Punjabi Music

ਤੇ ਹੁਣ ਛਣਕੀਆਂ ਮੀਤ ਕੌਰ ਦੀਆਂ ਝਾਂਜਰਾਂ

Written by admin

ਗੱਲ ਕਰਦੇ ਹਾਂ ਪੰਜਾਬੀ ਗਾਇਕਾ ਮੀਤ ਕੌਰ ਦੀ, ਜਿਸ ਦਾ ਪਿੱਛੇ ਜਿਹੇ ਰਿਲੀਜ਼ ਹੋਇਆ ਗੀਤ ‘ਚੰਨਾ’ ਨੌਜਵਾਨ ਮੁੰਡੇ ਕੁੜੀਆਂ ਦੀ ਜ਼ੁਬਾਨ ’ਤੇ ਖ਼ੂਬ ਚੜ੍ਹਿਆ ਅਤੇ ਹੁਣ ਉਸ ਨੇ ਆਪਣਾ ਇਕ ਬੇਹੱਦ ਖ਼ੂਬਸੂਰਤ ਨਵਾਂ ਗੀਤ ਆਪਣੇ ਚਾਹੁਣ ਵਾਲਿਆਂ ਨੂੰ ਸਮਰਪਿਤ ਕੀਤਾ ਹੈ। ਗੀਤ ਦਾ ਨਾਂਅ ਹੈ ‘ਝਾਂਜਰਾਂ’।
ਰਵੀਨ ਸਿੰਘ ਵੱਲੋਂ ਤਿਆਰ ਕੀਤੇ ਗਏ ਇਸ ਗੀਤ ਦੇ ਸਾਰੇ ਪ੍ਰੋਜੈਕਟ ਨੂੰ ਪ੍ਰਸਿੱਧ ਨਿਰਮਾਤਾ ਤੇ ਪ੍ਰਮੋਟਰ ਬਬਲੀ ਸਿੰਘ (ਸ਼ਮਾਰੂ ਕੰਪਨੀ) ਅਤੇ ਤੇਜਵੰਤ ਸਿੰਘ ਲਾਂਬਾ ਨੇ ਪੇਸ਼ ਕੀਤਾ ਹੈ। ਨੌਡੀ ਸਿੰਘ ਦੇ ਲਿਖੇ ਇਸ ਗੀਤ ਨੂੰ ਕੰਪੋਜ਼ ਅਤੇ ਸੰਗੀਤਬੱਧ ਕੀਤਾ ਹੈ ਸੁਮਿਤ ਸੇਠੀ ਨੇ, ਜੋ ਕਿ ਬਤੌਰ ਡੀ.ਜੇ. ਦੇਸ਼ਾਂ-ਵਿਦੇਸ਼ਾਂ ਵਿਚ ਜਾਣਿਆ-ਪਛਾਣਿਆ ਨਾਂਅ ਹੈ। ਡੀ.ਓ.ਪੀ. ਰੌਬੀ ਸਿੰਘ ਦੀ ਸਿਨੇਮੈਟੋਗ੍ਰਾਫ਼ੀ ਹੇਠ ਇਸ ਫ਼ਿਲਮੀ ਲੁੱਕ ਵਾਲੇ ਗੀਤ ਦਾ ਫ਼ਿਲਮਾਂਕਣ ਕੀਤਾ ਹੈ ਪ੍ਰਸਿੱਧ ਵੀਡੀਓ ਡਾਇਰੈਕਟਰ ਆਰ. ਸਵਾਮੀ ਨੇ।
ਕਾਸਟਿਊਮ ਡਿਜ਼ਾਇਨਰ ਬਾਨੀ ਖੁਰਾਨਾ ਅਤੇ ਲਿੱਲੀ ਖੁਰਾਨਾ ਨੇ ਇਸ ਗੀਤ ਦੀ ਵੀਡੀਓ ਵਿਚ ਕੰਮ ਕਰਨ ਵਾਲੇ ਪ੍ਰਮੁੱਖ ਕਲਾਕਾਰਾਂ ਗਾਇਕਾ ਮੀਤ ਕੌਰ, ਅੰਕਿਤ ਗੇਰਾ, ਨੌਡੀ ਸਿੰਘ, ਗੌਰਵ ਸਚਦੇਵਾ, ਨਮੇ੍ਹ ਸਿੰਘ, ਸ਼ਸ਼ੀ ਕੁਮਾਰ ਚੋਪੜਾ, ਮਿਸਿਜ਼ ਲਾਂਬਾ, ਸੈਮੀ ਸਿਮਰਨ, ਲੱਕੀ ਜੱਗੀ, ਨਵੀ ਲੁਬਾਣਾ ਆਦਿ ਨੂੰ ਵੀ ਖ਼ੂਬ ਲਿਸ਼ਕਾਇਆ ਹੈ। ਇਹ ਗੀਤ ਟੈਲੀਵਿਜ਼ਨ ਚੈਨਲਾਂ ਦੇ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਨਾਲ-ਨਾਲ ਯੂ ਟਿਊਬ ’ਤੇ ਵੀ ਬਹੁਤ ਤੇਜ਼ ਰਫ਼ਤਾਰ ਨਾਲ ਲੱਖਾਂ ਸੰਗੀਤ ਪੇ੍ਮੀਆਂ ਤੱਕ ਪਹੁੰਚ ਗਿਆ ਹੈ ਅਤੇ ਇਸ ਦੀ ਰੀਚ ਦਿਨ-ਬ-ਦਿਨ ਵਧਦੀ ਜਾ ਰਹੀ ਹੈ।
‘ਚਲਾਕਾ’ ਗੀਤ ਨਾਲ ਆਪਣਾ ਸੰਗੀਤਕ ਕਰੀਅਰ ਸ਼ੁਰੂ ਕਰ ਕੇ ਵੱਖ-ਵੱਖ ਸਿੰਗਲ ਟਰੈਕ ਟੇਪ, ਮੋਹਾਲੀ ਵਾਲਾ, ਚੰਨਾ, ਹੈਸ਼ਟੈਗ, ਕਾਲਾ ਜੋੜਾ, ਮਧਾਣੀਆਂ, ਰੇਸ਼ਮੀ ਤੰਦਾਂ, ਅੱਖ ਕਾਸ਼ਨੀ ਅਤੇ ਹੁਣ ‘ਝਾਂਜਰਾਂ’ ਇਕ ਤੋਂ ਇਕ ਵਧੀਆ ਅਤੇ ਸੱਭਿਆਚਾਰਕ ਗੀਤ ਸੰਗੀਤ ਜਗਤ ਨੂੰ ਦੇਣ ਵਾਲੀ ਮੀਤ ਕੌਰ ਦਾ ਦਾਇਰਾ ਦਿਨੋ-ਦਿਨ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ। ਉਸ ਨੂੰ ਅੱਜ ਕੱਲ੍ਹ ਅਕਸਰ ਵੱਖ ਵੱਖ ਟੀ.ਵੀ. ਚੈਨਲਾਂ, ਸੱਭਿਆਚਾਰਕ ਮੇਲਿਆਂ ਅਤੇ ਹੋਰ ਸੰਗੀਤਕ ਸ਼ੋਅਜ਼ ਤੇ ਧਮਾਲਾਂ ਪਾਉਦਿਆਂ ਵੇਖਿਆ ਜਾ ਸਕਦਾ ਹੈ। ਉਹ ਜਿਸ ਵੀ ਪ੍ਰੋਗਰਾਮ ’ਤੇ ਪੇਸ਼ਕਾਰੀ ਲਈ ਜਾਂਦੀ ਹੈ, ਉਸ ਦੇ ਚਾਹੁਣ ਵਾਲੇ ਘੰਟਿਆਂ ਬੱਧੀ ਉਸ ਦੀ ਇਕ ਝਲਕ ਪਾਉਣ ਅਤੇ ਉਸ ਨਾਲ ਸੈਲਫੀ ਖਿਚਾਉਣ ਲਈ ਬੇਤਾਬ ਖੜ੍ਹੇ ਰਹਿੰਦੇ ਹਨ, ਜਿਸ ਤੋਂ ਉਸ ਦਾ ਚਮਕਦਾ ਹੋਇਆ ਸਟਾਰਡਮ ਵਾਲਾ ਭਵਿੱਖ ਸਾਫ ਝਲਕਦਾ ਹੈ। ਉਮੀਦ ਹੈ ਮੀਤ ਕੌਰ ਦਾ ਗੀਤ ‘ਝਾਂਜਰਾਂ’ ਵੀ ਉਸ ਨੂੰ ਹੋਰ ਬੁਲੰਦੀਆਂ ਵੱਲ ਲੈ ਕੇ ਜਾਣ ਵਿਚ ਸਹਾਈ ਹੋਵੇਗਾ।

-ਗੁਰਜੀਤ ਕੌਰ।

Comments & Suggestions

Comments & Suggestions

About the author

admin