ਮਾਸਟਰ ਜੀ ਦੀ ਸ਼ੂਟਿੰਗ ਅੰਮ੍ਰਿਤਸਰ ਵਿਚ ਜਾਰੀ

By  |  0 Comments

ਮਾਸਟਰ ਜੀ ਦੀ ਸ਼ੂਟਿੰਗ ਅੰਮ੍ਰਿਤਸਰ ਵਿਚ ਜਾਰੀ
`ਛੀਨਾ ਪੋ੍ਡਕਸ਼ਨ ਹਾਊਸ` ਦੇ ਬੈਨਰ ਹੇਠ ਪੰਜਾਬੀ ਫ਼ਿਲਮ `ਮਾਸਟਰ ਜੀ` ਦੀ ਸ਼ੂਟਿੰਗ ਅੱਜ ਕੱਲ੍ਹ ਅੰਮ੍ਰਿਤਸਰ ਵਿਚ ਚੱਲ ਰਹੀ ਹੈ। ਫ਼ਿਲਮ ਸੈੱਟ ਤੇ ਨਿਰਮਾਤਾ ਹਨੀ ਛੀਨਾ ਅਤੇ ਰੇਸ਼ਮ ਛੀਨਾ ਨੇ ਇਸ ਫ਼ਿਲਮ ਬਾਰੇ ਸੰਖੇਪ ਗੱਲ ਕਰਦੇ ਹੋਏ ਕਿਹਾ ਕਿ ਇਸ ਫ਼ਿਲਮ ਵਿਚ ਕੰਮ ਕਰਨ ਵਾਲੇ ਪ੍ਰਮੁੱਖ ਕਲਾਕਾਰਾਂ ਵਿਚ ਰੇਸ਼ਮ ਛੀਨਾ, ਕੰਵਲ ਢਿੱਲੋਂ, ਪ੍ਰਭ ਸੰਧੂ, ਅੰਮ੍ਰਿਤਪਾਲ ਬਿੱਲਾ, ਗੁਰਿੰਦਰ ਮਕਨਾ, ਚਾਚਾ ਬਿਸ਼ਨਾ,  ਅਰਵਿੰਦਰ ਭੱਟੀ, ਦਲਜੀਤ ਸਿੰਘ ਅਰੋੜਾ, ਅੰਸ਼ ਤੇਜਪਾਲ, ਕਰਨ ਸਿੰਘ, ਜੀਤ ਕੌਰ, ਹਰਿੰਦਰ ਭੁੱਲਰ, ਵਿਕਟਰ ਜੌਹਨ, ਗੁਰਜੀਤ ਕੌਰ ਸੱਡਲ, ਹਰਮੀਤ ਸਾਂਘੀ ਆਦਿ ਦੇ ਨਾਂਅ ਸ਼ਾਮਲ ਹਨ। ਇਸ ਫ਼ਿਲਮ ਦਾ ਨਿਰਦੇਸ਼ਨ ਤੇ ਕਹਾਣੀ ਸਿੱਧੂ ਬਾਈ ਦੀ ਹੈ।

Comments & Suggestions

Comments & Suggestions