Articles Pollywood Punjabi Screen

ਫ਼ਿਲਮ ਸਮੀਖਿਆ: ‘ਚੱਲ ਮੇਰਾ ਪੁੱਤ-2’ ਪਾਕਿਸਤਾਨੀ ਭੰਡਗਿਰੀ ਦਾ ਪ੍ਰਭਾਵ ਛੱਡਦੀ ਹੈ ਫ਼ਿਲਮ !

Written by admin

ਫ਼ਿਲਮ ਐਂਟਰਟੇਨਿੰਗ ਜ਼ਰੂਰ ਹੈ ਪਰ ਉਨ੍ਹਾਂ ਦਰਸ਼ਕਾਂ ਲਈ ਜ਼ਿਆਦਾ, ਜਿਨ੍ਹਾਂ ਨੇ ਇਸ ਦਾ ਪਹਿਲਾਂ ਪਾਰਟ ਨਹੀਂ ਦੇਖਿਆ, ਕਿਉਂਕਿ ਇਸ ਵਿਚ ਕੁਝ ਵੀ ਨਵਾਂ ਜਾਂ ਨਿਵੇਕਲਾ ਨਹੀਂ ਹੈ, ਮੇਰੇ ਮੁਤਾਬਕ ਇਸ ਦਾ ਪਹਿਲਾ ਪਾਰਟ ਹੀ ਕਾਫ਼ੀ ਸੀ । ਹੋ ਸਕਦਾ ਹੈ ਕਿ ਫ਼ਿਲਮ ਦਾ ਕਮਰਸ਼ੀਅਲ ਪੱਖ ਵੀ ਮਜਬੂਤ ਰਹੇ ਪਰ ਇਸ ਵਿੱਚੋਂ ਸਿਨੇਮਾ ਦਾ ਅਸਲ ਅਕਸ ਨਹੀਂ ਝਲਕਦਾ ਕਿ ਇਸ ਨੂੰ ਪੰਜਾਬੀ ਸਿਨੇਮਾ ਲਈ ਕਿਤੇ ਰੈਫਰੈਂਸ ਵਜੋਂ ਵਰਤਿਆ ਜਾ ਸਕੇ। ਇਹ ਕੋਈ ਠੋਸ ਕਹਾਣੀ ਵਾਲੀ ਫ਼ਿਲਮ ਨਾਂ ਹੋ ਕਿ ਮਹਿਜ਼ ਇਕ ਪਾਕਿਸਤਾਨੀ ਸਟੇਜ ਸ਼ੋਅ ਟਾਈਪ ਸਟੈਂਡਅਪ ਕਾਮੇਡੀਅਨਸ ਦੀ ਪਰਫਾਰਮੈਂਸ ਜਾਂ ਕਹਿ ਲਓ ਭੰਡਗਿਰੀ ਦਾ ਪ੍ਰਭਾਵ ਛੱਡਦੀ ਹੈ,ਅਜਿਹੀ ਫ਼ਿਲਮ ਵਿਚ ਨਿਰਦੇਸ਼ਕ ਜਾਂ ਸਿਨੇਮੈਟੋਗ੍ਰਾਫ਼ਰ ਨੂੰ ਆਪਣੀ ਰਚਨਾਤਮਕਤਾ ਦਿਖਾਉਣ ਦਾ ਮੌਕਾ ਨਹੀਂ ਮਿਲਦਾ,ਉਹਨਾਂ ਵਿਚਾਰਿਆਂ ਦਾ ਧਿਆਨ ਤਾਂ ਐਨੇ ਜ਼ਿਆਦਾ ਕਲਾਕਾਰਾਂ ਨੂੰ ਇੱਕੋ ਫ਼ਰੇਮ ਵਿਚ ਅਡਜਸਟ ਕਰਨ ਵੱਲ ਹੀ ਰਹਿੰਦਾ ਹੈ। ਇਹੋ ਜਿਹੀਆਂ ਫ਼ਿਲਮਾਂ ਵਿਚ ਸੰਗੀਤ ਨੂੰ ਵੀ ਐਨੀ ਜਗ੍ਹਾ ਨਹੀਂ ਮਿਲ ਪਾਉਂਦੀ ਕਿ ਸੰਗੀਤ ਦਾ ਲੁਤਫ਼ ਲਿਆ ਜਾ ਸਕੇ ।

ਫ਼ਿਲਮ ਦੇ ਬੈਕਗਰਾਂਉਂਡ ਸਕੋਰ ਵਿਚ ਵੀ ਪੁਰਾਣੀਆਂ ਸੰਗੀਤਕ ਧੁੰਨਾਂ ਦੇ ਟੋਟਿਆਂ ਦਾ ਸਹਾਰਾ ਝਲਕਦਾ ਹੈ ।ਮੈਂ ਅੰਮਿ੍ਰਤਸਰ ਜਿਹੜੇ ਥਿਏਟਰ ਵਿਚ ਫ਼ਿਲਮ ਦੇਖੀ ਉਹ ਸਾਰਾ “ਨਾਵਲਟੀ ਕੰਪਲੈਕਸ” ਹੈ ਤਾਂ ਨਵਾਂ ਹੀ ਹੈ ਪਰ ਉੱਥੇ ਪਿਕਚਰ ਕਵਾਲਟੀ ਅਤੇ ਸਾਉਂਡ ਸਿਸਟਮ ਵੀਕ ਸੀ, ਸ਼ਾਇਦ ਸਕਰੀਨ ਦਾ ਫਾਲਟ ਹੋਵੇ। ਬਾਕੀ ਅਦਾਕਾਰੀ ਦੇ ਜੌਹਰ ਵਿਖਾਉਣ ਵਿਚ ਕਿਸੇ ਵੀ ਕਲਾਕਾਰ ਨੇ ਕੋਈ ਕਸਰ ਨਹੀਂ ਛੱਡੀ ! ਸਭ ਵਧੀਆ

Comments & Suggestions

Comments & Suggestions

About the author

admin