ਨਿਰਮਾਤਰੀ ਰੁਪਾਲੀ ਗੁਪਤਾ ਦੀ ਚੌਥੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ 11 ਨਵੰਬਰ ਤੋਂ

By  |  0 Comments

ਰਵਿੰਦਰ ਗਰੇਵਾਲ ਹੋਣਗੇ ਹੀਰੋ

‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵੱਲ ਕਾਮਯਾਬ ਕਦਮ ਵਧਾਉਂਦਾ ਹੋਇਆ ਆਪਣੇ ਬੈਨਰ ਦੀ ਚੌਥੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਇਹ ਫ਼ਿਲਮ ਰਵਿੰਦਰ ਗਰੇਵਾਲ ਨੂੰ ਮੁੱਖ ਭੂਮਿਕਾ ਵਿਚ ਲੈ ਕੇ ਮਨਪ੍ਰੀਤ ਬਰਾੜ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਹੈ। ਫ਼ਿਲਮ ਦੇ ਡੀ.ਓ. ਪੀ. ਮਿਲਾਪ ਕੌਲ ਹਨ। ਇਸ ਫ਼ਿਲਮ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਮੁਹਾਲੀ ਦੇ ਆਸ-ਪਾਸ ਇਲਾਕਿਆਂ ਵਿਚ ਕੀਤੀ ਜਾਵੇਗੀ। ਫ਼ਿਲਮ ਦਾ ਮਹੂਰਤ ਚੰਡੀਗੜ੍ਹ ਨੇੜੇ ਪਿੰਡ ਮਸੌਲ ਵਿਚ ਕੀਤਾ ਜਾ ਰਿਹਾ ਹੈ, ਜਿੱਥੇ ਫ਼ਿਲਮ ਦੀ ਸਾਰੀ ਸਟਾਰਕਾਸਟ ਮੌਜੂਦ ਰਹੇਗੀ। ਫ਼ਿਲਮ ਨਿਰਮਾਤਰੀ ਰੁਪਾਲੀ ਗੁਪਤਾ ਦੇ ਉਪਰੋਕਤ ਪੋ੍ਰਡਕਸ਼ਨ ਹਾਊਸ ਤੋਂ ਪਹਿਲਾਂ ’ਮਿਸਟਰ ਐਂਡ ਮਿਸਿਜ਼ 420 1-2’ ਕਾਮਯਾਬ ਫ਼ਿਲਮਾਂ ਰਿਲੀਜ਼ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਨੇ ਹਾਲ ਹੀ ਵਿਚ ਫ਼ਿਲਮ ’ੳ ਅ’ ਦੀ ਸ਼ੂਟਿੰਗ ਵੀ ਮੁਕੰਮਲ ਕਰ ਲਈ ਹੈ, ਜੋ ਕਿ ਚੜ੍ਹਦੇ ਸਾਲ ਰਿਲੀਜ਼ ਹੋਣ ਵਾਲੀ ਹੈ। ਅੱਜ ਸ਼ੁਰੂ ਹੋਣ ਵਾਲੀ ਸ਼ੂਟਿੰਗ ਤੋਂ ਇਲਾਵਾ ਇਸ ਪੋ੍ਡਕਸ਼ਨ ਹਾਊਸ ਦੀਆਂ ਤਿੰਨ ਹੋਰ ਫ਼ਿਲਮਾਂ ਪਾਈਪਲਾਈਨ ਵਿਚ ਹਨ ਅਤੇ ਉਨ੍ਹਾਂ ਦੀ ਸ਼ੂਟਿੰਗ ਵੀ ਜਲਦੀ ਸ਼ੁਰੂ ਹੋਵੇਗੀ। ਜੇ ਇਹ ਪੋ੍ਰਡਕਸ਼ਨ ਹਾਊਸ ਇਸੇ ਤਰ੍ਹਾਂ ਹੀ ਲਗਾਤਾਰ ਫ਼ਿਲਮਾਂ ਬਣਾਉਂਦਾ ਰਿਹਾ ਤਾਂ ਜਲਦੀ ਹੀ ਪੰਜਾਬੀ ਫ਼ਿਲਮ ਨਿਰਮਾਣ ਖੇਤਰ ਵਿਚ ਮੋਹਰੀ ਹੋ ਨਿੱਤਰੇਗਾ।

Comments & Suggestions

Comments & Suggestions