ਫ਼ਿਲਮ ‘ਨਿਡਰ’ ਰਾਹੀਂ ਐਕਸ਼ਨ ਹੀਰੋ ਵਜੋਂ ਉੱਭਰੇਗਾ ‘ਰਾਘਵ ਰਿਸ਼ੀ’

By  |  0 Comments

ਗੇੜੀ ਰੂਟ ਫ਼ਿਲਮਜ਼ ਦੀ ਪਹਿਲੀ ਪੰਜਾਬੀ ਫ਼ਿਲਮ ‘ਨਿਡਰ’ 12 ਮਈ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ।ਹਿਇਦੀ ਫ਼ਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਮੁਕੇਸ਼ ਰਿਸ਼ੀ ਵੀ ਇਸ ਫ਼ਿਲਮ ਜਰੀਏ ਬਤੌਰ ਨਿਰਮਾਤਾ ਪੰਜਾਬੀ ਸਿਨੇਮੇ ਨਾਲ ਜੁੜ ਗਏ ਹਨ। ਉਨ੍ਹਾਂ ਦੇ ਘਰੇਲੂ ਬੈਨਰ ਦੀ ਇਸ ਫ਼ਿਲਮ ਦੀ ਕਹਾਣੀ ਵਿਚ ਹਰ ਇਕ ਤਰ੍ਹਾਂ ਦਾ ਰੰਗ ਵੇਖਣ ਨੂੰ ਮਿਲੇਗਾ ਇਸ ਫ਼ਿਲਮ ਜਰੀਏ ਮੁਕੇਸ਼ ਰਿਸ਼ੀ ਆਪਣੇ ਬੇਟੇ ਰਾਘਵ ਰਿਸ਼ੀ ਨੂੰ ਪਹਿਲੀ ਵਾਰ ਪੰਜਾਬੀ ਸਿਨੇਮੇ ਨਾਲ ਬਤੌਰ ਹੀਰੋ ਜੋੜਨ ਜਾ ਰਹੇ ਹਨ। ਫ਼ਿਲਮ ਦੀ ਨਾਇਕਾ ਉੱਗੀ ਮਾਡਲ ਅਤੇ ਅਦਾਕਾਰਾ ਕੁਲਨੂਰ ਬਰਾੜ ਜੋ ਇਸ ਫ਼ਿਲਮ ਵਿਚ ਬਤੌਰ ਲੀਡ ਅਦਾਕਾਰ ਆਪਣੀ ਸ਼ੁਰੂਆਤ ਕਰਨ ਜਾ ਰਹੀ ਹੈ।

ਮੁਕੇਸ਼ ਰਿਸ਼ੀ ਦੁਆਰਾ ਬਣਾਈ ਇਸ ਪਲੇਠੀ ਫ਼ਿਲਮ ਦੇ ਨਿਰਦੇਸ਼ਕ ਹਨ ਮਨਦੀਪ ਸਿੰਘ ਚਾਹਲ ਅਤੇ ਕਹਾਣੀ ਪਟਕਥਾ ਲੇਖਕ ਮਾਰੁਖ ਮਿਰਜਾਬੇਗ ਹਨ। ਸੁਰਮੀਤ ਮਾਵੀ ਦੇ ਲਿਖੇ ਸੰਵਾਦਾ ਵਾਲੀ ਇਸ ਫ਼ਿਲਮ ਦੇ ਗੀਤ ਪ੍ਰਸਿੱਧ ਬਾਲੀਵੂੱਡ ਗੀਤਕਾਰ ਕੁਮਾਰ ਨੇ ਲਿਖੇ ਹਨ ਤੇ ਸੰਗੀਤ ਸਨੀ-ਇਦਰ ਵੱਲੋ ਤਿਆਰ ਕੀਤਾ ਗਿਆ ਹੈ ਜਦਕਿ ਫ਼ਿਲਮ ਦਾ ਥੀਮ/ਟਾਈਟਲ ਗਾਣਾ ਦਲਜੀਤ ਅਰੋੜਾ ਨੇ ਲਿਖਆ ਹੈ ਜਿਸ ਨੂੰ ਪ੍ਰਸਿੱਧ ਸੰਗੀਤਕਾਰ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ ਅਤੇ ਦਲੇਰ ਹਿੰਦੀ ਨੇ ਗਾਇਆ ਹੈ। ਫ਼ਿਲਮ ਦੇ ਬਾਕੀ ਗੀਤ ਨਵਰਾਜ ਹੰਸ,ਫਿਰੋਜ਼ ਖਾਨ,ਅਸੀਸ ਕੌਰ ਅਤੇ ਅਰਸ਼ਦੀਪ ਕੌਰ ਨੇ ਗਾਏ ਹਨ। ਫ਼ਿਲਮ ਦੇ ਐਸੀਸੀਏਟ ਨਿਰਮਾਤਾ ਅਤੇ ਕਾਸਟਿੰਗ ਡਾਇਰੈਕਟਰ ਫ਼ਿਲਮ ਅਦਾਕਾਰ ਰਤਨ ਔਲਖ ਹਨ।


ਫ਼ਿਲਮ ਨਿਰਮਾਤਾ ਅਤੇ ਕਲਾਕਾਰ ਮੁਕੇਸ਼ ਰਿਸ਼ੀ ਨੇ ਪੰਜਾਬੀ ਸਕਰੀਨ ਦੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਉਨ੍ਹਾਂ ਦਾ ਪੰਜਾਬ ਦੀ ਮਿੱਟੀ ਨਾਲ ਨਿਘਾ ਰਿਸ਼ਤਾ ਹੈ ਉਨ੍ਹਾਂ ਆਪਣੀ ਪੜ੍ਹਾਈ ਵੀ ਚੰਡੀਗੜ੍ਹ ਰਹਿ ਕੇ ਕੀਤੀ ਹੈ ਉਨ੍ਹਾਂ ਨੂੰ ਪੰਜਾਬ ਨਾਲ ਅੰਤਾਂ ਦਾ ਮੋਹ ਹੋਣ ਕਰਕੇ ਪੰਜਾਬੀ ਫ਼ਿਲਮਾਂ ਵੱਲ ਉਨ੍ਹਾਂ ਦਾ ਝੁਕਾਅ ਸ਼ੁਰੂ ਤੋ ਹੀ ਸੀ ਅਤੇ ਉਨ੍ਹਾਂ ਕਈ ਪੰਜਾਬੀ ਫ਼ਿਲਮਾ ਵਿਚ ਵੀ ਕੰਮ ਕੀਤਾ ਹੈ।

ਫ਼ਿਲਮ ਦੀ ਸਟਾਰਕਾਸਟ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਦੱਸਿਆ ਹੈ ਕਿ ਫ਼ਿਲਮ ਵਿਚ ਮੁਕੇਸ਼ ਰਿਸ਼ੀ ਦੇ ਬੇਟੇ ਰਾਘਵ ਰਿਸ਼ੀ ਬਤੌਰ ਨਾਇਕ ਅਤੇ ਕੁਲਨੂਰ ਬਰਾੜ ਬਤੌਰ ਨਾਈਕਾ ਦੀ ਇਸ ਜੋੜੀ ਤੋ ਇਲਾਵਾ ਫ਼ਿਲਮ ਵਿਚ ਮੁਕੇਸ਼ ਰਿਸ਼ੀ, ਵਿੰਦੂ ਦਾਰਾ ਸਿੰਘ, ਸ਼ਵਿੰਦਰ ਮਾਹਲ, ਸਰਦਾਰ ਸੋਹੀ, ਮਹਾਬੀਰ ਭੁੱਲਰ, ਮਲਕੀਤ ਰੋਣੀ, ਯੁਵਰਾਜ ਔਲਖ, ਰਤਨ ਔਲਖ, ਦਿਵਜੋਤ ਕੌਰ, ਹਰਵਿੰਦਰ ਔਜਲਾ, ਜੋਤ ਅਰੋੜਾ, ਮਿੰਟੂ ਕਾਪਾ, ਸਤਵੰਤ ਕੌਰ, ਦੀਪ ਮਨਦੀਪ, ਰੌਜ ਜੇ ਕੌਰ, ਪਰਮਜੀਤ, ਮਨਿੰਦਰ ਕੈਲੇ ਅਤੇ ਬਹੁ ਚਰਚਿਤ ਅਦਾਕਾਰ ਵਿਕਰਮਜੀਤ ਵਿਰਕ ਆਦਿ ਫ਼ਿਲਮ ਵਿਚ ਨਜ਼ਰ ਆਉਣਗੇ।


ਮੁਕੇਸ਼ ਰਿਸ਼ੀ ਦਾ ਪੁੱਤਰ ਰਾਘਵ ਰਿਸ਼ੀ ਤੇਲਗੂ ਅਤੇ ਸਾਉਥ ਦੀਆਂ ਫ਼ਿਲਮਾਂ ਵਿਚ ਕੰਮ ਕਰ ਰਿਹਾ ਸੀ ਪ੍ਰੰਤੂ ਉਨ੍ਹਾਂ ਦੀ ਆਪਣੇ ਬੇਟੇ ਨੂੰ ਪੰਜਾਬੀ ਫ਼ਿਲਮਾਂ ਵਿਚ ਲਿਆਉਣ ਦੀ ਦਿਲੋ ਇੱਛਾ ਸੀ ਤੇ ਉਨ੍ਹਾਂ ਦਾ ਬੇਟਾ ਪਾਲੀਵੁੱਡ ਇੰਡਸਟਰੀ ਵਿਚ ਐਕਸ਼ਨ ਹੀਰੋ ਵਜੋਂ ਉੱਭਰ ਕੇ ਆਪਣੀ ਵੱਖਰੀ ਪਹਿਚਾਣ ਬਣਾਵੇਗਾ ।
ਮੁਕੇਸ਼ ਰਿਸ਼ੀ ਨੇ ਫ਼ਿਲਮ ਦੀ ਕਹਾਣੀ ਬਾਰੇ ਦੱਸਿਆ ਕਿ ਉਹ ਕਾਫੀ ਸਮੇਂ ਤੋ ਚੰਗੀ ਕਹਾਣੀ ਦੀ ਭਾਲ ਵਿਚ ਸਨ ਜਿਸ ਨਾਲ ਪੰਜਾਬੀ ਸਿਨੇਮਾ ਦੇ ਦਰਸ਼ਕਾ ਨੂੰ ਇਕ ਵੱਖਰੀ ਕਿਸਮ ਦੀ ਫ਼ਿਲਮ ਦੇਖਣ ਨੂੰ ਮਿਲੇ ਅਤੇ ਉਹ ਆਪਣੀ ਘਰੇਲੂ ਬੈਨਰ ਰਾਹੀ ਆਪਣੇ ਬੇਟੇ ਰਾਘਵ ਰਿਸ਼ੀ ਨੂੰ ਪੰਜਾਬੀ ਸਿਨੇਮੇ ਨਾਲ ਜੋੜ ਸਕਣ। ਇਸ ਫ਼ਿਲਮ ਵਿਚ ਐਕਸ਼ਨ, ਰੋਮਾਂਸ ਤੇ ਡਰਾਮਾ ਵੀ ਦੇਖਣ ਨੂੰ ਮਿਲੇਗਾ।
ਇਸ ਫਿਲਮ ਦੇ ਐਸੋਸੀਏਟ ਨਿਰਦੇਸ਼ਕ ਮਨਪ੍ਰੀਤ ਸਿµਘ ਬਰਾੜ, ਕੈਮਰਾਮੈਨ ਨਜੀਬ ਖਾਨ, ਡਾਂਸ ਡਾਇਰੈਕਟਰ ਪੱਪੂ ਖੰਨਾ ਅਤੇ ਐਕਸ਼ਨ ਡਾਇਰੈਕਟਰ ਮਹਿਮੂਦ ਅਕਬਰ ਬਖਸ਼ੀ ਹਨ।ਫ਼ਿਲਮ ਦੀ ਡਰੈਸ ਡਿਜ਼ਾਈਨਰ ਅਮਿਤ ਸµਧੂ ਹਨ, ਆਰਟ ਡਾਇਰੈਕਟਰ ਰੋਮੀ ਅਤੇ ਸਟਿਲ ਫੋਟੋਗਰਾਫ਼ੀ ਜਸਵੰਤ ਟੋਨੀ ਦੀ ਹੈ।
ਇਸ ਫ਼ਿਲਮ ਦਾ ਟ੍ਰੇਲਰ ਅਤੇ ਫਿਰੋਜ਼ ਖਾਨ ਤੇ ਅਸੀਸ ਕੌਰ ਦਾ ਗਾਇਆ ਇਕ ਗੀਤ ‘ਸੋਹਣਾ’ ਰਿਲੀਜ਼ ਹੋ ਚੁੱਕਿਆ ਹੈ ਤੇ ਦਰਸ਼ਕਾਂ ਵਲੋਂ ਖੂਬ ਸਲਾਹਿਆ ਜਾ ਰਿਹਾ ਹੈ। 12 ਮਈ ਅਨੰਦਾਹ ਪਿਕਚਰਜ਼ ਵਲੋਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਾਈ ਜਾ ਰਹੀ ਹੈ ਇਸ ਫ਼ਿਲਮ ਦੀ ਦਰਸ਼ਕਾ ਨੂੰ ਬੇਸਬਰੀ ਨਾਲ ਉਡੀਕ ਹੈ। – ਟੀਮ ਪੰਜਾਬੀ ਸਕਰੀਨ

Comments & Suggestions

Comments & Suggestions