ਦੇਵ ਖਰੋੜ ਦਾ ‘ਬੰਬ ਜਿਗਰਾ’ 2020 ‘ਚ

By  |  0 Comments

(ਪ:ਸ) ਫ਼ਿਲਮ ‘ਬਲੈਕੀਆ’ ਦੀ ਕਾਮਯਾਬੀ ਤੋਂ ਬਾਅਦ ਨੈਸ਼ਨਲ ਐਵਾਰਡ ਜੇਤੂ ਨਿਰਦੇਸ਼ਕ ਸੁਖਮਿੰਦਰ ਧੰਜਲ ਆਪਣੀ ਨਵੀਂ ਫ਼ਿਲਮ ‘ਬੰਬ ਜਿਗਰਾ’ ਦੀ ਤਿਆਰੀ ਵਿਚ ਜੁੱਟ ਗਏ ਹਨ, ਦੇਵ ਖਰੋੜ ਨੂੰ ਲੈ ਕੇ ਅਨਾਊਂਸ ਹੋਈ ਇਸ ਫ਼ਿਲਮ ਦੇ ਨਿਰਮਾਤਾ ਹਨ ਬਿਨੂੰ ਢਿਲੋਂ ਪ੍ਰੋਡਕਸ਼ਨ ਅਤੇ ਓਮ ਜੀ ਸਟੂਡਿਓਜ਼ ।ਇਹ ਐਕਸ਼ਨ ਫ਼ਿਲਮ ਏਸੇ ਸਾਲ ਸ਼ੁਰੂ ਹੋਵੇਗੀ ਅਤੇ 2020 ਵਿਚ ਰਿਲੀਜ਼ ਹੋਵੇਗੀ । ਆਂਚਲ ਸਿੰਘ ਅਤੇ ਰਾਹੁਲ ਦੇਵ ਫ਼ਿਲਮ ਦੀ ਪ੍ਰਮੁੱਖ ਸਟਾਰਕਾਸਟ ਵਿਚ ਸ਼ਾਮਲ ਕਰ ਲਏ ਗਏ ਹਨ, ਬਿਨੂੰ ਢਿਲੋਂ ਦਾ ਕੰਮ ਕਰਨਾ ਵੀ ਸੁਭਾਵਿਕ ਹੈ ਅਤੇ ਬਾਕੀਆਂ ਦੇ ਨਾਮ ਆਉਣੇ ਬਾਕੀ ਹਨ! ਫ਼ਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ, ਜਿਸ ਨੇ ਹਾਲ ਹੀ ਵਿਚ ‘ਬਲੈਕੀਆ’ ਅਤੇ ‘ਡੀ.ਐਸ.ਪੀ ਦੇਵ’ ਲਿਖੀ ਹੈ।

Comments & Suggestions

Comments & Suggestions