ਪੰਜਾਬੀ ਭਾਸ਼ਾ ਪ੍ਰਤੀ ਸਨੇਹ ਭਰੇ ਜ਼ਜਬਾਤਾ ਵਾਲੀ ਮਨੋਰੰਜਨ ਭਰਪੂਰ ਪਰਿਵਾਰਕ ਫ਼ਿਲਮ ਹੈ ‘ਓ ਅ’

By  |  0 Comments

ਫ਼ਿਲਮ ਸਮੀਖਿਆ

ਮੌਜੂਦਾ ਦੌਰ ਦੀਆਂ ਰਵਾਇਤਨ ਪੰਜਾਬੀ ਫ਼ਿਲਮਾਂ ਤੋਂ ਹੱਟ ਕੇ ਅੱਜ ਦੇ ਸਮੇ ਪੰਜਾਬੀਆਂ ਲਈ ਬੇਹੱਦ ਲੋੜ ਵਾਲੇ ਵਿਸ਼ੇ,ਕਿ ਸਾਨੂੰ ਮਾਣ-ਸਾਨਮਾਨ ਦੇ ਨਾਲ ਆਪਣੀ ਮਾਂ ਬੋਲੀ ਨੂੰ ਸਾਂਭ ਕੇ ਰੱਖਣ ਦੀ ਕਿੰਨੀ ਲੋੜ ਹੈ, ਜੋਕਿ ਕੇ ਸਾਡੀ ਨੌਜਵਾਨ ਪੀੜੀ,ਖਾਸਕਰ ਵਿਿਦਆਰਥੀ ਵਰਗ ਦੇ ਹੱਥੋਂ ਫਿਸਲਦੀ ਨਜ਼ਰ ਆ ਰਹੀ ਹੈ ਅਤੇ ਕਿੰਨਾ ਕਾਰਨਾ ਕਰਕੇ ਕੱਲ੍ਹ ਦਾ ਭਵਿੱਖ ਸਮਝਿਆ ਜਾਂਦਾ ਅੱਜ ਦਾ ਵਿਿਦਆਰਥੀ ਵਰਗ ਆਪਣੀ ਮਾਂ ਬੋਲੀ ਤੋਂ ਅਵੇਸਲਾ ਹੋ ਰਿਹਾ ਹੈ,ਨੂੰ ਬੜੇ ਹੀ ਦਿਲਚਸਪ, ਖੂਬਸੂਰਤ ਅਤੇ ਮਨੋਰੰਜਨ ਭਰਪੂਰ ਅੰਦਾਜ਼ ਨਾਲ ਪੇਸ਼ ਕੀਤਾ ਹੈ ਫ਼ਿਲਮ ‘ੳ ਅ’ ਦੀ ਸਮੁੱਚੀ ਟੀਮ ਨੇ,ਜਿਸ ਲਈ ੳਹ ਵਧਾਈ ਦੀ ਪਾਤਰ ਤਾਂ ਹੈ ਹੀ, ਪਰ ਨਾਲ ਦੇ ਨਾਲ ਸਾਰੇ ਪੰਜਾਬੀ ਸਿਨੇ ਦਰਸ਼ਕਾਂ ਵਲੋਂ ਹੌਸਲਾ ਅਫ਼ਜਾਈ ਦੀ ਵੀ ਹੱਕਦਾਰ ਹਨ ਕਿ ਉਨ੍ਹਾਂ ਨੇ ਅਹਿਜੇ ਗੈਰ ਵਪਾਰਕ ਵਿਸ਼ੇ ਨੂੰ ਚੁਣਦਿਆਂ ਇਕ ਮਹਿੰਗੀ ਫ਼ਿਲਮ ਬਣਾ ਕੇ ਸਿਨੇਮਾਂ ਘਰਾਂ ਵਿਚ ਉਤਾਰਨ ਦਾ ਭਾਰੀ ਰਿਸਕ ਲਿਆ।

c06b616a27f92cd0fda98e00f8751963_500x735
ਫ਼ਿਲਮ ਦੀ ਕਹਾਣੀ ਵੱਲ ਵਿਸਥਾਰ ਨਾਲ ਨਾ ਜਾਂਦਾ ਹੋਇਆ ਸਿਰਫ਼ ਇਹੀ ਕਹਾਂਗਾ ਕਿ ਆਪਣੀ ਮਾਤਰ ਭਾਸ਼ਾ ਪਹਿਲ ਅਤੇ ਸਤਿਕਾਰ ਦੇ ਨਾਲ ਨਾਲ ਦੂਜੀਆਂ ਭਾਸ਼ਾਵਾ ਦੀ ਜ਼ਰੂਰਤ ਤੋਂ ਇਨਕਾਰ ਵੀ ਨਹੀਂ ਕਰਦੀ ਇਹ ਫ਼ਿਲਮ ਪਰ ਉਨ੍ਹਾਂ ਆਰਥਿਕ ਤੌਰ ਤੇ ਅਸਮਰੱਥ ਮਾਪਿਆਂ ਦੀ ਹਾਲਤ ਜ਼ਰੂਰ ਦਰਸਾਉਂਦੀ ਹੈ ਜੋ ਆਪਣੇ ਬੱਚਿਆਂ ਦੇ ਸੁਨਿਹਰੀ ਭੱਵਿਖ ਲਈ ਔਖੇ ਹੋ ਕੇ ਜਾਂ ਦੂਜਿਆ ਅਮੀਰ ਬੱਚਿਆਂ ਵੱਲ ਵੇਖ ਕੇ ਅਪਣੇ ਬੱਚਿਆ ਨੂੰ ਆਧੁਨਿਕ ਅਤੇ ਮਹਿµਗੀ ਸਿੱਖਿਆ ਦਿਵਾਉਣ ਲਈ ਭੇਜਦੇ ਤਾਂ ਹਨ ਪਰ ਉਨ੍ਹਾਂ ਵਿਿਦਅਕ ਅਦਾਰਿਆਂ ਵਿਚ ਪੜ੍ਹਦੇ ਹਾਈ ਸੁਸਾਇਟੀ ਬੱਚਿਆਂ ਕਾਰਨ ਆਪਣੇ ਬੱਚਿਆਂ ਦੀ ਬਦਲਦੀ ਮਾਨਸਿਕਤਾ ਕਾਰਨ ਹੀਨ ਭਾਵਨਾ ਦਾ ਸ਼ਿਕਾਰ ਵੀ ਹੁੰਦੇ ਹਨ।ਆਖਰ ਫ਼ਿਲਮ ਅਜਿਹੇ ਹੋਰ ਕਈ ਪੱਖਾ ਤੋਂ ਵੀ ਅਜੋਕੀ ਨਾ-ਬਰਾਬਰਤਾ ਵਾਲੀ ਹਾਈ-ਫਾਈ ਸਿੱਖਿਆ ਪ੍ਣਾਲੀ ਤੇ ਚੋਟ ਲਾਉਣ ਦੇ ਨਾਲ ਨਾਲ ਪੰਜਾਬੀ ਹੋ ਝੂਠੀ ਸਮਾਜਿਕ ਦਿਖਾਵਟ ਕਾਰਨ ਆਪਣੀ ਹੀ ਭਾਸ਼ਾ ਨੂੰ ਵਰਤਣ ਤੋਂ ਸ਼ਰਮ ਮਹਿਸੂਸ ਕਰਨ ਵਾਲਿਆਂ ਦੀ ਵੀ ਖੂਬ ਮਾਨਸਿਕ ਖਿਚਾਈ ਕਰਦੀ ਹੈ ਤਾਂ ਕਿ ਆਪਣੀ ਮਾਂ ਬੋਲੀ ਤੇ ਮਾਣ ਕਰ ਸਕਣ। ।
ਨਰੇਸ਼ ਕਥੂਰੀਆ ਅਤੇ ਸੁਰਮੀਤ ਮਾਵੀ ਦੁਆਰਾ ਲਿਖਤ ਦਿਲਚਸਪ ਅਤੇ ਸੰਦੇਸ਼ ਭਰਪੂਰ ਸµਵਾਦਾ ਦੀ ਵਧੀਆ ਅਦਾਇਗੀ ਨਾਲ ਅਦਾਕਾਰੀ ਕਰਨ ਵਾਲੇ ਮੁੱਖ ਕਲਾਕਾਰਾਂ ਤਰਸੇਮ ਜੱਸੜ, ਨੀਰੂ ਬਾਜਵਾ, ਗੁਰਪੀ੍ਰਤ ਘੁੱਗੀ, ਬੀ.ਐਨ ਸ਼ਰਮਾ, ਕਰਮਜੀਤ ਅਨਮੋਲ,ਰੁਪਾਲੀ ਗੁੱਪਤਾ, ਮੋਹਿਤ ਭਾਸਕਰ ਤੋਂ ਇਲਾਵਾ ਖੋਜ ਕੇ ਲਏ ਐਕਟਿਵ-ਐਕਟਰ ਬੱਚਿਆਂ ਅਤੇ ਖਾਸਕਰ ਕਾਨਵੈਂਟ ਸਕੂਲ ਟੀਚਰ ਦੇ ਰੂਪ ਵਿਚ ਖੂਬਸੂਰਤ ਤੇ ਪ੍ਰਭਾਵਸ਼ਾਲੀ ਅਦਾਕਾਰਾ ਪੋਪੀ ਜੱਬਲ ਅਤੇ ਸਕੂਲ ਹੈੱਡ ਦੇ ਕਿਰਦਾਰ ਵਿਚ ਬ੍ਰਿਲੀਅੰਟ ਐਕਟਰ ਵਜੋਂ ਉੱਭਰੇ ਜਸਪਾਲ ਦੀ ਬਾਕਮਾਲ ਅਦਾਕਾਰੀ ਨੇ ਉਨ੍ਹਾਂ ਲਈ ਪੰਜਾਬੀ ਸਿਨੇਮਾਂ ਵਿਚ ਨਵੀਆਂ ਸੰਭਾਵਨਾਵਾਂ ਵੀ ਪੈਦਾ ਕਰ ਦਿੱਤੀਆ ਹਨ।ਜੇ ਫਿਲਮ ਦੇ ਸੰਗੀਤ ਦੀ ਗੱਲ ਕਰੀਏ ਤਾਂ ਟਾਈਟਲ ਗੀਤ ਕੈਦਾ, ਬੀਟ ਸੋਂਗ ਡਿਸਕੋ ਅਤੇ ਇਕ ਹੋਰ ਮੇਰੇ ਫ਼ਿਕਰ ਆਪੋ ਆਪਣੀ ਖੂਬਸੂਰਤ ਕਹਾਣੀ ਬਿਆਨ ਕਰਦੇ ਹਨ।
ਫ਼ਿਲਮ ਦਾ ਵਿਸ਼ਾ ਭਾਵੇਂ ਸੰਜੀਦਾ ਹੈ ਪਰ ਨਿਰਦੇਸ਼ਕ ਸ਼ਿਿਤਜ ਚੌਧਰੀ ਦੀ ਉਸਾਰੂ ਸੋਚ ਅਤੇ ਫ਼ਿਲਮ ਮੇਕਿੰਗ ਦੀ ਸਿਆਣਪ ਭਰਪੂਰ ਵਿਧੀ ਨਾਲ ਉਸ ਨੇ ਇਸ ਫ਼ਿਲਮ ਨੂੰ ਬੜੇ ਹੀ ਸਰਲ ਅਤੇ ਮਨੋਰੰਜਨ ਭਰਪੂਰ ਤਰੀਕੇ ਨਾਲ ਪੇਸ਼ ਕਰ ਦਰਸ਼ਕਾਂ ਨੂੰ ਅਜਿਹਾ ਬੰਨਿਆ ਕਿ ਕਿਤੇ ਵੀ ਲੈਕਚਰ ਬਾਜ਼ੀ ਨਹੀਂ ਵਿਖਾਈ ਨਜ਼ਰ ਨਹੀ ਆਈ।ਨਿਰਦੇਸ਼ਕ ਨੇ ਫ਼ਿਲਮ ਵਿਚਲੇ ਸਾਫ ਸੁੱਥਰੇ ਹਾਸਰਸ ਸµਵਾਦਾ ਵਾਲੇ ਕਾਮੇਡੀ ਰµਗ ਵਿਚ ਬਾਕੀਆਂ ਦੇ ਨਾਲ ਨਾਲ ਐਕਟਰ ਬੱਚਿਆ ਨੂੰ ਵੀ ਅਹਿਜੇ ਦਿਲਚਸਪੀ ਢੰਗ ਨਾਲ ਸ਼ਾਮਲ ਕੀਤਾ ਹੈ ਕਿ ਹਰ ਵਰਗ ਦੇ ਵੇਖਣ ਯੋਗ ਇਕ ਪੂਰਨ ਮਨੋਰੰਜਕ ਫ਼ਿਲਮ ਉੱਭਰ ਕੇ ਸਾਹਮਣੇ ਆਈ ਹੈ।ਫ਼ਿਲਮ ਦੇ ਕੁਝ ਹਿੱਸੇ ਵਿਚ ਭਾਵੇਂ ਸਕਰੀਨ ਪਲੇਅ ਦੀ ਪਕੜ ਥੋੜੀ ਢਿੱਲੀ ਨਜ਼ਰ ਆਈ, ਕੁਝ ਚੀਜ਼ਾਂ ਜ਼ਿਅਦਾ ਦੋਹਰਾਈਆਂ ਅਤੇ ਇਕ-ਦੋ ਸੀਨ ਜ਼ਰੂਰਤ ਤੋਂ ਵੱਧ ਲਟਕੇ ਨਜ਼ਰ ਆਏ ਪਰ ਫ਼ਿਲਮ ਦੇ ਖੂਬਸੂਰਤ, ਸੰਦੇਸ਼ਮਈ ਅਤੇ ਪ੍ਰਭਾਵਸ਼ਾਲੀ ਮੁਕਾਅ ਕਾਰਨ ਸਭ ਕੁਝ ਨਜ਼ਰ ਅੰਦਾਜ਼ ਹੋ ਜਾਂਦਾ ਹੈ,ਜਦੋ ਤੂਸੀ ਸਿਨੇਮਾਂ ਘਰਾਂ ਚੋਂ ਨਿਕਲਦਿਆਂ ਇਹ ਸੰਦੇਸ਼ ਲੈ ਕੇ ਜਾਂਦੇ ਹੋ ਕਿ ਜਿਹੜੀਆਂ ਕੌਮਾਂ ਆਪਣੀ ਮਾ ਬੋਲੀ ਨੂੰ ਵਿਸਾਰ ਦਿੰਦੀਆਂ ਹਨ ਉਹ ਖ਼ੁਦ ਵੀ ਖਤਮ ਹੋ ਜਾਦੀਆਂ ਹਨ।
ਸੋ ਇਕ ਵਾਰ ਫ਼ਿਰ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਸ਼ਿਤਜ ਚੌਧਰੀ ਫ਼ਿਲਮਜ਼ ਤੇ ਨਰੇਸ਼ ਕਥੂਰੀਆ ਫ਼ਿਲਮਜ਼ ਵੱਲੋਂ ਸਾਂਝੇ ਤੌਰ ਫ਼ਿਲਮ ‘ਓ ਅ’ ਦੇ ਨਿਰਮਾਣ ਲਈ ਸਾਰੀ ਟੀਮ ਵਿਸ਼ੇਸ਼ਕਰ, ਰੁਪਾਲੀ ਗੁੱਪਤਾ,ਦਿਪਕ ਗੁੱਪਤਾ,ਨਿਰਦੇਸ਼ਕ ਸ਼ਿਤੀਜ ਚੌਧਰੀ ਅਤੇ ਲੇਖਕ ਨਰੇਸ਼ ਕਥੂਰੀਆ ਨੂੰ ਉਨ੍ਹਾਂ ਦੀ ਫ਼ਿਲਮੀ ਅਤੇ ਸਮਾਜਿਕ ਸੂਝ ਬੂਝ ਅਤੇ ਲਿਆਕਤ ਦੇ ਨਾਲ ਨਾਲ ਪੰਜਾਬੀ ਹੋਣ ਦੇ ਨਾਤੇ ਆਪਣੀ ਜੁੰਮੇਵਾਰੀ ਨਿਭਾਉਣ ਲਈ ਪµਜਾਬੀ ਸਕਰੀਨ ਅਦਾਰੇ ਵਲੋਂ ਸ਼ੁੱਭ ਇੱਛਾਵਾਂ ਸਹਿਤ ਬਹੁਤ ਬਹੁਤ ਮੁਬਾਰਕਾਂ ਅਤੇ ਸਭ ਸਿਨੇ ਪ੍ਰੇਮੀਆਂ ਨੂੰ ਪਰਿਵਾਰਾਂ ਦੇ ਨਾਲ ਫ਼ਿਲਮ ਵੇਖਣ ਦੀ ਅਪੀਲ।

-ਦਲਜੀਤ ਸਿੰਘ ਅਰੋੜਾ

Comments & Suggestions

Comments & Suggestions