ਮਨੁੱਖ ਤੋਂ ਗੱਡੀਆਂ ਬਣ ਚੁੱਕੇ ਲੋਕ-ਰਾਣਾ ਰਣਬੀਰ

By  |  0 Comments

ਖਤਰਨਾਕ ਗੱਲ ਇਹ ਹੈ ਕਿ ਬਹੁ ਗਿਣਤੀ ਲੋਕ ਮਨੁੱਖ ਤੋਂ ਗੱਡੀਆਂ ਬਣ ਚੁੱਕੇ ਨੇ। ਇਹਨਾਂ ਲੋਕਾਂ ਨੇ ਆਪਣੀ ਅਕਲ ਦਾ ਸਟੇਰਿੰਗ ਅੰਧਵਿਸ਼ਵਾਸ, ਧਰਮ ਦੇ ਠੇਕੇਦਾਰਾਂ, ਰਾਜਨੀਤਕ ਲੀਡਰਾਂ ਅਤੇ ਪਾਖੰਡੀ ਸਾਧਾਂ ਦੇ ਹੱਥਾਂ ਵਿੱਚ ਦੇ ਰੱਖਿਆ ਹੈ। ਸੋ ਇਹਨਾਂ ਬਹੁ ਗਿਣਤੀ ਲੋਕਾਂ ਨੂੰ ਉਹ ਲੋਕ ਡਰਾਈਵ ਕਰਦੇ ਨੇ ਜਿੰਨਾ ਨੂੰ ਇਹਨਾਂ ਨੇ ਆਪਣੀ ਅਕਲ ਦਾ ਸਟੇਰਿੰਗ ਫੜਾਇਆ ਹੈ। ਇਹਨਾਂ ਨੂੰ ਡਰਾਇਵ ਕਰਨ ਵਾਲੇ ਨਿਯਮ ਮੁਤਾਬਿਕ ਤੇ ਸਿਆਣਪ ਨਾਲ ਡਰਾਇਵਿੰਗ ਨਹੀਂ ਕਰਦੇ ਪਰ ਜਾਣਦੇ ਸਭ ਕੁਝ ਹਨ। ਉਹ ਰੂਲ ਬਰੇਕ ਕਰਕੇ ਅੱਗੇ ਵਧਦੇ ਹਨ। ਰੂਲ ਬਰੇਕਰ ਗੱਡੀਆਂ ਬਣ ਚੁੱਕੇ ਲੋਕਾਂ ਕਰਕੇ ਹੀ ਐਸ਼ ਕਰਦੇ ਹਨ। ਸੋ ਰੂਲ ਬਰੇਕਰ ਅਕਲ ਦਾਨ ਕਰ ਚੁੱਕੇ ਲੋਕਾਂ ਨੂੰ ਗੱਡੀਆਂ ਬਣਾ ਕੇ ਆਪਣੇ ਬਣਾਏ ਰਾਹਾਂ ‘ਤੇ ਦਬੱਲੀ ਫਿਰਦੇ ਹਨ, ਆਪਣੇ ਹਿਸਾਬ ਨਾਲ ਪਾਰਕ ਕਰਦੇ ਨੇ, ਆਪਣੇ ਹਿੱਤਾਂ ਲਈ ਉਹ ਉਹਨਾਂ ਨੂੰ ਹਾਰਨ ਵਾਂਗ ਵਜਾਉਂਦੇ ਨੇ ਤੇ ਅਕਲ ਦਾਨ ਕਰ ਚੁੱਕੇ ਲੋਕ ਪੀਂ ਪੀਂ ਪਾਂ ਪਾਂ ਕਰੀ ਜਾ ਰਹੇ ਨੇ। ਹੁਣ ਇਹਨਾਂ ਰੂਲ ਬਰੇਕਰਾਂ ਦੀ ਦੁਨੀਆ ਵਿੱਚ, ਇਹਨਾਂ ਦੀਆਂ ਪੀਂ ਪੀਂ ਪਾਂ ਪਾਂ ਕਰਦੀਆਂ ਗੱਡੀਆਂ ਤੋਂ ਬਚ ਕੇ ਨਿੱਕਲਣ ਦੀ ਕੋਸ਼ਿਸ਼ ਕਰੋ। ਆਪਣੇ ਰਾਹ ਆਪ ਚੁਣੋ। ਯਤਨ ਕਰੋ ਤੇ ਕਿਸੇ ਗੱਡੀ ਨੂੰ ਰੂਲ ਬਰੇਕਰ ਤੋਂ ਆਜ਼ਾਦ ਕਰਵਾ ਕੇ ਬੰਦਾ ਬਣਾਓ। ਤੇ ਹਾਂ ਸ਼ੁਕਰ ਇਸ ਗੱਲ ਦਾ ਹੈ ਕਿ ਹਾਲੇ ਰੂਲ ਬਰੇਕਰ ਘੱਟ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਗੱਡੀਆਂ ਦੀ ਗਿਣਤੀ ਵਿੱਚ ਦਿਨੋ ਦਿਨ ਵਾਧਾ ਹੋ ਰਿਹਾ ਹੈ।
ਰਾਣਾ ਰਣਬੀਰ

#ਰਾਣਾਰਣਬੀਰ #ranaranbir

Comments & Suggestions

Comments & Suggestions