ਬਿਨਾਂ “ਓ ਅ” ਵਰਗੀ ਹਿੱਟ ਫ਼ਿਲਮ ਤੋਂ ਕਿਹੋ ਜਿਹਾ ਹੋਵੇਗਾ ਪੀ.ਟੀ.ਸੀ ਫ਼ਿਲਮ ਐਵਾਰਡ 2020

By  |  0 Comments

ਪੰਜਾਬੀ ਮਾਂ ਬੋਲੀ ਦੀ ਗੱਲ ਕਰਦੀ ਸਾਰਥਕ ਸੁਨੇਹਾ ਭਰਪੂਰ ਗਾਇਕ/ਨਾਇਕ ਤਰਸੇਮ ਜੱਸੜ ਅਤੇ ਨੀਰੂ ਬਾਜਵਾ ਸਮੇਤ ਵੱਡੇ ਕਲਾਕਾਰਾ ਨੂੰ ਲੈ ਕੇ ਵੱਡੇ ਬੈਨਰ ਹੇਠ ਬਣੀ 2019 ਦੀ ਹਿੱਟ ਫ਼ਿਲਮ ਸਮੇਤ ਪਿਛਲੇ ਸਾਲ ਦੀਆਂ 22 ਫ਼ਿਲਮਾਂ ਨਹੀਂ ਸ਼ਾਮਲ ਹਨ ਇਸ ਵਰ੍ਹੇ ਦੇ ਪੀ.ਟੀ.ਸੀ ਫ਼ਿਲਮ ਐਵਾਰਡ ਸ਼ੋਅ ਵਿੱਚ ਤਾਂ ਕਿਹੋ ਜਿਹੀ ਹੋਵੇਗੀ ਇਹਨਾਂ ਅਵਾਰਡਾਂ ਦੀ ਤਸਵੀਰ ?

ਭਾਵੇਂ ਕਿ ਇਨ੍ਹਾਂ 22 ਫ਼ਿਲਮਾਂ ਵਿੱਚੋ ਕੁੱਝ ਫ਼ਿਲਮਾਂ ਕਾਫੀ ਮਾੜੀਆਂ ਵੀ ਹਨ ਪਰ ਟੋਟਲ 61 ਵਿੱਚੋਂ ਜਿਹੜੀਆ 39 ਫ਼ਿਲਮਾਂ ਸ਼ਾਮਲ ਕੀਤੀਆਂ ਗਈਆਂ ਹਨ ਉਨ੍ਹਾਂ ਵਿੱਚ ਵੀ ਕਈ ਸੁੱਪਰ ਬਕਵਾਸ ਫ਼ਿਲਮਾਂ ਹਨ ਜੋ ਕਿ ਨਾ ਸ਼ਾਮਲ ਕੀਤੇ ਜਾਣ ਵਾਲੀਆਂ ਫ਼ਿਲਮਾਂ ਨਾਲੋਂ ਵੀ ਬੇਹੱਦ ਮਾੜੀਆਂ ਹਨ। ਵੈਸੇ ਇਹਨਾਂ ਨੂੰ ਪੂਰੇ ਸਾਲ ਦੀਆਂ ਪੂਰੀਆਂ ਫ਼ਿਲਮਾਂ ਦਾ ਪਤਾ ਤਾਂ ਹੋਣਾ ਹੀ ਚਾਹੀਦਾ ਹੈ ਅਤੇ ਵੇਖਣੀਆਂ ਵੀ ਬਣਦੀਆਂ ਹਨ ਪਰ ਐਨੀ ਸਿਰਦਰਦੀ ਲਵੇ ਕੋਣ? ਇਸ ਐਵਾਰਡ ਸ਼ੋਅ ਵਿੱਚ ਨਾ ਸ਼ਾਮਲ ਹੋਣ ਵਾਲੀਆਂ ਫ਼ਿਲਮਾਂ ਦੀ ਲਿਸਟ ਪੜ੍ਹੋ ਅਤੇ ਅੰਦਾਜ਼ਾ ਲਾਓ ਕਿ, ਕੀ ਦਿੱਤੇ ਜਾਣ ਵਾਲੇ ਸਾਰੇ ਐਵਾਰਡ ਸਹੀ ਹੋਣਗੇ ?

22 ਫ਼ਿਲਮਾਂ ਦੀ ਲਿਸਟ ਜਿਨ੍ਹਾਂ ਵਿੱਚ ਕੁੱਝ ਵੀ ਨੋਮੀਨੇਟ ਕਰਨ ਲਾਇਕ ਨਹੀਂ ਹੈ ਐਵਾਰਡ ਪ੍ਰਬੰਧਕਾਂ ਮੁਤਾਬਕ:
ਓ ਅ, ਆਸਰਾ, ਨਾਨਕਾ ਮੇਲ, ਮਿੱਟੀ ਵਿਰਾਸਤ ਬੱਬਰਾਂ ਦੀ, ਦੁੱਲਾ ਵੈਲੀ, 15 ਲੱਖ ਕਦੋਂ ਆਉਗਾ, ਤਾਰਾ ਮੀਰਾ, ਡਾਕਾ, ਦੋ ਦੂਨੀ ਪੰਜ, ਨਿੱਕਾ ਜੈਲਦਾਰ-3, ਇਸ਼ਕ ਮਾਈ ਰਿਲਿਜਨ, ਨਾਢੂ ਖਾਨ, ਫੈਮਲੀ 420 ਵਨੰਸ ਅਗੇਨ, ਸਾਡੀ ਮਰਜ਼ੀ, ਤੂੰ ਮੇਰਾ ਕੀ ਲਗਦਾ, ਮਿੱਟੀ ਦਾ ਬਾਵਾ, ਜੱਟ ਜੁਗਾੜੀ ਹੁੰਦੇ ਨੇ, ਮੈਂ ਕਮਲੀ ਯਾਰ ਦੀ, ਗੁਮਰਾਹ, ਗੈਂਗਸਟਰ ਵਰਸਿਜਸ਼ ਪੰਜਾਬ, ਬਲੈਕ ਐਂਡ ਵਾਈਟ ਟੀ.ਵੀ, ਮੀ ਐਂਡ ਮਿਸਟਰ ਕਨੇਡੀਅਨ।
ਹੁਣ ਜੇ ਪੀ.ਟੀ.ਸੀ ਵਾਲੇ ਇਹ ਕਹਿਣ ਕੇ ਸਾਨੂੰ ਕੋਈ ਫ਼ਿਲਮ ਨਿਰਮਾਤਾ ਨੇ ਭੇਜੀ ਨਹੀਂ ਤਾਂ “ਪਾਪੂਲਰ” ਕਿਸਮ ਦੇ ਇਨ੍ਹਾਂ ਐਵਾਰਡ ਲਈ ਕੀਤੇ ਜਾਣ ਵਾਲੇ ਸ਼ੋਆਂ ਵਿੱਚ ਇਹ ਡਿਊਟੀ ਪ੍ਰਬੰਧਕਾਂ ਦੀ ਹੁੰਦੀ ਹੈ ਕੇ ਅਰੇਂਜ ਕਰ ਕੇ ਜਿਊਰੀ ਨੂੰ ਫ਼ਿਲਮ ਵਿਖਾਈ ਜਾਏ ਵਰਨਾ ਇਨ੍ਹਾਂ ਨਾ ਸ਼ਾਮਲ ਵਧੀਆ ਫ਼ਿਲਮਾਂ ਨਾਲ ਜੁੜੇ ਐਵਾਰਡ ਦੇ ਹੱਕਦਾਰ ਲੋਕਾਂ ਨਾਲ ਬੇਇਨਸਾਫੀ ਮੰਨੀ ਜਾਵੇਗੀ ।

-ਧੰਨਵਾਦ

ਦਲਜੀਤ ਅਰੋੜਾ +91 9814593858

Comments & Suggestions

Comments & Suggestions