ਮਿਸਟਰ ਐਂਡ ਮਿਸ਼ਿਜ਼ 420 ਰਿਟਰਨਸ ਦੀ ਸ਼ੂਟਿੰਗ ਸ਼ੁਰੂ

By  |  0 Comments

ਸਾਲ 2014 ‘ਚ ਆਈ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ਼IMG-20171015-WA0013 420′ ਦਾ ਹੁਣ ਮੁੜ ਸੀਕਵਲ ਬਣਨ ਜਾ ਰਿਹਾ ਹੈ। ਬੀਤੀ 15 ਅਕਤੂਬਰ ਨੂੰ ਫ਼ਿਲਮ ਦੇ ਮਹੂਰਤ ਉਪਰੰਤ ਚੰਡੀਗੜ੍ਹ ਨੇੜੇ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।ਫ਼ਿਲਮ ਦੇ ਨਿਰਮਾਤਾ ਦੀਪਕ ਗੁਪਤਾ ਤੇ ਰੂਪਾਲੀ ਗੁਪਤਾ ਨੇ ਫ਼ਿਲਮ ਬਾਰੇ ਗੱਲ ਕਰਦਿਆਂ ਦੱਸਿਆ ਕਿ ‘ਫਰਾਈਡੇਅ ਰਸ਼ ਮੋਸ਼ਨ ਪਿਕਚਰਜ਼’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੀ ਕਹਾਣੀ, ਸੰਵਾਦ ਤੇ ਪਟਕਥਾ ਨਰੇਸ਼ ਕਥੂਰੀਆ ਨੇ ਹੀ ਲਿਖੇ ਹਨ। ਫ਼ਿਲਮ ਦੇ ਨਿਰਦੇਸ਼ਕ ਸ਼ਿਤਿਜ ਚੌਧਰੀ ਹਨ। ਫ਼ਿਲਮ ਵਿਚ ਰਣਜੀਤ ਬਾਵਾ, ਜੱਸੀ ਗਿੱਲ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ ਆਦਿ ਕਲਾਕਾਰ ਅਹਿਮ ਭੂਮਿਕਾ ਨਿਭਾਉਣਗੇ। ਜਦਕਿ ਫ਼ਿਲਮ ਦੀਆਂ ਹੀਰੋਇਨਾਂ ਪਹਿਲੀ ਫ਼ਿਲਮ ਵਾਲੀ ਅਵੰਤਿਕਾ ਹੁੰਦਲ ਤੋਂ ਇਲਾਵਾ ਨਵੀਂ ਹੀਰੋਇਨ ਪਾਇਲ ਰਾਜਪੂਤ ਨੂੰ ਸ਼ਾਮਿਲ ਕੀਤਾ ਗਿਆ ਹੈ। ਫ਼ਿਲਮ ਦੇ ਡ੍ਰਿਸਟੀਬਿਊਟਰ ‘ਓਮਜ਼ੀ ਗਰੁੱਪ’ ਦੇ ਮੁਨੀਸ਼ ਸਾਹਨੀ ਹਨ।

Comments & Suggestions

Comments & Suggestions