ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼ ਦੀ ਫਿਲਮ “ੳ ਅ” ਦੀ ਸ਼ੂਟਿੰਗ ਸ਼ੁਰੂ !

By  |  0 Comments

 ਨਿਰਮਾਤਰੀ ਰੁਪਾਲੀ ਗੁਪਤਾ ਦੀ ਤੀਜੀ ਪੰਜਾਬੀ ਫ਼ਿਲਮ ਦੀ ਸ਼ੂਟਿੰਗ ਮੁਹਾਲੀ ਨੇੜਲੇ ਇਲਾਕੇ ਪਿੰਡ ਅਬੀਪੁਰ ਵਿਖੇ ਸ਼ੁਰੂ ਹੋ ਗਈ ਹੈ।

ਪਾਲੀਵੁੱਡ ਜੱਟ ਤਰਸੇਮ ਜੱਸੜ ਤੇ ਪਾਲੀਵੁੱਡ ਕੁਈਨ ਨੀਰੂ ਬਾਜਵਾ ਦੀ ਨਵੀਂ ਜੋੜੀ ਇਸ ਫ਼ਿਲਮ ਰਾਹੀਂ ਪੰਜਾਬੀ ਸਿਨੇ ਦਰਸ਼ਕਾਂ ਨੂੰ ਵੇਖਣ ਲਈ ਮਿਲੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਨੇ ਫ਼ਿਲਮ ਸੈੱਟ ਤੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਿਲਮ ਦੀ WhatsApp Image 2018-08-25 at 08.02.43ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਸੰਵਾਦ ਤੇ ਪਟਕਥਾ ਨਰੇਸ਼ ਕਥੂਰੀਆ ਤੇ ਸੁਰਮੀਤ ਮਾਵੀ ਨੇ ਲਿਖੇ ਹਨ। ਇਸ ਫ਼ਿਲਮ ਦੇ ਸਹਿ ਨਿਰਮਾਤਾ `ਸ਼ਿਤਿਜ ਚੌਧਰੀ ਫ਼ਿਲਮਜ਼` ਤੇ ਨਰੇਸ਼ ਕਥੂਰੀਆ ਹਨ। ਹੋਰਨਾਂ ਤੋਂ ਇਲਾਵਾ ਇਸ ਫ਼ਿਲਮ ਵਿਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਰੁਪਾਲੀ ਗੁਪਤਾ ਅਤੇ ਬੀ.ਐਨ. ਸ਼ਰਮਾ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਫ਼ਿਲਮ ਦੇ ਪੋ੍ਜੈਕਟ ਡਿਜ਼ਾਇਨਰ ਦੀਪਕ ਗੁਪਤਾ ਅਨੁਸਾਰ ਅਗਲੇ ਸਾਲ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।

– ਲਖਨ ਪਾਲ

Comments & Suggestions

Comments & Suggestions