ਦਰਸ਼ਕਾਂ ਦੀ ਪਸੰਦ ਬਣੇਗਾ ‘ਆਜਾ ਬਿੱਲੋ ਕੱਠੇ ਨੱਚੀਏ’ -ਗਿੱਪੀ ਗਰੇਵਾਲ

By  |  0 Comments

(ਪ:ਸ) ਗਿੱਪੀ ਗਰੇਵਾਲ ਦੀ ਫ਼ਿਲਮ ਦਾ ਗੀਤ ਹੋਵੇ ਤੇ ਪੰਜਾਬੀ ਨੱਚਣ ਦਾ ਮੌਕਾ ਗਵਾ ਲੈਣ ਇਹ ਤਾਂ ਹੋ ਹੀ ਨਹੀਂ ਸਕਦਾ, ਇਸੇ ਕਰਕੇ ਫ਼ਿਲਮ ਨਿਰਮਾਤਾਵਾਂ ਦੀ ਇਹ ਕੋਸ਼ਿਸ ਰਹਿੰਦੀ ਹੈ ਕਿ ਫ਼ਿਲਮ ਵਿੱਚ ਕੋਈ ਅਜਿਹਾ ਗਾਣਾ ਜ਼ਰੂਰ ਪਾਇਆ ਜਾਵੇ ਜੋ ਲੋਕਾਂ ਨੂੰ ਨੱਚਣ ਲਈ ਇੰਨਾ ਮਜਬੂਰ ਕਰ ਦੇਵੇ ਕਿ ਉਹ ਸਿਰਫ਼ ਨੱਚਣ ਵੱਲ ਧਿਆਨ ਦੇਣ ਨਾ ਕਿ ਗਾਣੇ ਦੀ ਭਾਸ਼ਾ ਅਤੇ ਸੂਬੇ ਵੱਲ ਅਤੇ 24 ਮਈ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਚੰਡੀਗੜ-ਅੰਮ਼੍ਰਿਤਸਰ-ਚੰਡੀਗੜ’ ਦਾ ਤਾਜ਼ਾ ਰਿਲੀਜ਼ ਹੋਇਆ ਗੀਤ ‘ਆਜਾ ਬਿੱਲੋ ਕੱਠੇ ਨੱਚੀਏ’ ਯਕੀਨਣ ਹੀ ਇਹ ਖੂਬੀ ਰੱਖਦਾ ਹੈ।
ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਆਵਾਜ਼ ਦਿਤੀ ਹੈ ਅਤੇ ਲਿਖਆ ਹੈ ਰਿਕੀ ਖਾਨ ਨੇ। ਜਤਿੰਦਰ ਸ਼ਾਹ ਰਚਿੱਤ ਸੰਗੀਤ ਵਾਲੇ ਫ਼ਿਲਮ ਦੇ ਇਸ ਗੀਤ ਉੱਪਰ ਦੋਨੋਂ ਮੁੱਖ ਕਿਰਦਾਰਾਂ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਨੇ ਸ਼ਾਨਦਾਰ ਅਦਾਕਾਰੀ ਕੀਤੀ ਹੈ। ਫ਼ਿਲਮ ਦੇ ਟ਼੍ਰੇਲਰ ਅਤੇ ਪਹਿਲੇ ਗੀਤ ‘ਅੰਬਰਸਰ ਦੇ ਪਾਪੜ’ ਨੇ ਪਹਿਲਾ ਹੀ ਦਰਸ਼ਕਾਂ ਵਿੱਚ ਫ਼ਿਲਮ ਵੇਖਣ ਦਾ ਉਤਸ਼ਾਹ ਵਧਾ ਦਿੱਤਾ ਹੈ।


ਇਸ ਗੀਤ ਬਾਰੇ ਗੱਲ ਕਰਦਿਆਂ ਗਾਇਕ-ਐਕਟਰ ਗਿੱਪੀ ਗਰੇਵਾਲ ਨੇ ਕਿਹਾ ਕਿ ‘ਚੰਡੀਗੜ-ਅੰਮ਼੍ਰਿਤਸਰ-ਚੰਡੀਗੜ’ ਮੇਰਾ ਇਕ ਮਨਪਸੰਦ ਪ਼੍ਰਾਜੈਕਟ ਹੈ ਅਤੇ ਮੇਰੇ ਸਮੇਤ ਸੁਮਿਤ ਦੱਤ, ਡ਼੍ਰੀਮਬੁੱਕ ਪ਼੍ਰੋਡਕਸ਼ਨਸ, ਲਿਓਸਟਰਾਇਡ ਸਭ ਨੇ ਇਕ ਟੀਮ ਦੇ ਰੂਪ ਵਿੱਚ ਇਹ ਕੋਸ਼ਿਸ਼ ਕੀਤੀ ਕਿ ਹਰ ਇਕ ਛੋਟੀ ਤੋਂ ਛੋਟੀ ਚੀਜ਼ ਦਾ ਧਿਆਨ ਰੱਖਿਆ ਜਾਵੇ ਚਾਹੇ ਉਹ ਭਾਸ਼ਾ, ਸੰਗੀਤ ਹੋਵੇ ਜਾਂ ਫ਼ਿਲਮ ਨਾਲ ਜੁੜਿਆ ਕੋਈ ਹੋਰ ਪਹਿਲੂ। ਮੈਨੂੰ ਲੱਗਦਾ ਕਿ ਮਿਊਜ਼ਿਕ ਫ਼ਿਲਮ ਵਿੱਚ ਬਹੁਤ ਅਹਿਮ ਭੂਮਿਕਾ ਰੱਖਦਾ ਹੈ ਅਤੇ ਫ਼ਿਲਮ ਦੇ ਪਹਿਲੇ ਗੀਤ ਦੀ ਤਰ੍ਹਾਂ ‘ਆਜਾ ਬਿੱਲੋ ਕੱਠੇ ਨੱਚੀਏ’ ਗੀਤ ਵੀ ਦਰਸ਼ਕਾਂ, ਸਰੋਤਿਆਂ ਅਤੇ ਮੈਨੂੰ ਚਾਹੁਣ ਵਾਲਿਆਂ ਦਾ ਪੰਸਦੀਦਾ ਗੀਤ ਬਣ ਕੇ ਉਭਰੇਗਾ । ਕਰਨ ਆਰ. ਗੁਲਿਆਨੀ ਦੁਆਰਾ ਨਿਰਦੇਸ਼ਿਤ ਗਿੱਪੀ ਗਰੇਵਾਲ ਅਤੇ ਸਰਗੁਨ ਮਹਿਤਾ ਸਟਾਰਰ ਇਸ ਰੋਮਾਂਟਿਕ ਕਾਮੇਡੀ ਫ਼ਿਲਮ ਦਾ ਸਕ਼੍ਰੀਨਪਲੇ ਅਤੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ। ਮਿਊਜ਼ਿਕ ਜਤਿੰਦਰ ਸ਼ਾਹ ਦੁਆਰਾ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਨਿਰਮਾਣ ਸੁਮਿਤ ਦੱਤ, ਅਨੁਪਮਾ ਕਟਕਰ ਅਤੇ ਏਰਾ ਦੱਤ ਨੇ ਕੀਤਾ ਹੈ।
ਓਮਜੀ ਗਰੁੱਪ ਵਲੋਂ ਮੁਨੀਸ਼ ਸਾਹਨੀ (ਐਮ.ਡੀ) ਦੀ ਨਿਗਰਾਨੀ ਹੇਠ ਇਹ ਫ਼ਿਲਮ ਦੁਨੀਆਂ ਭਰ ਦੇ ਪੰਜਾਬੀ ਫ਼ਿਲਮ ਪ੍ਰੇਮੀਆਂ ਲਈ 24 ਮਈ ਨੂੰ ਸਿਨੇਮਾ ਘਰਾਂ ਵਿੱਚ ਉਤਾਰੀ ਹਾ ਰਹੀ ਹੈ।

Comments & Suggestions

Comments & Suggestions