ਪੰਜਾਬ ਦੀ ਪਹਿਲੀ ਸਾਇੰਸ ਫ਼ਿਕਸ਼ਨ ਫ਼ਿਲਮ ਹੋਵੇਗੀ `ਰੇਡੂਆ`- ਨਵ ਬਾਜਵਾ

By  |  0 Comments

ਅਦਾਕਾਰ ਨਵ ਬਾਜਵਾ ਵੱਲੋਂ ਨਿਰਦੇਸ਼ਤ ਕੀਤੀ ਪੰਜਾਬੀ ਫ਼ਿਲਮ ‘ਰੇਡੂਆ’ ਜਲਦੀ ਹੀ ਰਿਲੀਜ਼ ਹੋਣ ਲਈ ਤਿਆਰ ਹੈ। ਨਵ ਬਾਜਵਾ ਨੇ ਫ਼ਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ਇਹ ਮੇਰੇ ਵੱਲੋਂ ਨਿਰਦੇਸ਼ਤ ਕੀਤੀ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਮੈਂ ਫ਼ਿਲਮ ‘ਇਸ਼ਕਾ’ ਦਾ ਨਿਰਦੇਸ਼ਨ ਵੀ ਕਰ ਚੁੱਕਾ ਹਾਂ, ਜੋ ਅਜੇ ਰਿਲੀਜ਼ ਹੋਣੀ ਹੈ। ‘ਰੇਡੂਆ’IMG_1175 ਫ਼ਿਲਮ ਇਕ ਸਾਇੰਸ ਫ਼ਿਕਸ਼ਨ ਫ਼ਿਲਮ ਹੈ, ਪੰਜਾਬੀ ਇੰਡਸਟਰੀ ਵਿਚ ਟਾਈਮ ਮਸ਼ੀਨ ’ਤੇ ਬਣੀ ਇਹ ਪਹਿਲੀ ਫ਼ਿਲਮ ਹੈ। ਅਜਿਹੇ ਵਿਸ਼ੇ ’ਤੇ ਫ਼ਿਲਮ ਬਣਾਉਣ ਦਾ ਖਿਆਲ ਮਨ ਵਿਚ ਕਿਵੇਂ ਆਇਆ, ਬਾਰੇ ਨਵ ਬਾਜਵਾ ਦਾ ਕਹਿਣਾ ਹੈ ਕਿ ਮੇਰੀ ਜ਼ਿਆਦਾਤਰ ਐਜੂਕੇਸ਼ਨ ਸਾਇੰਸ ਵਿਚ ਹੀ ਹੋਈ ਹੈ, ਇਸ ਲਈ ਮਨ ਵਿਚ ਸੀ ਕਿ ਸਾਇੰਸ ਵਿਸ਼ੇ ’ਤੇ ਕੋਈ ਫ਼ਿਲਮ ਬਣਾਉਣੀ ਹੈ, ਜਿਸ ਲਈ ਮੈਂ ‘ਰੇਡੂਆ’ ਦੀ ਕਹਾਣੀ ਲਿਖੀ।
ਫ਼ਿਲਮ ਵਿਚ ਮੁੱਖ ਭੂਮਿਕਾਂ ਨਿਭਾ ਰਹੇ ਨਵ ਬਾਜਵਾ ਤੋਂ ਇਲਾਵਾ ਪ੍ਰਮੁੱਖ ਕਲਾਕਾਰ ਗੁਰਪ੍ਰੀਤ ਘੁੱਗੀ, ਬੀ. ਐਨ. ਸ਼ਰਮਾ ਅਤੇ ਸਤਿੰਦਰ ਸੱਤੀ ਇਸ ਟਾਈਮ ਮਸ਼ੀਨ ਰਾਹੀਂ 62 ਸਾਲ ਦੇ ਪਿੱਛੇ ਦੇ ਪੰਜਾਬ ਵਿਚ ਚਲੇ ਜਾਂਦੇ ਹਨ, ਅਤੇ ਉੱਥੇ ਉਨ੍ਹਾਂ ਨਾਲ ਕੀ ਵਾਪਰਦਾ ਹੈ, ਕਿਵੇਂ ਉਹ ਟਾਈਮ ਮਸ਼ੀਨ ਜ਼ਰੀਏ ਦੁਬਾਰਾ ਵਾਪਸ ਆਉਂਦੇ ਹਨ, ਇਹ ਫ਼ਿਲਮ ਵੇਖ ਕੇ ਪਤਾ ਲੱਗੇਗਾ। ਫ਼ਿਲਮ ਵਿਚ 1955 ਤੋਂ ਲੈ ਕੇ ਅੱਜ ਤੱਕ ਦਾ ਪੰਜਾਬ ਵਿਖਾਇਆ ਗਿਆ। ਬਾਕੀ ਕਲਾਕਾਰਾਂ ਵਿਚ ਹੀਰੋਇਨ ਵੈਭਵੀ ਜੋਸ਼ੀ, ਮਹਾਂਵੀਰ ਭੁੱਲਰ, ਗੁਰਪ੍ਰੀਤ ਭੰਗੂ, ਗੁਰਿੰਦਰ ਮਕਨਾ, ਅਜੈ ਕੁਮਾਰ ਆਦਿ ਵਿਸ਼ੇਸ਼ ਕਿਰਦਾਰ ਨਿਭਾ ਰਹੇ ਹਨ। ਬਹੁਤ ਹੀ ਸਰਲ ਤਰੀਕੇ ਨਾਲ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਵੀ ਨਵ ਬਾਜਵਾ ਨੇ ਹੀ ਲਿਖੀ ਹੈ, ਜਦਕਿ ਸਕ੍ਰੀਨ ਪਲੇਅ ਬਲਦੇਵ ਘੁੰਮਣ ਅਤੇ ਡਾਇਲਾਗ਼ ਗੁਰਿੰਦਰ ਮਕਨਾ ਨੇ
ਲਿਖੇ ਹਨ। ਫ਼ਿਲਮ ਵਿਚ ਭਰਪੂਰ ਕਮੇਡੀ ਹੈ ਅਤੇ ਇਹ ਫ਼ਿਲਮ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਵਰਗ ਦੇ ਲੋਕਾਂ ਦਾ ਮਨੋਰੰਜਨ ਕਰੇਗੀ।
ਮਿਊਜ਼ਿਕ ਕੰਪਨੀ ‘ਉੱਲੂ ਮਨਾਤੀ’ ਵੱਲੋਂ ਇਸ ਫ਼ਿਲਮ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਸੋਨੀ ਪਾਬਲਾ ਦਾ ਹਿੱਟ ਗੀਤ ‘ਸੋਹਣਿਓਂ ਨਰਜ਼ਾਗੀ ਤੇ ਨਈਂ’ ਦਾ ਰੀਮੇਕ ਵੀ ਇਸ ਫ਼ਿਲਮ ਵਿਚ ਵੇਖਣ ਸੁਣਨ ਨੂੰ ਮਿਲੇਗਾ। ਫ਼ਿਲਮ ਦੇ ਗੀਤ ਲਿਖੇ ਹਨ ਸਟਾਈਲਿਸ਼ ਸਿੰਘ, ਵਿੱਕੀ ਚੇਚੀ ਆਦਿ ਨੇ। ਇਹ ਫ਼ਿਲਮ ਨਵ ਬਾਜਵਾ ਫ਼ਿਲਮਜ਼, ਏ.ਕੇ. ਪ੍ਰੋਡਕਸ਼ਨ, ਅਨੂਪ ਕੁਮਾਰ ਪ੍ਰੋਡਕਸ਼ਨ, ਚੇਚੀ ਪ੍ਰੋਡਕਸ਼ਨ, ਅਨੁਸ਼ਕ ਨਰੇਦੀ ਵੱਲੋਂ ਸਾਂਝੇ ਤੌਰ ’ਤੇ ਨਿਰਮਿਤ ਕੀਤੀ ਗਈ ਹੈ।IMG_8304
ਫ਼ਿਲਮ ਨਿਰਦੇਸ਼ਨ ਦਾ ਖਿਆਲ ਮਨ ਵਿਚ ਕਿਵੇਂ ਆਇਆ, ਬਾਰੇ ਨਵ ਬਾਜਵਾ ਦਾ ਕਹਿਣਾ ਹੈ ਕਿ ਮੈਂ ਜਦੋਂ ਸ਼ੂਟਿੰਗ ’ਤੇ ਫ੍ਰੀ ਹੁੰਦਾ ਸੀ ਤਾਂ ਡਾਇਰੈਕਟਰ ਕੋਲ ਹੀ ਬੈਠਦਾ ਸੀ, ਜਿੱਥੇ ਮੈਂ ਨਿਰਦੇਸ਼ਨ ਦੀਆਂ ਬਰੀਕੀਆਂ ਸਿੱਖੀਆਂ ਅਤੇ 8-9 ਸਾਲ ਦਾ ਤਜ਼ਰਬਾ ਲੈਣ ਤੋਂ ਬਾਅਦ ਫ਼ਿਲਮ ਨਿਰਦੇਸ਼ਨ ਵਿਚ ਕਦਮ ਰੱਖਿਆ।
ਇਸ ਤੋਂ ਇਲਾਵਾ ਨਵ ਬਾਜਵਾ ਦੀਆਂ ਬਤੌਰ ਹੀਰੋ ਇਸ਼ਕਾ, ਦਿਲ ਹੋਣਾ ਚਾਹੀਦਾ ਜਵਾਨ, ਪੰਜਾਬੀ ਬਾਈ ਨੇਚਰ ਅਤੇ ਹਾਲ ਹੀ ਵਿਚ ਸ਼ੂਟ ਕੀਤੀ ਜਾ ਰਹੀ ਨਿਰਮਾਤਾ ਨਿਰਦੇਸ਼ਕ ਹਰੀਸ਼ ਅਰੋੜਾ ਦੀ ਫ਼ਿਲਮ ‘ਜੈ ਹਿੰਦ ਸਰ’ ਆਦਿ ਵੀ ਜਲਦੀ ਰਿਲੀਜ਼ ਹੋਣਗੀਆਂ।

Comments & Suggestions

Comments & Suggestions