਹੋ। ਕੁਦਰਤ ਆਪਣੇ-ਆਪ ਤੁਹਾਡੇ ਹਿੰਮਤ ਹੌਂਸਲੇ ਤੇ ਲਗਨ ਨਾਲ ਕੀਤੇ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾ ਦਿੰਦੀ ਹੈ। ਸਾਡੀ ਫ਼ਿਲਮ ਕਿਸੇ ਫ਼ਿਲਮ ਨਾਲ ਮੇਲ ਨਹੀਂ ਖਾਂਦੀ। ਇਸ ਦੀ ਕਹਾਣੀ ਬਾਕੀ ਫ਼ਿਲਮਾਂ ਤੋਂ ਹੱਟ ਕੇ ਹੈ। ਸਾਡੀ ਫ਼ਿਲਮ ਇਕ ਵਧੀਆ ਸੁਨੇਹਾ ਦਿੰਦੀ ਹੈ ਕਿ ਜੇ ਕਿਸੇ ਨੇ ਕੰਮ ਕਰਨਾ ਹੈ ਤਾਂ ਉਸ ਦੇ ਕੋਲ ਰਸਤੇ ਬਹੁਤ ਨੇ, ਜਿਹਨੇ ਨਹੀਂ ਕਰਨਾ, ਉਹਦੇ ਕੋਲ ਬਹਾਨੇ ਬਹੁਤ ਹੁੰਦੇ ਹਨ।

`ਪੰਜਾਬੀ ਸਕਰੀਨ` ਬਾਰੇ ਕੁਝ ਕਹਿਣਾ ਚਾਹੋਗੇ ? ਕੋਈ ਪਾਠਕਾਂ ਲਈ ਸੁਨੇਹਾ ?
`ਪੰਜਾਬੀ ਸਕਰੀਨ` ਪੰਜਾਬੀ ਫ਼ਿਲਮ ਉਦਯੋਗ ਨੂੰ ਉੁੱਪਰ ਚੁੱਕਣ ਵਿਚ ਬਹੁਤ ਮਿਹਨਤ ਕਰ ਰਿਹਾ। ਡਾਇਰੈਕਟਰ, ਪੋ੍ਰਡਿਊਸਰ ਤੇ ਕਲਾਕਾਰਾਂ ਨੇ ਜੋ ਵੀ ਮੈਸੇਜ ਪਬਲਿਕ ਨੂੰ ਦੇਣਾ ਹੁੰਦਾ, ਉਹ `ਪੰਜਾਬੀ ਸਕਰੀਨ` ਬਹੁਤ ਸੋਹਣੇ ਤਰੀਕੇ ਨਾਲ ਪਬਲਿਕ ਤੱਕ ਪਹੁੰਚਾ ਰਿਹਾ। `ਪੰਜਾਬੀ ਸਕਰੀਨ` ਪੰਜਾਬੀ ਫ਼ਿਲਮ ਇੰਡਸਟਰੀ ਦੇ ਪੱਧਰ ਨੂੰ ੳੁੱਚਾ ਲਿਜਾਣ ਲਈ ਬਹੁਤ ਮਿਹਨਤ ਕਰ ਰਿਹਾ। ਮੇਰੇ ਵੱਲੋਂ `ਪੰਜਾਬੀ ਸਕਰੀਨ` ਨੂੰ ਸ਼ੁਭ ਕਾਮਨਾਵਾਂ। ਪਾਠਕਾਂ ਲਈ ਇਹੀ ਸੁਨੇਹਾ ਹੈ ਕਿ ਚੰਗੀਆਂ ਫ਼ਿਲਮਾਂ ਨੂੰ ਚੰਗਾ ਹੁੰਗਾਰਾ ਜ਼ਰੂਰ ਦਿਓ।
ਧੰਨਵਾਦ ਜੀ।

-ਦੀਪ ਗਿੱਲ ਪਾਂਘਲੀਆਂ।

Comments & Suggestions

Comments & Suggestions