ਡੀ. ਜੇ. ਤੇੇ ਨੱਚ ਕੇ

By  |  0 Comments

”ਤੈਨੂੰ ਸਹੁੰ ਲੱਗੇ ਭਾਬੀ ਸਾਡੇ ਵੀਰੇ ਦੀ ਜੇ ਤੂੰ ਡੀ. ਜੇ. ਤੇੇ ਨਾ ਨੱਚ ਕੇ ਵਿਖਾਵੇਂ ”

ਇਹ ਖ਼ੂਬਸੂਰਤ ਲਾਈਨਾਂ ਹਨ ਮਸ਼ਹੂਰ ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਦੀ ਦਿਲਕਸ਼ ਅਤੇ ਮਿੱਠੜੀ ਆਵਾਜ਼ ਵਿਚ ਰਿਲੀਜ਼ ਹੋਏ ਨਵੇਂ ਗੀਤ ਦੀਆਂ। ਰਿਸ਼ਤਿਆਂ ਦੀ ਮਹਿਕ ਖਲੇਰਦਾ ਅਤੇ ਪੰਜਾਬੀ ਵਿਆਹ ਦੀਆਂ ਸੱਭਿਆਚਾਰਕ ਰਸਮਾਂ ਦੀ ਗੱਲ ਕਰਦਾ ਇਹ ਗਾਣਾ 24 ਜਨਵਰੀ ਨੰ ਪ੍ਰਸਿੱਧ ਮਿਊਜ਼ਿਕ ਕੰਪਨੀ ‘ਟੀ. ਸੀਰੀਜ਼’ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਗੀਤਕਾਰ ਭਜਨ ਥਿੰਦ ਦੇ ਲਿਖੇ ਲਾਜਵਾਬ ਬੋਲਾਂ ਨੂੰ ਸੰਗੀਤ ਨਾਲ ਸਵਾਰਿਆ ਹੈ ਬੀਟ ਮਨਿਸਟਰ ਨੇ ਅਤੇ ਗੀਤ ਦੀ ਵੀਡੀਓ ਵਿਚਲੇ ਅਦਾਕਾਰਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਗੀਤ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ, ਜਿਸ ਦਾ ਸਿਹਰਾ ਜਾਂਦਾ ਹੈ ਇਸ ਗੀਤ ਦੇ ਫ਼ਿਲਮਾਕਣ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ ਦੇ ਸਿਰ, ਜੋਕਿ ਇਕ ਜਾਣਿਆ ਪਛਾਣਿਆ ਫ਼ਿਲਮ ਨਿਰਦੇਸ਼ਕ ਵੀ ਹੈ।
ਦੋ ਦਿਨਾਂ ਵਿਚ ਹੀ ‘ਯੂ ਟਿਊਬ’ ’ਤੇ ਤਾਰੀਫਾਂ ਹਾਸਲ ਕਰਨ ਵਾਲੇ ਫ਼ਿਰੋਜ਼ ਖ਼ਾਨ ਦੇ ਇਸ ਗੀਤ ਤੋਂ ਇਹ ਤਾਂ ਸਪੱਸ਼ਟ ਹੁੰਦਾ ਹੈ ਕਿ ਜੇ ਅੱਜ ਵੀ ਸਰੋਤਿਆਂ ਨੂੰ ਅਜਿਹੇ ਗਾਇਕਾਂ ਦੇ ਵਧੀਆ ਸ਼ਬਦਾਵਲੀ ਅਤੇ ਫ਼ਿਲਮਾਂਕਣ ਵਾਲੇ ਗੀਤ ਪਰੋਸੇ ਜਾਣ ਤਾਂ ਹਰ ਕੋਈ ਇਸ ਨੂੰ ਪਸੰਦ ਵੀ ਕਰਦਾ ਹੈ ਅਤੇ ਭਰਵਾਂ ਹੁੰਗਾਰਾ ਵੀ ਦਿੰਦਾ ਹੈ, ਸ਼ਰਤ ਹੈ ਕਿ ਅਸੀਂ ਝੂਠੀ ਅਤੇ ਜਲਦ ਹਾਸਲ ਹੋਣ ਵਾਲੀ ਸ਼ੋਹਰਤ ਪਿੱਛੇ ਨਾ ਭੱਜ ਕੇ ਨੇਕ ਨਿਯਤੀ ਨਾਲ ਆਪਣੇ ਅਮੀਰ ਸੰਗੀਤਕ ਸੱਭਿਆਚਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਅਤੇ ਅਸੱਭਿਅਕ ਗਾਇਕੀ ਦਾ ਡੱਟ ਕੇ ਵਿਰੋਧ ਕਰੀਏ।

Comments & Suggestions

Comments & Suggestions