ਦਰਸ਼ਕਾਂ ਦਾ ਸਲਿਊਟ ਹਾਸਲ ਕਰੇਗੀ ਫ਼ਿਲਮ ਜੈ ਹਿੰਦ ਸਰ

By  |  0 Comments

ਨਿਰਮਾਤਾ-ਨਿਰਦੇਸ਼ਕ ਹਰੀਸ਼ ਅਰੋੜਾ ਦੀ ਫ਼ਿਲਮ ‘ਜੈ ਹਿੰਦ ਸਰ’ -ਐਨ ਇਮੋਸ਼ਨਲ ਲਵ ਸਟੋਰੀ ਦੀ ਸ਼ੂਟਿੰਗ ਝੱਜਰ (ਹਰਿਆਣਾ) ਦੀਆਂ ਵੱਖ-ਵੱਖ ਲੋਕੇਸ਼ਨਾਂ ‘ਤੇ ਚੱਲ ਰਹੀ ਹੈ। ਬੀਤੀ 31 ਜਨਵਰੀ ਨੂੰ ਭਾਰਤ ਦੇ ਸਾਬਕਾ ਫੌਜ ਮੁੱਖੀ ਜਨਰਲ ਦਲਬੀਰ ਸਿੰਘ ਸੋਹਾਗ ਵੱਲੋਂ ਫ਼ਿਲਮ ਦਾ ਮਹੂਰਤ ਝੱਜਰ ਦੇ ਲਾਰੰਸ ਸੀਨੀਅਰ ਸਕੂਲ ਵਿਚ ਕੀਤਾ ਗਿਆ। ਇਸ ਮੌਕੇ ਜਨਰਲ ਸੋਹਾਗ ਦੀ ਪਤਨੀ, ਫ਼ਿਲਮ ਦੇ ਹੀਰੋ ਨਵ ਬਾਜਵਾ, ਹੀਰੋਇਨ ਜਸਪਿੰਦਰ ਚੀਮਾ, ਐਂਕਰ ਗੁਰਜੀਤ ਸਿੰਘ, ਅਦਾਕਾਰ ਬੌਬ ਖਹਿਰਾ, ਜੋਤ ਅਰੋੜਾ, ਦਲਜੀਤ ਅਰੋੜਾ, ਫ਼ਿਲਮ ਦੀ ਟੈਕਨੀਕਲ ਟੀਮ ਅਤੇ ਹਰਿਆਣੇ ਦੀਆਂ ਬਹੁਤ ਸਾਰੀਆਂ ਵਿਸ਼ੇਸ਼ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਮੌਕੇ ਨਿਰਦੇਸ਼ਕ ਹਰੀਸ਼ ਅਰੋੜਾ ਨੇ ਫ਼ਿਲਮ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਇਤਿਹਾਸ ਦੀ ਇਹ ਪਹਿਲੀ ਫ਼ਿਲਮ ਹੋਵੇਗੀ ਜੋ ਕਿ ਆਰਮੀ ਦੀਆਂ ਯੰਗ ਵਿਧਵਾਵਾਂ ਦੀ ਜੀਵਨੀ ‘ਤੇ ਅਧਾਰਿਤ ਹੈ ਕਿ ਜਦੋਂ ਉਨ੍ਹਾਂ ਦੇ ਘਰਵਾਲੇ ਭਰ ਜਵਾਨੀ ਉਮਰੇ ਦੇਸ਼ ਲਈ ਸ਼ਹੀਦ ਹੋ ਜਾਂਦੇ ਹਨ ਤਾਂ ਬਾਅਦ ਵਿਚ ਇਨ੍ਹਾਂ ਔਰਤਾਂ ਨੂੰ ਸਰਕਾਰ ਵੱਲੋਂ ਕੀ ਸਹੂਲਤਾਂ ਮਿਲਦੀਆਂ ਹਨ ਅਤੇ ਸਮਾਜ ਦਾ ਇਨ੍ਹਾਂ ਪ੍ਰਤੀ ਕੀ ਰਵੱਈਆ ਰਹਿੰਦਾ ਹੈ। ਅਸਲ ਘਟਨਾਵਾਂ’ਤੇ ਅਧਾ1ਰਿਤ ਇਸ ਫ਼ਿਲਮ ਦੀ ਕਹਾਣੀ ਦਾ ਵਿਸ਼ਾ ਹਰੀਸ਼ ਅਰੋੜਾ ਦੀ ਚੋਣ ਹੈ। ਫ਼ਿਲਮ ਦੇ ਸੰਗੀਤ ਲਈ ਪੰਜਾਬ ਦੇ ਉਚ ਕੋਟੀ ਦੇ ਸੰਗੀਤਕਾਰ ਜੈ ਦੇਵ ਕੁਮਾਰ ਨੂੰ ਚੁਣਿਆ ਗਿਆ ਹੈ ਤਾਂ ਜੋ ਕਹਾਣੀ ਦੇ ਨਾਲ-ਨਾਲ ਫ਼ਿਲਮ ਨੂੰ ਮਿਊਜ਼ੀਕਲੀ ਵੀ ਸਟਰੌਂਗ ਬਣਾਇਆ ਜਾ ਸਕੇ, ਫ਼ਿਲਮ ਦੇ ਗੀਤਾਂ ਲਈ ਹੁਣ ਤੱਕ ਚੁਣੇ ਗਏ ਗਾਇਕਾਂ ਵਿਚ ਨਛੱਤਰ ਗਿੱਲ, ਫ਼ਿਰੋਜ਼ ਖਾਨ, ਮਨਮੋਹਨ ਵਾਰਸ ਆਦਿ ਦੇ ਨਾਮ ਸ਼ਾਮਲ ਹਨ ਅਤੇ ਗੀਤਕਾਰਾਂ ਵਿਚ ਕੁਮਾਰ, ਹਰੀਸ਼ ਅਰੋੜਾ ਅਤੇ ਦਲਜੀਤ ਅਰੋੜਾ ਦੇ ਨਾਮ ਸ਼ਾਮਲ ਹਨ।
ਫ਼ਿਲਮ ਬਾਰੇ ਹੋਰ ਰੌਚਕ ਜਾਣਕਾਰੀ ਦਿੰਦੇ ਹੋਏ ਨਵ ਬਾਜਵਾ ਅਤੇ ਜਸਪਿੰਦਰ ਚੀਮਾ ਨੇ ਦੱਸਿਆ ਕਿ ਇਹ ਫ਼ਿਲਮ ਪੰਜਾਬੀ ਅਤੇ ਹਰਿਆਣਵੀ ਭਾਸ਼ਾਵਾਂ ਦਾ ਸੁਮੇਲ ਹੈ, ਇਸ ਫ਼ਿਲਮ ਵਿਚ ਪੰਜਾਬ ਦੇ ਨਾਲ-ਨਾਲ ਹਰਿਆਣਵੀ ਕਲਾਕਾਰ ਵੀ ਕੰਮ ਕਰ ਰਹੇ ਹਨ, ਫ਼ਿਲਮ ਦਾ ਅਧਾਰ ਭਾਵੇਂ ਸੰਜੀਦਾ ਹੈ
ਪਰ ਇਸ ਨੂੰ ਬਹੁਤ ਹੀ ਮਨੋਰੰਜਨ ਭਰਪੂਰ ਟ੍ਰੀਟਮੈਂਟ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫ਼ਿਲਮ ਵਿਚਲੇ ਕਲਾਕਾਰਾਂ ਅਤੇ ਬਾਕੀ ਟੀਮ ਬਾਰੇ ਜਾਣਕਾਰੀ ਦਿੰਦੇ ਹੋਏ ਫ਼ਿਲਮ ਦੇ ਐਸੋਸੀਏਟ ਡਾਇਰੈਕਟਰ ਰਜਿੰਦਰ ਭਾਟੀਆ ਅਤੇ ਰਾਮਪਾਲ ਬਹਾਰਾ ਨੇ ਦੱਸਿਆ ਕਿ ਨਵ ਬਾਜਵਾ ਅਤੇ ਜਸਪਿੰਦਰ ਚੀਮਾ ਤੋਂ ਇਲਾਵਾ ਅੰਸ਼ੂ ਸਾਹਨੀ, ਸੀਮਾ ਸ਼ਰਮਾ, ਰਜਿੰਦਰ ਰਿੱਖੀ, ਜੋਤ ਅਰੋੜਾ, ਮਨਜੋਤ ਸਿੰਘ, ਬੌਬ ਖਹਿਰਾ, ਦਲਜੀਤ ਅਰੋੜਾ, ਜਸਵਿੰਦਰ ਮਕਰੋਨਾ ਆਦਿ ਪੰਜਾਬ ਤੋਂ ਮੁੱਖ ਕਲਾਕਾਰ ਹਨ। ਹਰਿਆਣਾ, ਦਿੱਲੀ ਅਤੇ ਮੁੰਬਈ ਤੋਂ ਚੁਣੇ ਗਏ ਕਲਾਕਾਰਾਂ ਵਿਚ ਸੁਮਿਤਰਾ ਪੇਡਨੇਕਰ, ਹਰੀਸ਼ ਅਰੋੜਾ, ਜੈ ਕਕੋਰੀਆ, ਦੀਪਕ ਮੋਰ, ਮੁਕੇਸ਼ ਮੁਸਾਫਿਰ, ਐਸ. ਕੇ. ਬੱਤਰਾ, ਬਬੀਤਾ ਸ਼ਰਮਾ, ਯੋਗੇਸ਼ ਬਾਰਦਵਾਜ, ਦੀਪਕ ਕਪੂਰ, ਸਚਿਨ ਸ਼ੋਕੀਨ, ਉਰਮਿਲ ਸਖੀ ਦੇ ਨਾਮ ਵਿਸ਼ੇਸ਼ ਜ਼ਿਕਰਯੋਗ ਹਨ। ਫ਼ਿਲਮ ਦੀ ਟੈਕਨੀਕਲ ਟੀਮ ਬਾਰੇ ਗੱਲ ਕਰਦਿਆਂ ਹਰੀਸ਼ ਅਰੋੜਾ ਨੇ ਕਿਹਾ ਕਿ ਫ਼ਿਲਮ ਦੇ ਐਕਸ਼ਨ ਡਾਇਰੈਟਰ ਵਿਸ਼ਾਲ ਭਾਰਗਵ, ਡੀ.ਓ.ਪੀ.ਗਿਫਟੀ ਕੰਗ, ਕੋਰੀਓਗ੍ਰਾਫਰ ਬੰਟੀ ਵਾਲੀਆ, ਚੀਫ਼ ਅਸਿਸਟੈਂਟ ਡਾਇਰੈਕਟਰ ਸੌਰਭ ਭਾਟੀਆ, ਕੋਸਟਿਊਮ ਡਿਜ਼ਾਇਨਰ ਮਿਸ ਸੁਪ੍ਰੀਤ ਅਤੇ ਪ੍ਰੋਡਕਸ਼ਨ ਕੰਟਰੋਲਰ ਤਰੁਨ ਜੈਨ ਹਨ।IMG_7800
ਫ਼ਿਲਮ ਕੋ-ਆਰਡੀਨੇਟਰ ਦਲਜੀਤ ਅਰੋੜਾ ਹਨ ਅਤੇ ਫ਼ਿਲਮ ਵਿਚਲੇ ਪੰਜਾਬੀ ਕਲਾਕਾਰਾਂ ਦੀ ਚੋਣ ਵੀ ਇਨ੍ਹਾਂ ਵੱਲੋਂ ਹੀ ‘ਪੰਜਾਬੀ ਸਕਰੀਨ ਕਾਸਟਿੰਗ’ ਰਾਹੀਂ ਕੀਤੀ ਗਈ ਹੈ। ਇਸੇ ਸਾਲ ਹੀ ਇਹ ਫ਼ਿਲਮ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਕੇ ਦਰਸ਼ਕਾਂ ਦਾ ਸੈਲੇਊਟ ਹਾਸਲ ਕਰਨ ਵਿਚ ਕਾਮਯਾਬ ਹੋਵੇਗੀ, ਐਸਾ ਸਾਡਾ ਯਕੀਨ ਹੈ।

Comments & Suggestions

Comments & Suggestions