`ਬਲੈਕੀਆ` ਦੀ ਸ਼ੂਟਿੰਗ 20 ਨਵੰਬਰ ਤੋਂ

By  |  0 Comments

‘ਓਹਰੀ ਪੋ੍ਰਡਕਸ਼ਨ’ ਦੇ ਬੈਨਰ ਅਤੇ ਨਿਰਮਾਤਾ ਵਿਵੇਕ ਓਹਰੀ ਦੀ ਨਿਗਰਾਨੀ ਹੇਠ ਬਣਨ ਵਾਲੀ ਫ਼ਿਲਮ ‘ਬਲੈਕੀਆ’ ਦੀ ਸ਼ੂਟਿੰਗ 20 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਨੈਸ਼ਨਲ ਐਵਾਰਡ ਜੇਤੂ ਫ਼ਿਲਮ ‘ਬਾਗੀ’ ਤੋਂ ਇਲਾਵਾ ‘ਮੇਲਾ’, ‘ਲੱਗਦਾ ਇਸ਼ਕ ਹੋ ਗਿਆ’ ਅਤੇ ‘ਕਬੱਡੀ ਵੰਨਸ ਅਗੇਨ’ ਦੇ ਨਿਰਦੇਸ਼ਕ ਸੁਖਮਿੰਦਰ ਧੰਜਲ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰ ਰਹੇ ਹਨ। ਪਾਲੀਵੁੱਡ ਦੇ ਐਕਸ਼ਨ ਹੀਰੋ ਦੇਵ ਖਰੌੜ ਇਸ ਫ਼ਿਲਮ ਦੇ ਲੀਡ ਅਦਾਕਾਰ ਹੋਣਗੇ ਅਤੇ ਬਾਕੀ ਕਲਾਕਾਰਾਂ ਵਿਚ ਅਨੀਤਾ ਮੀਤ, ਰਾਣਾ ਜੰਗ ਬਹਾਦੁਰ, ਰਵਿੰਦਰ ਮੰਡ, ਲੱਕੀ ਧਾਲੀਵਾਲ, ਆਸ਼ੀਸ਼ ਦੁੱਗਲ, ਪ੍ਰਮੋਦ ਪੱਬੀ ਅਤੇ ਸੰਜੂ ਸੋਲੰਕੀ ਦੇ ਨਾਂਅ ਵਿਸ਼ੇਸ਼ ਜ਼ਿਕਰਯੋਗ ਹਨ। ਸੰਗੀਤ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਫ਼ਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਇੰਦਰਪਾਲ ਸਿੰਘ ਨੇ ਲਿਖਿਆ ਹੈ। ਇਸ ਫ਼ਿਲਮ ਦੇ ਐਗਜ਼ੀਕਿਊਟਿਵ ਪੋ੍ਡਿਊਸਰ ਇੰਦਰਜੀਤ ਗਿੱਲ ਹਨ।

Comments & Suggestions

Comments & Suggestions