ਨਹੀਂ ਰਹੇ ਪੰਜਾਬੀ ਗਾਇਕ ਮਨਿੰਦਰ ਮੰਗਾ

By  |  0 Comments

ਪੰਜਾਬੀ ਗਾਇਕ ਮਨਿੰਦਰ ਮੰਗਾ ਦਾ ਅੱਜ ਚੰਡੀਗੜ੍ਹ ਦੇ ਪੀ. ਜੀ. ਆਈ. ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਕਈ ਹਿੱਟ ਗੀਤ ਦੇਣ ਵਾਲੇ ਮਨਿੰਦਰ ਮੰਗਾ ਦੇ ਅਚਾਨਕ ਇਸ ਦੁਨੀਆ ਤੋਂ ਚਲੇ ਜਾਣ ਨਾਲ ਉਨ੍ਹਾਂ ਦੇ ਫੈਨਜ਼ ਤੇ ਸੰਗੀਤ ਜਗਤ ਸਦਮੇ ਵਿਚ ਹੈ। ਉਹ ਆਪਣੇ ਪਿੱਛੇ ਦੋ ਬੇਟੀਆਂ ਛੱਡ ਗਏ ਹਨ। ਉਨ੍ਹਾਂ ਦੇ ਪਿੰਡ ਖਿਜਰਾਬਾਦ ਵਿਚ ਉਨ੍ਹਾਂ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ। `ਪੰਜਾਬੀ ਸਕਰੀਨ` ਅਦਾਰਾ ਇਸ ਦੁਖਦਾਈ ਘੜੀ ਤੇ ਬੇਹੱਦ ਅਫਸੋਸ ਪ੍ਰਗਟ ਕਰਦਾ ਹੈ।

Comments & Suggestions

Comments & Suggestions