ਬਸ ਪੰਜ ਦਿਨ ਹੋਰ, ਚਮਕੇਗਾ ‘ਕੋਕਾ’ ਨਵਾਂ ਨਕੋਰ❗

By  |  0 Comments

ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਨੂੰ ਲੈ ਕੇ ਨਿਰਮਾਤਾ ਸੰਤੋਸ਼ ਸੁਬਾਸ਼ ਥਿਟੇ, ਰਮਨ ਅਗਰਵਾਲ, ਵਿਸ਼ਾਲ ਜੌਹਲ ਅਤੇ ਨਿਤਨ ਤਲਵਾਰ ਵਲੋਂ ਬਣਾਈ ਗਈ ਫ਼ਿਲਮ ਕੋਕਾ ਜੋ ਕਿ 20 ਮਈ ਦੁਨੀਆਂ ਭਰ ਦੇ ਸਿਨੇਮਾ ਘਰਾਂ ਵਿਚ ਰਿਲੀਜ਼ ਕੀਤੀ ਜਾ ਰਹੀ ਹੈ, ਇਕ ਦਿਲਚਸਪ ਕਹਾਣੀ ਵਾਲੀ ਫ਼ਿਲਮ ਹੈ।

ਨਿਰਦੇਸ਼ਕ ਸੰਤੋਸ਼ ਸੁਬਾਸ਼ ਥਿਟੇ ਅਤੇ ਭਾਨੂ ਠਾਕੁਰ ਵਲੋਂ ਬਣਾਈ ਗਈ ਫ਼ਿਲਮ ਕੋਕਾ ਜਿਸ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਹੈ, ਦਾ ਐਂਟਰਟੇਨਿੰਗ ਟ੍ਰੇਲਰ ਵੇਖ ਕੇ ਦਿਲਚਸਪ ਕਹਾਣੀ ਦੀ ਝਲਕ ਨਜ਼ਰ ਆਉਂਦੀ ਹੈ ਕਿ ਜਦੋਂ ਭਰ ਜਵਾਨੀ ਦੀ ਜਜ਼ਬਾਤੀ ਉਮਰੇ ਇਕ ਮੁੰਡੇ ਦਾ ਕਿਸੇ ਵਡੇਰੀ ਉਮਰ ਦੀ ਖੂਬਸੂਰਤ ਔਰਤ ਨਾਲ ਇਸ਼ਕ ਹੋ ਜਾਂਦਾ ਹੋ ਤਾਂ ਫਿਰ ਕਹਾਣੀ ਕਿਹੜੇ ਸਿੱਟੇ ਤੇ ਪਹੁੰਚਦੀ ਹੈ ?
ਟ੍ਰੇਲਰ ਰਾਹੀਂ ਦਿਸਦੀ ਫ਼ਿਲਮ ਅਤੇ ਹੁਣ ਤੱਕ ਦੇ ਰਿਲੀਜ਼ ਹੋਏ ਇਸ ਫ਼ਿਲਮ ਦੇ ਗਾਣੇ ਜੋਕਿ ਲੱਖਾਂ ਲੋਕਾਂ ਦੀ ਪਸੰਦ ਬਣ ਚੁਕੇ ਹਨ, ਚੋਂ ਫ਼ਿਲਮ ਦਾ ਹਰ ਖੂਬਸੂਰਤ ਰੰਗ ਵਿਖਾਈ ਦੇ ਰਿਹਾ ਹੈ, ਜਿਸ ਵਿਚ ਰੋਮਾਂਸ ਵੀ ਹੈ, ਭਾਵਨਾਤਮਕ ਝਲਕ ਵੀ ਹੈ ਅਤੇ ਸਮਾਜ ਦੀ ਇਕ ਅਜਿਹੀ ਸਚਾਈ ਵੀ ਹੈ, ਜਿਸ ਨੂੰ ਸਮਾਜ ਅਤੇ ਆਪਣੇ ਪਰਿਵਾਰ ਹੀ ਛੇਤੀ ਕੀਤਿਆਂ ਪ੍ਰਵਾਨ ਨਹੀਂ ਕਰਦੇ।

ਸੋ ਤਿਆਰ ਰਹੋ ਅੱਜ ਤੋਂ ਪੰਜ ਦਿਨ ਬਾਅਦ ਇਹ ਰੰਗੀਨ ਗੁਲਦਸਤਾ ਨੁੰਮਾ ਪੰਜਾਬੀ ਫ਼ਿਲਮ ‘ਕੋਕਾ’, ਦਾ ਆਨੰਦ ਮਾਨਣ ਲਈ। ਜੈੱਮ ਟਿਊਨਜ਼ ਕੰਪਨੀ ਵਲੋਂ ਰਿਲੀਜ਼ ਇਸ ਫ਼ਿਲਮ ਦਾ ਸੰਗੀਤ ਰਾਜ ਰਣਜੋਧ, ਵੀਰੈਕਸ, ਸੰਦੀਪ ਸਕਸੈਨਾ ਅਤੇ ਸਿੰਕ ਦੇ ਦਿੱਤਾ ਹੈ। ਇਸ ਫਿ਼ਲਮ ਦੇ ਖੂਬਸੂਰਤ ਗੀਤਾਂ ਨੂੰ ਰਾਜ ਰਣਜੋਧ, ਦਕਸ਼ ਅਜੀਤ ਸਿੰਘ, ਭਿੰਦਰ ਡਬਵਾਲੀ ਅਤੇ ਰੱਬ ਸੁੱਖ ਰੱਖੇ ਨੇ ਲਿਖਿਆ ਹੈ, ਜਦਕਿ ਆਪਣੀਆਂ ਪਿੱਠ ਵਰਤੀ ਦਿਲਕਸ਼ ਆਵਾਜ਼ਾਂ ਗੁਰਨਾਮ ਭੁੱਲਰ, ਮਲਕੀਤ ਸਿੰਘ, ਰਾਜ ਰਣਜੋਧ, ਅਫਸਾਨਾ ਖਾਨ, ਦਾ ਲੈਂਡਰਜ਼ ਅਤੇ ਸ਼ਹਿਨਾਜ਼ ਅਖ਼ਤਰ ਦੇ ਦਿੱਤੀਆਂ। ਗੁਰਨਾਮ ਭੁੱਲਰ ਅਤੇ ਨੀਰੂ ਬਾਜਵਾ ਦੀ ਖੂਬਸੂਰਤ ਫ਼ਿਲਮੀ ਜੋੜੀ ਵਾਲੀ ਫ਼ਿਲਮ ‘ਕੋਕਾ’ ਦੇ ਸਹਾਈ ਕਲਾਕਾਰਾਂ ਵਿਚ ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ ਅਤੇ ਬਲਜਿੰਦਰ ਕੌਰ ਦੇ ਨਾਮ ਵਿਸ਼ੇਸ ਜਿਕਰਯੋਗ ਹਨ।

“ਨੀਰੂ ਬਾਜਵਾ ਐਂਟਰਟੇਨਮੈਂਟ” ਅਤੇ “ਟੋਪਨੋਚ ਸਟੂਡੀਓਜ਼” ਯੂ.ਕੇ. ਦੇ ਨਿਰਮਾਣ ਹੇਠ ਤਿਆਰ, ਵਿਦੇਸ਼ੀ ਲੋਕੇਸ਼ਨਾਂ ਦਾ ਨਜ਼ਾਰਾ ਦਿਖਾਉਂਦੀ ਫਿ਼ਲਮ “ਕੋਕਾ” ਨੂੰ “ਓਮਜੀ ਸਟਾਰ ਸਟੂਡੀਓ’ ਵਲੋਂ ਆਪਣੇ ਫਿ਼ਲਮ ਡਿਸਟ੍ਰੀਬਿਊਸ਼ਨ ਪਲੇਟਫਾਰਮ ਰਾਹੀਂ 20 ਮਈ ਨੂੰ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਦੀ ਭਰਪੂਰ ਕਾਮਯਾਬੀ ਲਈ ਸਾਡੀਆਂ ਸ਼ੁੱਭ ਇੱਛਾਵਾਂ !
-ਪੰਜਾਬੀ ਸਕਰੀਨ

Comments & Suggestions

Comments & Suggestions