ਪ੍ਰਿੰਟ ਮੀਡੀਆ ਤੇ ਮਾਣ ਵਾਲੀ ਦਿਲਚਸਪ ਗੱਲ📓⁉️👇

By  |  0 Comments

ਨੀਦਰਲੈਂਡ ਤੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ‘ਬਿਜ਼ਨਸ ਪੜਾਈ’ ਸਬੰਧੀ ਵਿਦਿਆਰਥੀਆਂ ਨੂੰ ਆਪਣਾ ਵਪਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਅਤੇ ਚਲਦੇ ਵਪਾਰ ਨੂੰ ਪ੍ਰਮੋਟ ਕਰਨ ਦੇ ਗੁਰ ਸਿਖਾਉਣ ਲਈ ਮਹਿਮਾਨ ਅਧਿਆਪਕ ਵਜੋਂ ਆਏ Senior Expert Programme – Mr. #MicWalcisch – Utizending Manager PUM ਨੂੰ ਬੀਤੇ ਦਿਨੀਂ ਸਾਡੇ ਰੋਟਰੀ ਕਲੱਬ ਅੰਮ੍ਰਿਤਸਰ ਵਿਚ ਵੀ ਇਕ ਗੈਸਟ ਸਪੀਕਰ (Entrepreneur ecosystem Topic) ਤੇ ਲੈਕਚਰ ਲਈ ਸੱਦਿਆ ਗਿਆ।

ਚਲਦੀ ਸਪੀਚ ਵਿਚ ਉਸ ਨੇ ਮੈਨੂ ਸਟੇਜ ਤੇ ਬੁਲਾ ਕੇ ਮੇਰਾ ਪ੍ਰੋਫੈਸ਼ਨ ਪੁੱਛਿਆ ? ਮੇਰੇ ਇਹ ਦੱਸਣ ਤੇ ਕਿ ਮੈ ਪ੍ਰਿੰਟ ਪਬਲਿਕੇਸ਼ਨ ਨਾਲ ਸਬੰਧਤ ਹਾਂ ਅਤੇ ਪਿਛਲੇ 15 ਸਾਲ ਤੋਂ ਲਗਾਤਾਰ ਇਕ ਫ਼ਿਲਮ ਮੈਗਜ਼ੀਨ ਕੱਢ ਰਿਹਾ ਹਾਂ।ਇਹ ਸੁਣ ਕੇ ਜਿੱਥੇ ਉਸ ਨੇ ਮੈਨੂੰ ਵਧਾਈ ਦਿੱਤੀ, ਉੱਥੇ ਹੈਰਾਨਗੀ ਭਰੇ ਲਹਿਜੇ ਵਿਚ ਇਕ ਸਵਾਲ ਵੀ ਕੀਤਾ ਕਿ ਅੱਜ ਦੇ ਡੀਜ਼ੀਟਲ ਯੁੱਗ ਵਿਚ ਤੁਸੀਂ ਇਸ ਨੂੰ ਜ਼ਿੰਦਾ ਕਿੱਦਾਂ ਰੱਖਿਆ ਹੈ ਅਤੇ ਆਨ ਲਾਈਨ ਮੈਗਜ਼ੀਨ ਨੂੰ ਤਰਜੀਹ ਕਿਉਂ ਨਹੀਂ ਦਿੰਦੇ, ਉਸ ਦਾ ਇਹ ਸਵਾਲ ਇਸ ਲਈ ਵੀ ਜਾਇਜ਼ ਸੀ ਕਿ ਉਸ ਨੂੰ ਇਸੇ ਮਕਸਦ ਲਈ ਹੀ ਸ਼ਾਇਦ ਬਤੌਰ ਬਿਜਨਸ ਪ੍ਰਮੋਟਰ ਇੰਡੀਆ ਸੱਦਿਆ ਗਿਆ ਸੀ। ਖੈਰ ! ਜਦੋਂ ਮੈ ਜਵਾਬ ਵਿਚ ਇਹ ਕਿਹਾ ਕਿ ਪੰਜਾਬ ਵਿਚ ਇਹ ਮੇਰਾ ਇਕਲੌਤਾ ਪ੍ਰਿੰਟ ਸਿਨੇਮਾ ਮੈਗਜ਼ੀਨ ਹੈ ਅਤੇ ਮੈਂ ਆਉਣ ਵਾਲੀ ਫਿਲਮ ਜਨਰੇਸ਼ਨ ਅਤੇ ਹੁਣ ਦੇ ਸਿਨੇਮਾ ਵਿਦਿਆਰਥੀਆਂ ਲਈ ਵੀ ਪੰਜਾਬੀ ਸਿਨੇਮਾ ਦਾ ਮੌਜੂਦਾ ਦੌਰ, ਦਸਤਾਵੇਜ਼ੀ ਇਤਹਾਸ ਵਜੋਂ ਸਾਂਭਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਿਸ ਦੀ ਅੱਜ ਵੀ ਗਾਹੇ ਬਗਾਹੇ ਆਮ ਸਿਨੇਮਾ ਵਿਦਿਆਰਥੀਆਂ ਜਾਂ ਸਿਨੇਮਾ ਤੇ ਪੀ.ਐਚ.ਡੀ. ਕਰ ਰਹੇ ਵਿਦਿਆਰਥੀਆਂ ਨੂੰ ਇਸ ਦੇ ਨਵੇਂ-ਪੁਰਾਣੇ ਅੰਕਾ ਦੀ ਲੋੜ ਇਸ ਕਰ ਕੇ ਪਈ ਰਹਿੰਦੀ ਹੈ ਕਿ ਇਸ ਵਿਚ ਗੋਸਿਪ ਦੀ ਬਜਾਏ ਅਸਲ ਤੱਥਾਂ ਨੂੰ ਪਹਿਲ ਦਿੱਤੀ ਜਾਂਦੀ ਹੈ। ਹੈਦਰਾਬਾਦ ਫ਼ਿਲਮ ਸਿਟੀ ਲਾਇਬ੍ਰੇਰੀ ਅਤੇ ਹੋਰ ਕਈ ਕਾਲਜ/ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਵਿਚ ਇਸ ਨੂੰ ਦਸਾਤਾਵੇਜ ਵਜੋਂ ਲਗਾਤਾਰ ਸਾਂਭਿਆ ਜਾ ਰਿਹਾ ਹੈ। ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ ਇਹ ਕਿ ਮੈਂ ਸਿਨੇਮਾ ਪ੍ਰੇਮੀਆਂ ਅਤੇ ਪੰਜਾਬੀ ਸਕਰੀਨ ਮੈਗਜ਼ੀਨ ਦੇ ਪਾਠਕਾਂ ਵਿਚ ਮੈਗਜ਼ੀਨ ਦੀ ਸਾਰਥਿਕਤਾ ਪ੍ਰਤੀ ਆਪਣਾ ਵਿਸਵਾਸ਼ ਕਦੇ ਟੁੱਟਣ ਨਹੀਂ ਦਿੱਤਾ।
ਮੇਰੀਆਂ ਇਹ ਗੱਲਾਂ ਸੁਣਨ ਤੋਂ ਬਾਅਦ ਉਸ ਕੋਲ ਮੇਰੇ ਨਾਲ ਮੁਸਕਰਾ ਕੇ ਜੱਫੀ ਪਾਉਣ ਤੋਂ ਇਲਾਵਾ ਹੋਰ ਕੋਈ ਜਵਾਬ ਨਹੀਂ ਸੀ ਬਚਿਆ!
-ਦਲਜੀਤ ਅਰੋੜਾ (ਸੰਪਾਦਕ)

Comments & Suggestions

Comments & Suggestions