ਤੇਰੇ ਖੱਤ ਸੱਜਣਾ ਵੇ !

By  |  0 Comments

“ਇਸ਼ਕ ਆਖਦਾ ਏ ਤੇਰਾ…” ਗੀਤ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੇ ਹਰਫਨਮੌਲਾ ਫ਼ਨਕਾਰ, ਗਾਇਕ ਤੇ ਸੰਗੀਤਕਾਰ ਗੁਰਦੀਪ ਸਿੰਘ ਸਰੋਤਿਆਂ ਲਈ ਫਿਰ ਇਕ ਪੰਜਾਬੀ ਗਜ਼ਲਨੁਮਾ ਗੀਤ “ਤੇਰੇ ਖੱਤ ਸੱਜਣਾ ਵੇ…” ਲੈ ਕੇ ਹਾਜ਼ਰ ਹੋਏ ਨੇ, ਜਿਸ ਨੂੰ ਖ਼ੂਬਸੂਰਤ ਸੱਭਿਅਕ ਸ਼ਬਦਾਵਲੀ ਵਿਚ ਪਰੋਇਆ ਹੈ “ਸਰਦਾਰ ਜਸਪਾਲ ਸੂਸ” ਨੇ ਅਤੇ ਸੰਗੀਤਬੱਧ ਕੀਤਾ ਹੈ ਪਾਕਿਸਤਾਨ ਤੋਂ “ਬਿਲਾਵਲ ਅਤਰੇ” ਨੇ। ਇਸ ਦਾ ਸਾਦਗੀ ਭਰਪੂਰ ਦਿਲ ਖਿੱਚਵਾਂ ਫ਼ਿਲਮਾਂਕਣ ਕੀਤਾ ਹੈ “ਮਨੋਜ ਕੁਮਾਰ” ਨੇ ਅਤੇ ਇਸ ਵਿਚ ਖ਼ੁਦ ਗੁਰਦੀਪ ਸਿੰਘ ਅਤੇ ਦੀਬਾ ਕਿਰਨ ਨੇ ਅਦਾਕਾਰੀ ਕੀਤੀ ਹੈ। ਨਿਰਮਾਤਾ ਐਚ.ਐਸ. ਔਲਖ ਦੀ ਦੇਖ-ਰੇਖ ਵਿਚ ਇਹ ਗੀਤ `ਵੰਝਲੀ ਰਿਕਾਰਡਜ਼` ਕੰਪਨੀ ਨੇ ਰਿਲੀਜ਼ ਕੀਤਾ ਹੈ। ਆਸ ਹੈ ਕਿ ਸਾਫ਼-ਸੁਥਰਾ ਗੀਤ-ਸੰਗੀਤ ਸੁਣਨ ਵਾਲਿਆਂ ਲਈ ਇਹ ਗੀਤ “ਕੁਝ ਧੁੱਪਾਂ ਵਰਗੇ ਨੇ ਕੁਝ ਛਾਵਾਂ ਵਰਗੇ ਨੇ…ਤੇਰੇ ਖੱਤ ਸੱਜਣਾ ਵੇ” ਰੂਹਾਂ ਨੂੰ ਸਕੂਨ ਦੇਣ ਵਾਲਾ ਸਾਬਤ ਹੋਵੇਗਾ।

-ਜਗਦੀਪ ਹੀਰ।

Comments & Suggestions

Comments & Suggestions