ਦਲੇਰ ਮਹਿੰਦੀ ਨੇ ਗਾਇਆ ਫ਼ਿਲਮ `ਗੁਰੂ ਦਾ ਬੰਦਾ` ਦਾ ਟਾਈਟਲ ਗੀਤ

By  |  0 Comments

24 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਧਾਰਮਿਕ ਐਨੀਮੇਸ਼ਨ ਫ਼ਿਲਮ ਦਾ ‘ਗੁਰੂ ਦਾ ਬੰਦਾ’ ਦਾ ਪਹਿਲਾ ਗੀਤ ‘ਮੈਂ ਹਾਂ ਬੰਦਾ’ ਰਿਲੀਜ਼ ਹੋ ਚੱੁਕਿਆ ਹੈ। ਫ਼ਿਲਮ ਦੇ ਇਸ ਟਾਈਟਲ ਗੀਤ ਨੂੰ ਆਵਾਜ਼ ਦਲੇਰ ਮਹਿੰਦੀ ਨੇ ਦਿੱਤੀ ਹੈ। ਇਸ ਗੀਤ ਨੂੰ ਸਤਨਾਮ ਚੰਨਾ ਤੇ ਰਾਕੇਸ਼ ਰਮਨ ਨੇ ਲਿਖਿਆ ਹੈ, ਜਦਕਿ ਇਸ ਦਾ ਸੰਗੀਤ ਵੀ ਦਲੇਰ ਮਹਿੰਦੀ ਨੇ ਹੀ ਦਿੱਤਾ ਹੈ। ਇਸ ਗੀਤ ਦੇ ਹੁਣ ਤੱਕ ਯੂ-ਟਿਯੂਬ ’ਤੇ 8 ਲੱਖ ਤੋਂ ਵੱਧ ਵਿੳੂਜ਼ ਹੋ ਚੁੱਕੇ ਹਨ। ‘ਪ੍ਰੀਤਮ ਫ਼ਿਲਮ ਪ੍ਰੋਡਕਸ਼ਨ’ ਵੱਲੋਂ ਨਿਰਮਾਤਾ ਜੋਗਿੰਦਰ ਸਿੰਘ ਭਨਗਲੀਆ ਤੇ ਸੋਨੂੰ ਭਨਗਲੀਆ ਵੱਲੋਂ ਬਣਾਈ ਜਾ ਰਹੀ ਇਸ ਫ਼ਿਲਮ ਦੇ ਨਿਰਦੇਸ਼ਕ ਜੱਸੀ ਚੰਨਾ ਹਨ ਅਤੇ ਇਹ ਫ਼ਿਲਮ ਡਿਸਟੀਬਿਊਟਰ ‘ਓਮਜੀ ਗਰੁੱਪ’ ਵੱਲੋਂ ਰਿਲੀਜ਼ ਕੀਤੀ ਜਾਵੇਗੀ।

Comments & Suggestions

Comments & Suggestions