Pollywood

ਪੰਜਾਬੀ ਸਕਰੀਨ ਅਦਾਰਾ ਐਮੀ ਵਿਰਕ ਦੀ ਪੂਰੀ ਹਮਾਇਤ ਕਰਦਾ ਹੈ ।

Written by admin

ਸਾਨੂੰ ਸਭ ਨੂੰ, ਪੰਜਾਬੀ ਕਲਾਕਾਰਾਂ ਅਤੇ ਫ਼ਿਲਮਾਂ ਵਾਲ਼ਿਆਂ ਨੂੰ ਕਿਸਾਨੀ ਮੁੱਦੇ ਨਾਲ ਨਹੀਂ ਜੋੜਣਾ ਚਾਹੀਦਾ । ਸਭ ਜਾਣਦੇ ਹਨ ਕਿ ਪੰਜਾਬ ਦਾ ਅਜਿਹਾ ਕੋਈ ਵੀ ਕਲਾਕਾਰ ਨਹੀਂ ਹੋ ਜੋ ਅੰਦਰੋਂ ਜਾਂ ਬਾਹਰੋਂ ਕਿਸਾਨ ਅੰਦੋਲਨ ਦਾ ਹਮਾਇਤੀ ਨਾਂ ਹੋਵੇ ਇਸ ਕਰ ਕੇ ਸਾਨੂੰ ਆਪਣੀਆਂ ਨਿੱਜੀ ਰੰਜਿਸ਼ਾਂ ਜਾਂ ਨਰਾਜ਼ਗੀ ਕਰ ਕੇ ਮੌਕਾਪ੍ਰਸਤੀ ਵਾਲੀ ਰਾਜਨੀਤੀ ਤੋਂ ਗੁਰੇਜ਼ ਕਰਨ ਦੀ ਲੋੜ ਹੈ, ਐਵੇਂ ਤਮਾਸ਼ਬੀਨੀ ਕਰ ਕੇ ਆਪਣਾ ਹੀ ਜਲੂਸ ਨਾਂ ਕੱਢੀਏ ਅਤੇ ਪੰਜਾਬੀ ਸਿਨੇਮਾ ਦੀ ਇੱਕਜੁੱਟਤਾ ਦਾ ਸਬੂਤ ਦਈਏ । ਸਗੋਂ ਜੇ ਕੋਈ ਪੰਜਾਬੀ ਸਿਨੇਮਾ ਤੋਂ ਅਣਜਾਨ ਵਿਅਕਤੀ ਕੋਈ ਫਾਲਤੂ ਟਿੱਪਣੀ ਕਰਦਾ ਹੈ ਤਾਂ ਉਸ ਨੂੰ ਦਲੀਲ ਨਾਲ ਸਮਝਾਇਆ ਜਾਵੇ ਕਿ ਕਰੋੜਾਂ ਦੀ ਲਾਗਤ ਨਾਲ ਬਣ ਕਿ ਚਿਰਾਂ ਤੋਂ ਤਿਆਰ ਫਿਲਮਾਂ ਦੇ ਕੀਤੇ ਸਮਝੌਤੇ ਐਵੇਂ ਹੀ ਰੱਦ ਨਹੀਂ ਕੀਤੇ ਜਾ ਸਕਦੇ, ਗੱਲਾਂ ਕਰਨੀਆਂ ਸੌਖੀਆਂ ਨੇ ਪਰ ਜਿਸ ਦਾ ਕੰਮ ਹੋਵੇ ਸੱਚਾਈ ਤਾਂ ਓਹੀ ਜਾਣਦੈ । ਵੈਸੇ ਆਪਾਂ ਫ਼ਿਲਮਾਂ ਵੀ ਸਾਰੇ ਵੇਖ ਰਹੇ ਹਾਂ ਅਤੇ ਫ਼ਿਲਮ ਹਿੱਟ ਹੋਣ ਤੇ ਆਪਣਾ ਫਾਲਤੂ ਸਾੜਾ ਵੀ ਕੱਢੀ ਜਾ ਰਹੇ ਹਾਂ। ਸੋ ਸਿਆਣੇ ਬਣੀਏ ।

Comments & Suggestions

Comments & Suggestions

About the author

admin