ਪਬਲਿਕ ਪਸੰਦ ਬਣਿਆ `ਟਿੱਚ ਬਟਨਾਂ ਦੀ ਜੋੜੀ`

By  |  0 Comments

ਹਾਲ ਹੀ ਵਿਚ ਰਿਲੀਜ਼ ਹੋਇਆ 28 ਸਤੰਬਰ ਨੂੰ ਆਉਣ ਵਾਲੀ ਫ਼ਿਲਮ `ਪ੍ਰਾਹੁਣਾ` ਦਾ ਗੀਤ `ਤੇਰੀ ਮੇਰੀ ਅੜੀਏ ਨੀ ਲੱਗੂ ਟਿੱਚ ਬਟਨਾਂ ਦੀ ਜੋੜੀ` ਨੇ ਸ਼ੋਸ਼ਲ ਮੀਡੀਆ `ਤੇ ਆਪਣੀ ਧਾਂਕ ਜਮਾ ਲਈ ਹੈ। ਜਿੱਥੇ ਇਹ ਗਾਣਾ ਯੂ ਟਿਊਬ `ਤੇ ਟੌਪ ਟੇ੍ਡਿੰਗ ਵਿਚ ਹੈ, ੳੁੱਥੇ ਇਸ ਦੇ ਵਿਊਜ਼ ਵੀ ਛੇ ਮਿਲੀਅਨ ਦੇ ਕਰੀਬ ਪੁੱਜਦੇ ਨਜ਼ਰ ਆ ਰਹੇ ਹਨ। ਫ਼ਿਲਮ ਦੇ ਹੀਰੋ ਕੁਲਵਿੰਦਰ ਅਤੇ ਹੀਰੋਇਨ ਵਾਮਿਕਾ ਗੱਬੀ ਤੇ ਫ਼ਿਲਮਾਇਆ ਇਹ ਗੀਤ ਖ਼ੁਦ ਕੁਲਵਿੰਦਰ ਬਿੱਲਾ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿਚ ਗਾਇਆ ਹੈ। ਗਾਣੇ ਦੇ ਬੋਲ ਰਿੱਕੀ ਖ਼ਾਨ ਨੇ ਲਿਖੇ ਹਨ। ਇਸ ਗੀਤ ਨੂੰ ਰਸਮਈ ਸੰਗੀਤ ਨਾਲ ਸਵਾਰਿਆ ਹੈ `ਦਾ ਬੌਸ` ਨੇ ਅਤੇ ਮਿਕਸਿੰਗ ਮਾਸਟਰਿੰਗ ਸਮੀਰ ਚਾਰੇਗੋਨਾਕਰ ਨੇ ਕੀਤੀ ਹੈ। `ਸਾਗਾ ਮਿਊਜ਼ਕ` ਕੰਪਨੀ ਵਿਚ ਰਿਲੀਜ਼ ਹੋਏ ਇਸ ਗੀਤ ਨੂੰ ਫ਼ਿਲਮਾਇਆ ਹੈ ਪੁਨੀਤ ਸਿੰਘ ਅਤੇ ਮੋਹਿਤ ਮਿੱਧਾ ਨੇ। `ਦਾਰਾ ਫ਼ਿਲਮਜ਼ ਐਂਟਰਟੇਨਮੈਂਟ, ਬਨਵੈਤ ਫ਼ਿਲਮਜ਼ ਅਤੇ ਸੈਵਨ ਕਲਰ ਮੋਸ਼ਨ ਪਿਕਚਰਜ਼ ਦੁਆਰਾ ਨਿਰਮਤ ਫ਼ਿਲਮ `ਪ੍ਰਾਹੁਣਾ` ਦੇ ਨਿਰਦੇਸ਼ਕ ਹਨ ਅੰਮ੍ਰਿਤ ਰਾਜ ਚੱਢਾ ਅਤੇ ਮੋਹਿਤ ਬਨਵੈਤ। ਇਹ ਫ਼ਿਲਮੀ ਫੈਮਲੀ ਡਰਾਮਾ ਵਾਲੀ ਫ਼ਿਲਮ ਹੈ ਅਤੇ ਇਸ ਦਾ ਸੰਗੀਤ ਜ਼ਰੂਰ ਹੀ ਦਰਸ਼ਕਾਂ ਦੇ ਮਨਾਂ ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਹੋਵੇਗਾ। ਇਸੇ ਤਰ੍ਹਾਂ ਹੀ ਇਸ ਫ਼ਿਲਮ ਦੇ ਬਾਕੀ ਗੀਤ ਵੀ ਇਕ-ਇਕ ਕਰਕੇ ਛੇਤੀ ਹੀ ਰਿਲੀਜ਼ ਹੋਣਗੇ ਅਤੇ ਫ਼ਿਲਮ 28 ਸਤੰਬਰ ਨੂੰ ਰਿਲੀਜ਼ ਹੋਵੇਗੀ।

Comments & Suggestions

Comments & Suggestions