ਦਰਸ਼ਕਾਂ ਦੇ ਮਨਾਂ ‘ਤੇ ਛੱਡਾਂਗੀ ਪ੍ਰਭਾਵੀ ਅਤੇ ਅਮਿੱਟ ਛਾਪ- ਸ਼ੋਨਾ ਭੰਡਾਰੀ

By  |  0 Comments

ਪੰਜਾਬੀ ਸੰਗੀਤ ਜਗਤ ਵਿਚ ਨਵੀਂ ਧਮਕ ਅਤੇ ਧਮਾਲ ਪੈਦਾ ਕਰਨ ਵਿਚ ਸਫ਼ਲ ਰਹੇ ਗਾਇਕ ਨਵਰਾਜ ਹੰਸ ਦੇ ਪਿੱਛੇ ਜਿਹੇ ਆਏ ਮਿਊਜ਼ਿਕ ਵੀਡੀਓ ‘ਗੱਡੀ ਜਾਂਦੀ’ ਨੂੰ ਮਨਮੋਹਕ ਰੂਪ ਦੇਣ ਵਿਚ ਮਾਡਲ, ਐਕਟ੍ਰੈਸ ਸ਼ੋਨਾ ਭੰਡਾਰੀ ਨੇ ਅਹਿਮ ਭੂਮਿਕਾ ਨਿਭਾਈ ਹੈ, ਜੋ ਇਸ ਦਮਦਾਰ ਅਤੇ ਗਲੈਮਰਸ ਪ੍ਰਫੌਰਮੈਂਸ ਦੁਆਰਾ ਗਲੈਮਰ ਵਰਲਡ ਵਿਚ ਖਾਸੀ ਚਰਚਾ ਹਾਸਲ ਕਰਨ ਵਿਚ ਸਫ਼ਲ ਰਹੀ ਹੈ।
ਸ਼ੋਨਾ ਭੰਡਾਰੀ ਇਸ ਗੀਤ ਬਾਰੇ ਦੱਸਦੀ ਹੋਈ ਕਹਿੰਦੀ ਹੈ ਕਿ ਇਸ ਮਿਊਜ਼ਿਕ ਵੀਡੀਓ ਦਾ ਜਦ ਕਨਸੈੱਪਟ ਸਾਹਮਣੇ ਆਇਆ ਤਾਂ ਕਾਫ਼ੀ ਪ੍ਰਭਾਵੀ ਲੱਗਿਆ, ਜਿਸ ਨੂੰ ਹਰ ਪੱਖੋਂ ਸ਼ਾਨਦਾਰ ਰੂਪ ਦੇਣ ਲਈ ਕਾਫ਼ੀ ਤਰੱਦਦ ਕੀਤਾ ਜਾ ਰਿਹਾ ਸੀ, ਇਸ ਦੇ ਮੱਦੇ-ਨਜ਼ਰ ਇਸ ਪ੍ਰੋਜੈਕਟ ‘ਤੇ ਟੀਮ ਦੀ ਕੀਤੀ ਜਾ ਰਹੀ ਮਿਹਨਤ ਨੂੰ ਵਾਂਚਦਿਆਂ ਇਸ ਨੂੰ ਕਰਨ ਵਿਚ ਕੋਈ ਹਿਚਕਿਚਾਹਟ ਮਹਿਸੂਸ ਨਹੀਂ ਹੋਈ।
ਨੌਜਵਾਨ ਨਿਰਦੇਸ਼ਕ ਜਯੋਤ ਵੱਲੋਂ ਚੰਡੀਗੜ੍ਹ, ਦੁਬਈ ਦੀਆਂ ਖ਼ੂਬਸੂਰਤ ਲੋਕੇਸ਼ਨਾਂ ‘ਤੇ ਇਸ ਵੀਡੀਓ ਨੂੰ ਸ਼ੂਟ ਕੀਤਾ ਗਿਆ। ਵਿਸ਼ਾਲਤਾ ਅਤੇ ਚਕਾਚੌਂਧ ਭਰਪੂਰ ਰਹੇ ਇਸ ਵੀਡੀਓ ਦਾ ਇਕ-ਇਕ ਫ਼ਰੇਮ ਕਾਫ਼ੀ ਦਿਲਕਸ਼ ਰਿਹਾ।
ਮੂਲ ਰੂਪ ਵਿਚ aੁੱਤਰ ਪ੍ਰਦੇਸ਼ ਦੇ ਲਖਨਊ ਅਤੇ ਪੰਜਾਬੀ ਪਰਿਵਾਰ ਨਾਲ ਸਬੰਧਤ ਇਹ ਹੋਣਹਾਰ ਅਦਾਕਾਰਾ ਅਗਲੇ ਦਿਨੀਂ ਬਿਗਬਜ਼ਟ ਮਲਟੀਸਟਾਰਰ ਹਿੰਦੀ ਫ਼ਿਲਮ ਦਾ ਵੀ ਸ਼ਾਨਦਾਰ ਹਿੱਸਾ ਬਣਨ ਜਾ ਰਹੀ ਹੈ।
ਸ਼ੋਨਾ ਅੰਡਰਵਰਲਡ ਡਾਨ ਦਾਊਦ ਅਬਰਾਹੀਮ ਦੇ ਨਾਲ ਹੀ ਅਪਰਾਧ ਜਗਤ ਵਿਚ ਸਨਸਨੀ ਪੈਦਾ ਕਰਨ ਵਾਲੀ ਉਨ੍ਹਾਂ ਦੀ ਭੈਣ ਹਸੀਨਾ ਪਾਰਕਰ ਦੀ ਜ਼ਿੰਦਗੀ ਨਾਲ ਸਬੰਧਤ ਅਤੇ ਸ਼ਰਧਾ ਕਪੂਰ ਸਟਾਰਰ ‘ਹਸੀਨਾ’ ਵਿਚ ਆਈਟਮ ਸੌਂਗ ਕਰਨ ਜਾ ਰਹੀ ਹੈ। ਪ੍ਰਸਿੱਧ ਨਿਰਦੇਸ਼ਕ ਅਪੂਰਵ ਲਖੀਆਂ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਸ਼ਕਤੀ ਕਪੂਰ ਜੀ ਦੇ ਬੇਟੇ ਸਿਧਾਰਥ ਕਪੂਰ ਵੀ ਲੀਡ ਕਿਰਦਾਰ ਵਿਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਸ ਨੂੰ ਕੁਝ ਹੋਰ ਬਿਗ ਬਜਟ ਫ਼ਿਲਮਾਂ ਅਤੇ ਵੈਬ ਸੀਰੀਜ਼ ਦਾ ਵੀ ਆਉਣ ਵਾਲੇ ਦਿਨਾਂ ‘ਚ ਮਹੱਤਵਪੂਰਨ ਹਿੱਸਾ ਬਣਨ ਦਾ ਮਾਣ ਹਾਸਲ ਹੋ ਰਿਹਾ ਹੈ। ਹਿੰਦੀ ਸਿਨੇਮਾ ਦੇ ਨਾਮਵਰ ਨਿਰਦੇਸ਼ਕ ਅਪੂਰਵ ਲਖੀਆਂ ਦੀ ਇਸ ਫ਼ਿਲਮ ‘ਚ ਸ਼ੋਨਾ ਨੇ ਸਪੈਸ਼ਲ ਅਪੀਰੈਂਸ ਦਿੱਤੀ ਹੈ, ਜਿਸ ਗੱਲ ਦੀ ਉਸ ਨੂੰ ਬਹੁਤ ਮਾਣ ਅਤੇ ਖੁਸ਼ੀ ਹੈ। ਸ਼ੋਨਾ ਦੱਸਦੀ ਹੈ ਕਿ ਇਸ ਦੌਰਾਨ ਬਾਲੀਵੁੱਡ ਦੇ ਇਸ ਪ੍ਰਤਿਭਾਵਾਨ ਨਿਰਦੇਸ਼ਕ ਤੋਂ ਅਭਿਨੈ ਦੀਆਂ ਕਾਫ਼ੀ ਬਾਰੀਕੀਆਂ ਵੀ ਸਿੱਖਣ ਅਤੇ ਸਮਝਣ ਦਾ ਮੌਕਾ ਮਿਲਿਆ।
ਸ਼ੋਨਾ ਦੀ ਇੱਛਾ ਹੈ ਕਿ ਜੇਕਰ ਪਾਲੀਵੁੱਡ ਵਿਚ ਕੋਈ ਚੰਗਾ ਸੈੱਟਅੱਪ ਅਤੇ ਮਨ ਨੂੰ ਛੂਹ ਜਾਣ ਵਾਲਾ ਕਿਰਦਾਰ ਸਾਹਮਣੇ ਆਇਆ ਤਾਂ ਜ਼ਰੂਰ ਪੰਜਾਬੀ ਸਿਨੇਮਾ ਦਾ ਹਿੱਸਾ ਬਣਨਾ ਚਾਹੇਗੀ। ਉਹ ਅਜਿਹੇ ਕਿਰਦਾਰ ਨਿਭਾਉਣਾ ਚਾਹੁੰਦੀ ਹੈ, ਜੋ ਅਮਿੱਟ ਛਾਪ ਵਾਂਗ ਦਰਸ਼ਕਾਂ ਦੇ ਮਨਾਂ ‘ਤੇ ਲੰਮੇ ਸਮੇਂ ਤੱਕ ਛਾਏ ਰਹਿਣ। ਉਮੀਦ ਹੈ ਕਿ ਉਹ ਜਲਦੀ ਹੀ ਆਪਣੀ ਇਹ ਇੱਛਾ ਵੀ ਜ਼ਰੂਰ ਪੂਰੀ ਕਰ ਲਵੇਗੀ।

Comments & Suggestions

Comments & Suggestions