ਪਰਮਵੀਰ ਚੱਕਰ ਨਾਲ ਸਨਮਾਨਿਤ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਜੀਵਨ ‘ਤੇ ਬਣੇਗੀ ਫ਼ਿਲਮ

By  |  0 Comments

ਨਿਰਦੇਸ਼ਕ ਸਿਮਰਜੀਤ ਸਿੰਘ ਹੁਣ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ‘ਤੇ ਫ਼ਿਲਮ ਬਣਾ ਰਿਹਾ ਹੈ ਜੋ ਕਿ ਪਹਿਲਾਂ ਡੈਡੀ ਕੂਲ ਮੁੰਡੇ ਫੂਲ, ਅੰਗਰੇਜ ਤੇ ਨਿੱਕਾ ਜ਼ੈਲਦਾਰ ਵਰਗੀਆਂ ਹਿੱਟ ਫ਼ਿਲਮਾ ਬਣਾ ਚੁੱਕੇ ਹਨ। ਫ਼ਿਲਮ ਦਾ ਕੈਮਰਾਮੈਨ ਨਵਨੀਤ ਮਿਸ਼ਰ ਹੈ।
ਸੂਬੇਦਾਰ ਜੋਗਿੰਦਰ ਸਿੰਘ ਉਹ ਮਹਾਨ ਸੂਰਮੇ ਸਨ, ਜਿਨ੍ਹਾਂ ਨੇ 1962 ਵਿਚ ਭਾਰਤ ਅਤੇ ਚੀਨ ਦੀ ਲੜਾਈ ਦੌਰਾਨ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਮਿਲ ਕੇ ਬਰਮਾ ‘ਚ ਚੀਨ ਦੇ 1ਹਜ਼ਾਰ ਫੌਜ਼ੀਆਂ ਨਾਲ ਲਗਾਤਾਰ 6 ਘੰਟੇ ਲੜਦੇ-ਲੜਦੇ ਸ਼ਹੀਦ ਹੋ ਗਏ। ਇਸ ਫ਼ਿਲਮ ਵਿਚ ਗਿੱਪੀ ਗਰੇਵਾਲ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾ ਰਿਹਾ ਹੈ ਅਤੇ ਹੀਰੋਇਨ ਅਦਿੱਤੀ ਸ਼ਰਮਾ ਹੈ। ਫ਼ਿਲਮ ਦੀ ਸ਼ੂਟਿੰਗ ਸੂਰਤਗੜ੍ਹ (ਰਾਜਸਥਾਨ) ਵਿਚ ਸ਼ੁਰੂ ਹੋ ਚੁੱਕੀ ਹੈ। ਫ਼ਿਲਮ ਦੀ ਕਹਾਣੀ ਤੇ ਸਕ੍ਰੀਨ ਪਲੇਅ ਰਾਸ਼ਿਦ ਰੰਗਰੇਜ਼ ਤੇ ਸਿਮਰਜੀਤ ਸਿੰਘ ਨੇ ਲਿਖੇ ਹਨ, ਸੰਵਾਦ ਜਗਦੀਪ ਤੇ ਰਾਸ਼ਿਦ ਰੰਗਰੇਜ਼ ਨੇ। ਸੂਰਤਗੜ੍ਹ ਤੋ ਬਾਅਦ ਲਾਦੌਰ, ਅਰੁਣਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੇਹ ਲੱਦਾਖ, ਹੈਦਰਾਬਾਦ ਤੇ ਬਰਮਾ ਵਿਚ ਵੀ ਫ਼ਿਲਮ ਦੀ ਸ਼ੂਟਿੰਗ ਹੋਵੇਗੀ ।
ਨਿਰਮਾਤਾ ਵੱਲੋਂ ਇਸ ਫ਼ਿਲਮ ਦੀਆਂ ਲੋਕੇਸ਼ਨਾਂ ਅਤੇ ਸ਼ੂਟਿੰਗ ਤਸਵੀਰਾਂ ਜਨਤਕ ਨਾ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ। ਇਸ ਲਈ ਸ਼ੂਟਿੰਗ ਦੌਰਾਨ ਕ੍ਰਿਊ ਮੈਂਬਰਾਂ ਦੇ ਮੋਬਾਇਲ ਵੀ ਬੰਦ ਕਰਵਾ ਦਿੱਤੇ ਜਾਂਦੇ ਹਨ ਇਹ ਫ਼ਿਲਮ ਸਾਗਾ ਮਿਊਜ਼ਿਕ (ਯੂਨੀਸਿਸ) ਅਤੇ ਸੇਵਨ ਮੋਸ਼ਨ ਪਿਕਚਰ ਵੱਲੋਂ ਬਣਾਈ ਜਾ ਰਹੀ ਹੈ। ਨਿਰਮਾਤਾ ਦਾ ਮੰਨਣਾ ਹੈ ਕਿ ਇਹ ਫ਼ਿਲਮ ਪਹਿਲੀ ਬਾਇਓਪਿਕ ਫ਼ਿਲਮ ਹੋਵੇਗੀ, ਜੋ ਕਿਸੀ ਮਹਾਨ ਸ਼ਹੀਦ ਦੇ ਜੀਵਨ ‘ਤੇ ਅਧਾਰਿਤ ਹੋਵੇਗੀ । ਆਉਂਦੇ ਵਰ੍ਹੇ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ ।

-ਲਖਨ ਪਾਲ

Comments & Suggestions

Comments & Suggestions