ਫ਼ਿਲਮ ਸਮੀਖਿਆ-ਸ਼ਾਵਾ ਨੀ ਗਿਰਧਾਰੀ ਲਾਲ / Film Review Shava Ni Girdhari Lal 🎞🎞🎞🎞🎞🎞 ਖੈਰ❗️ਫ਼ਿਲਮ ਵੇਖ ਕੇ ਪੈਸੇ ਤਾਂ ਪੂਰੇ ਹੋ ਹੀ ਗਏ ⁉️ ਕਿਉਂਕਿ ਇੰਟਰਵਲ ਵਿਚ, ਆਉਣ ਵਾਲੀ ਫ਼ਿਲਮ “ਆਰ.ਆਰ.ਆਰ.” (R.R.R.) ਦਾ ਬਾ-ਕਮਾਲ ਟ੍ਰੇਲਰ ਵੇਖਣ ਨੂੰ ਮਿਲਿਆ😜👍 ਵਰਨਾ…👇

By  |  0 Comments


🎞🎞🎞🎞🎞🎞🎞🎞
🙂ਗੱਲ “ਸ਼ਾਵਾ ਨੀ ਗਿਰਧਾਰੀ ਲਾਲ ਦੀ” ਤਾਂ ਇਸ ਨੂੰ ਇਕ “ਸੱਭਿਆਚਾਰਕ ਰੰਗੀਨ ਚਿੱਤਰਹਾਰ” ਦਾ ਨਾਮ ਦੇਣ ‘ਚ ਕੋਈ ਹਰਜ਼ ਨਹੀ, ਕਿਉਂਕਿ ਗੀਤ ਸੋਹਣੇ ਹਨ ਅਤੇ ਗੀਤਾਂ ਦੇ ਨਾਲ ਨਾਲ, ਲੋਕਾਂ ਨੂੰ 7-7 ਹੀਰੋਇਨਾਂ ਦਾ ਗਲੈਮਰ ਵੇਖਣ ਨੂੰ ਮਿਲ ਰਿਹਾ ਹੈ,ਬਸ ਇਹੀ ਸਭ ਗਿੱਪੀ ਗਰੇਵਾਲ ਦੇ ਕੱਟੜ ਫੈਨਸ ਲਈ ਮਨੋਰੰਜਨ ਭਰਪੂਰ ਹੋ ਸਕਦਾ ਹੈ ਬਾਕੀ ਕਹਾਣੀ ਤਾਂ ਫਿਲਮ ਵਿਚ ਕੋਈ ਨਜ਼ਰ ਨੀ ਆਈ ਅਤੇ ਨਾ ਹੀ ਫ਼ਿਲਮ ਦਾ ਠੋਸ ਅੰਤ, ਸ਼ਾਇਦ ਦੂਜਾ ਭਾਗ ਸੋਚ ਕੇ ਅਜਿਹਾ ਕੀਤਾ ਹੋਵੇ 🤔! ਹਾਂ ਕਿਤੇ ਕਿਤੇ ਵਧੀਆ ਸੰਵਾਦ ਜ਼ਰੂਰ ਸੁਣਨ ਨੂੰ ਮਿਲਦੇ ਹਨ, ਓਨਾਂ ਹਿੱਸਾ ਸ਼ਾਇਦ ਰਾਣਾ ਰਣਬੀਰ ਨੇ ਲਿਖਿਆ ਹੋਵੇ।🙂

😔ਗੱਲ ਫ਼ਿਲਮ ਦੇ ਟਾਈਟਲ ਦੀ ਤਾਂ ਇਹ ਇਕ ਪੁਰਾਤਨ ਲੋਕ ਗੀਤ ਚੋਂ ਲਿਆ ਗਿਆ ਕਾਲਪਨਿਕ/ਦੰਤ ਕਥਾ ਕਰੈਟਰ ਗਿਰਧਾਰੀ ਲਾਲ ਹੈ ਜਿਸ ਦਾ ਕੋਈ ਪਿਛੋਕੜ ਸੁਨਣ ਨੂੰ ਨਹੀਂ ਮਿਲਦਾ,ਪਰ ਜੇ ਅੱਜ ਵੀ ਵਿਆਹਾਂ ਵਿਚ ਸੰਗੀਤਕ ਰਸਮਾਂ ਵੇਲੇ “ਸ਼ਾਵਾ ਨੀ ਗਿਰਧਾਰੀ ਲਾਲ” ਗੀਤ ਗਾਇਆ ਜਾਂਦਾ ਹੈ ਤਾਂ ਸਮਝੋ ਕਿ ਇਹ ਵੱਡਾ ਨਾਮ ਬਣ ਚੁਕਾ ਹੈ ਅਤੇ ਸਾਡੇ ਵਿਰਾਸਤੀ ਸੰਗੀਤ ਦੀ ਸ਼ਾਨ ਹੈ। ਮੈਨੂੰ ਨਹੀਂ ਲਗਦਾ ਕਿ ਫ਼ਿਲਮ ਨੇ ਇਸ ਨਾਮ ਨਾਲ ਇਨਸਾਫ ਕੀਤਾ ਗਿਆ ਹੈ। ਇਕ ਪੀਰੀਅਡ ਫਿਲਮ ਬਣਾ ਕੇ ਗਿਰਧਾਰੀ ਲਾਲ ਨਾਮਕ ਪਿੰਡ ਦਾ ਇਕ ਸਿਧੜ-ਛੜਾ ਕਰੈਕਟਰ ਘੜਿਦਿਆਂ ਲੇਖਕ-ਨਿਰਦੇਸ਼ਕ ਉਸ ਨੂੰ ਐਸਟੈਬਲਿਸ਼ ਕਰਨਾ ਭੁੱਲ ਹੀ ਗਿਆ,ਨਾ ਤਾਂ ਉਹ ਸਿਧਾ ਸਾਦਾ ਲੱਗਾ ਤੇ ਨਾ ਹੀ ਚਲਾਕ ਅਤੇ ਜਿਹੜੀਆਂ ਘਟਨਾਵਾਂ ਉਸ ਨਾਲ ਜੋੜ ਕੇ ਘੜੀਆਂ ਗਈਆਂ ,ਉਹ ਉਸੇ ਤਰਾਂ ਆਰਟੀਫਿਸ਼ਲ ਲੱਗਦੀਆਂ ਹਨ, ਜਿਸ ਤਰਾਂ ਦੇ ਮਿੱਟੀ ਦੇ ਘਰਾਂ ਵਾਲੇ ਰੰਗ ਬਿਰੰਗੇ ਮਕਾਨ ਵਾਲਾ ਸੈੱਟ ਆਰਟੀਫਿਸ਼ਲ ਲੱਗ ਰਿਹਾ ਹੈ। ਅੱਜ ਕੱਲ ਇਹੋ ਜਿਹੇ ਮਕਾਨ ਪ੍ਰੀ ਵੈਡਿੰਗ ਸ਼ੂਟ ਜਾਂ ਕੁਝ ਪੰਜਾਬੀ ਗਾਣਿਆਂ ਰਾਹੀਂ ਪੁਰਾਣਾ ਸੱਭਿਆਚਾਰ ਵਿਖਾਉਣ ਲਈ ਸਿੰਬੋਲਿਕ ਤੌਰ ਤੇ ਵਰਤੇ ਜਾਂਦੇ ਨੇ ,ਪਰ ਆਪਾਂ ਤਾਂ ਸਾਰੀ ਫ਼ਿਲਮ ਹੀ ਇੱਥੇ ਸਮੇਟ ਦਿੱਤਾ।
😔ਪੁਰਾਣੇ ਸਮੇ ਤੋਂ ਲੈ ਕੇ ਅੱਜ ਤੱਕ ਨਾ ਹੀ ਸੁਣਿਆ ਤੇ ਨਾ ਹੀ ਦੇਖਿਆ ਗਿਆ ਕਿ ਕੋਈ ਬੰਦਾ ਸ਼ਰੇਆਮ ਆਪਣੇ ਹੀ ਪਿੰਡ ਦੀਆਂ ਨੂੰਹਾਂ-ਧੀਆਂ ਨੂੰ ਛੇੜਦਾ ਹੋਵੇ ਤੇ ਉਸ ਨੂੰ ਕੋਈ ਕੁਝ ਨਾ ਕਹੇ,ਐਡਾ ਵੀ ਸਿੱਧੜ ਨਹੀਂ ਦਿਖਾਇਆ ਗਿਆ ਫ਼ਿਲਮੀ ਕਿਰਦਾਰ ਗਿਰਧਾਰੀ ਲਾਲ।
ਸਾਡੇ ਪੇਂਡੂ ਪਿਛੋਕੜ ਚੋਂ ਸਾਡੀ ਸੱਭਿਅਤਾ ਝਲਕਦੀ ਹੈ ਅਤੇ ਅਸੀਂ ਆਪ ਹੀ ਆਪਣੇ ਸੱਭਿਆਚਾਰ ਦਾ ਮਜ਼ਾਕ ਉਡਾ ਰਹੇ ਹਾਂ ਇਹੋ ਜਿਹੀਆਂ ਫ਼ਿਲਮਾਂ ਰਾਹੀਂ, ਕਾਮੇਡੀ ਫ਼ਿਲਮ ਬਨਾਉਣ ਦੇ ਹੋਰ ਵੀ ਬੜੇ ਤਰੀਕੇ ਹਨ।
😔ਰਹਿੰਦੀ ਖੂੰਦੀ ਕਸਰ ਹੀਰੋਇਨਾਂ ਦੀਆਂ ਡ੍ਰੈੱਸਸ ਅਤੇ ਹੇਅਰ ਸਟਾਈਲ ਨੇ ਕੱਢ ਦਿੱਤੀ ਜਿੱਥੇ ਪੀਰੀਅਡ ਨਾਮ ਦੀ ਕੋਈ ਚੀਜ਼ ਹੀ ਨਹੀ ਦਿਖਾਈ ਦਿਤੀ, ਜੇ ਫ਼ਿਲਮ ਬਨਾਉਣ ਵਾਲੇ ਜ਼ਰਾ ਦੁਬਾਰਾ ਪਹਿਲੇ ਸੀਨ ਵਿਚ ਪਾਇਲ ਰਾਜਪੂਤ ਦਾ ਕਰਲੀ/ਕਲਰਡ ਹੇਅਰ ਸਟਾਈਲ ਵੇਖਣ ਤਾਂ ਬਾਕੀ ਅੰਦਾਜ਼ਾ ਆਪੇ ਲੱਗ ਜਾਏਗਾ, ਜੋ ਮੈਂ ਕਹਿਣਾ ਚਾਹ ਰਿਹਾ ਹਾਂ।
😔ਫ਼ਿਲਮ ਕਿਸੇ ਵੀ ਸਿਚੂਏਸ਼ਨ ਤੇ ਸੀਰੀਅਸ ਨਹੀਂ ਹੁੰਦੀ ਅਤੇ ਚੰਗੇ ਭਲੇ ਹਾਈਪ ਵਾਲੇ ਇਮੋਸ਼ਨਲ ਸੀਨ ਵੀ ਆਪ ਹੀ ਖਰਾਬ ਕੀਤੇ ਨਜ਼ਰ ਆ ਰਹੇ ਹਨ।ਦਰਸ਼ਕਾਂ ਨੂੰ ਉਹਨਾਂ ਨਾਲ ਜੁੜਣ ਹੀ ਨਹੀਂ ਦਿੱਤਾ ਗਿਆ। ਫ਼ਿਲਮ ਲੇਖਕ-ਨਿਰਦੇਸ਼ਕ ਵਲੋਂ ਜੋ ਕਰੈਕਟਰ ਗਿਰਧਾਰੀ ਲਾਲ ਦਾ ਫ਼ਿਲਮ ਵਿਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਮੁਤਾਬਕ ਤਾਂ ਗਿਰਧਾਰੀ ਲਾਲ ਨੂੰ ਆਪਣੇ ਇਮੋਸ਼ਨਲ ਹਾਵ-ਭਾਵ/ਭੋਲੇਪਣ ਨਾਲ ਦਰਸ਼ਕਾਂ ਦੀ ਹਮਦਰਦੀ ਬਟੋਰਨੀ ਬਣਦੀ ਸੀ ਪਰ ਅਜਿਹਾ ਇਸ ਕਰੈਕਟਰ ਚੋਂ ਨਹੀ ਨਿਕਲ ਪਾਇਆ, ਇਹ ਬਸ ਕਾਮੇਡੀ ਦੇ ਘੇਰੇ ਤੱਕ ਹੀ ਸੀਮਤ ਰਿਹਾ।
😔ਮੈਨੂੰ ਤਾਂ ਫ਼ਿਲਮ ਬਨਾਉਣ ਦਾ ਮਕਸਦ ਹੀ ਸਮਝ ਨਹੀਂ ਆਇਆ ਕਿ ਜੇ ਤੁਹਾਡੇ ਕੋਲ ਕੋਈ ਠੋਸ ਕਹਾਣੀ ਹੀ ਨਹੀਂ ਹੈ ਤਾਂ ਕਲਾਕਾਰਾਂ ਦੀ ਐਨੀ ਭੀੜ ਇਕੱਠੀ ਕਰਨ ਦਾ ਕੀ ਫਾਇਦਾ, ਅਰਦਾਸ ਵਰਗੀਆਂ ਫ਼ਿਲਮਾਂ ਬਨਾਉਣ ਤੋਂ ਬਾਅਦ ਵੀ ਇਸ “ਫ਼ਿਲਮ ਗਰੁੱਪ” ਨੂੰ ਸਮਝਾਉਣ ਦੀ ਲੋੜ ਹੈ ਕਿ ਕਹਾਣੀ ਦੀ ਕੀ ਵੁਕਤ ਹੁੰਦੀ ਹੈ ਸਿਨੇਮਾ ਵਿਚ ?
😊ਜੇ ਸਿਰਫ਼ ਫੈਨਫੋਲਿੰਗ ਵਾਲੇ ਕਲਾਕਾਰਾਂ ਨੂੰ ਇਕੱਠੇ ਕਰਕੇ ਹੀ ਫਿਲਮਾਂ ਹਿੱਟ ਹੋਣ ਲੱਗਣ ਤਾਂ ਫੇਰ ਸਲਮਾਨ-ਸ਼ਾਰੁਖ-ਅਕਸ਼ੈ ਦੀਆਂ ਫਿਲਮਾਂ ਤਾ ਕਦੇ ਫਲਾਪ ਹੀ ਨਾ ਹੋਣ-ਸੋਚਿਓ ਜ਼ਰੂਰ। ਮੰਨ ਕੇ ਚੱਲੋ ਕਿ ਆਮ ਫਿਲਮ ਦਰਸ਼ਕਾਂ ਜਾਂ ਅਸਲ ਸਿਨੇਮਾ ਪ੍ਰੇਮੀਆਂ ਦਾ ਹੀ ਮੰਨੋਰੰਜਨ ਜਗਤ ਵਿਚ ਸਭ ਤੋਂ ਵੱਡਾ ਯੋਗਦਾਨ ਰਿਹਾ ਹੈ ਅਤੇ ਸੋਸ਼ਲ ਮੀਡਿਆ ਵਿਚ ਕਿਸੇ ਵੀ ਬੰਦਾ-ਬੰਦੀ ਕਲਾਕਾਰਾਂ ਦੇ ਫੋਲੋਵਰਸ ਜ਼ਿਆਦਾਤਰ ਮੋਬਾਈਲਾਂ ਰਾਹੀਂ ਕੁਮੈਂਟਸ ਤੇ ਬੱਲੇ ਬੱਲੇ ਤੱਕ ਹੀ ਸੀਮਤ ਹਨ , ਪੈਸੇ ਖਰਚ ਕੇ ਫਿਲਮਾਂ ਵੇਖਣ ਵਾਲੇ ਨਹੀਂ ਇਹ ਲੋਕ, ਧਿਆਨ ਰੱਖਿਓ, ਮਗਰ ਸਾਡਾ ਜ਼ੋਰ ਕਹਾਣੀ-ਪਟਕਥਾ ਵੱਲ ਘੱਟ ਅਤੇ ਅਜਿਹੇ ਬੇਤੁੱਕੇ ਫਾਰਮੂਲਿਆਂ ਵੱਲ ਜ਼ਿਆਦਾ ਹੈ, ਜਿਸ ਦੇ ਨਤੀਜੇ ਫ਼ਿਲਮ ਦੀ ਪਹਿਲੇ ਦਿਨ ਦੀ ਕੁਲੈਕਸ਼ਨ ਨੇ ਨਿਰਮਾਤਾਵਾਂ ਸਾਹਮਣੇ ਰੱਖ ਹੀ ਦਿੱਤੇ ਹਨ❗
🤔ਚਾਹੇ ਕਿਸੇ ਵੀ ਤਰਾਂ ਦਾ ਸਿਨੇਮਾ ਵੱਡੇ ਪਰਦੇ ਤੇ ਪੇਸ਼ ਕੀਤਾ ਜਾਣਾ ਹੋਵੇ, ਉਸ ਦੀ ਉਹ ਰੰਗਤ ਤਾਂ ਪੂਰੀ ਤਰਾਂ ਨਜ਼ਰ ਆਵੇ ! ਇਹੋ ਨਿਰਦੇਸ਼ਕ ਦੀ ਜ਼ਿੰਮੇਵਾਰੀ ਹੈ।
ਅਸੀ ਆਪਣੀ ਸੋਚ ਦਰਸ਼ਕਾਂ ਤੇ ਨਾ ਤਾਂ ਥੋਪ ਸਕਦੇ ਹਾਂ ਅਤੇ ਨਾ ਹੀ ਉਹਨਾਂ ਨੂੰ ਅੰਡਰਐਸਟੀਮੇਟ ਕਰ ਸਕਦੇ ਹਾਂ ਕਿ ਜੋ ਅਸੀਂ ਭਰੋਸਾਂਗੇ ਉਹ ਛਕ ਜਾਣਗੇ,ਜੇ ਪੈਸਾ ਉਨਾਂ ਦਾ ਤਾਂ ਸਵਾਦ ਵੀ ਉਹਨਾਂ ਮੁਤਾਬਕ ਹੀ ਹੋਣਾ ਚਾਹੀਦਾ ਹੈ ।
ਮੈਂ ਫ਼ਿਲਮ ਅਲੋਚਕ ਵੀ ਹਾਂ ਤੇ ਦਰਸ਼ਕ ਵੀ ਇਸ ਲਈ ਆਪਣਾ ਪੱਖ ਦੱਸ ਰਿਹਾਂ ਹਾ, ਤੁਸੀ ਫ਼ਿਲਮ ਮੇਕਰ ਹੋ ਤੁਹਾਡਾ ਆਪਣਾ ਕਾਰੋਬਾਰ ਹੈ,ਆਪਣਾ ਵਿਜ਼ਨ ਹੈ, ਤੁਸੀ ਆਪਣੇ ਕੰਮ ਆਪਣੇ ਢੰਗ ਨਾਲ ਜ਼ਰੂਰ ਕਰੋ ਪਰ ਪੰਜਾਬੀ ਸਿਨੇਮਾ ਵੀ ਆਪਣਾ ਹੈ ਉਸ ਦੇ ਮਿਆਰ ਦਾ ਖਿਆਲ ਰੱਖਣਾ ਵੀ ਆਪਣੀ ਹੀ ਜ਼ਿੰਮੇਵਾਰੀ ਹੈ।
ਆਖਰ ਤੇ ਗਿੱਪੀ ਗਰੇਵਾਲ ਨੂੰ ਇਕ ਅਡਵਾਈਜ਼ ਵੀ ਹੈ ਕਿ ਉਹ ਇਕ ਵੱਡਾ ਸਟਾਰ ਹੈ ਆਪਣੀਆਂ ਫ਼ਿਲਮਾਂ ਦੇ ਰਿਲੀਜ਼ ਵਿਚ ਥੋੜੇ ਵਕਫੇ ਨਾਲ ਚੱਲੇ ਤਾਂ ਬਿਹਤਰ ਰਹੇਗਾ।
ਧੰਨਵਾਦ-ਦਲਜੀਤ ਸਿੰਘ-ਪੰਜਾਬੀ ਸਕਰੀਨ ।

Comments & Suggestions

Comments & Suggestions